DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Police Promotions: ਪੰਜਾਬ ਪੁਲੀਸ ਦੇ ਪੰਜ ਡੀ ਐੱਸ ਪੀ ਨੂੰ ਐੱਸ ਪੀ ਬਣਾਇਆ

ਪੰਜਾਬ ਸਰਕਾਰ ਨੇ ਸਕਰੀਨਿੰਗ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਬਾਅਦ ਤਰੱਕੀ ਦਿੱਤੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

DSP SP Promotion: ਪੰਜਾਬ ਸਰਕਾਰ ਵੱਲੋਂ ਪੁਲੀਸ ਪ੍ਰਸ਼ਾਸਨ ਵਿੱਚ ਤਰੱਕੀਆਂ ਕੀਤੀਆਂ ਗਈਆਂ ਹਨ। ਇਸ ਦੌਰਾਨ ਪੰਜ ਉਪ ਪੁਲੀਸ ਕਪਤਾਨਾਂ (ਡੀ ਐੱਸ ਪੀ) ਨੂੰ ਤਰੱਕੀ ਦੇ ਕੇ ਪੁਲੀਸ ਕਪਤਾਨ ਯਾਨੀ ਐੱਸ ਪੀ (ਆਫੀਸ਼ੀਏਟਿੰਗ) ਦੇ ਰੈਂਕ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹ ਹੁਕਮ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਕੀਤੇ ਗਏ ਹਨ।

ਦੱਸ ਦੇਈਏ ਕਿ ਇਹ ਤਰੱਕੀ ਇਸ ਸਾਲ 9 ਜੂਨ ਨੂੰ ਹੋਈ ਵਿਭਾਗੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕੀਤੀ ਗਈ ਹੈ। ਪੰਜ ਅਧਿਕਾਰੀਆਂ ਨੂੰ ਐੱਸ ਪੀ ਰੈਂਕ ਵਿੱਚ ਤਰੱਕੀ ਦਿੱਤੀ ਗਈ ਹੈ, ਉਨ੍ਹਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:

Advertisement

ਕਮਲਜੀਤ ਸਿੰਘ (ਸੀਨੀਆਰਤਾ ਨੰਬਰ: 338, ਰੈਜੀਮੈਂਟਲ ਨੰਬਰ: 258/BR)

Advertisement

ਦੀਪਕ ਸਿੰਘ (ਸੀਨੀਆਰਤਾ ਨੰਬਰ: 339, ਰੈਜੀਮੈਂਟਲ ਨੰਬਰ: JRT/364, 497/JR)

ਬੂਟਾ ਸਿੰਘ (ਸੀਨੀਆਰਤਾ ਨੰਬਰ: 340, ਰੈਜੀਮੈਂਟਲ ਨੰਬਰ: 319/BR)

ਗੁਰਿੰਦਰਜੀਤ ਸਿੰਘ (ਸੀਨੀਆਰਤਾ ਨੰਬਰ: 349, ਰੈਜੀਮੈਂਟਲ ਨੰਬਰ: 2/FR)

ਜਗਦੀਸ਼ ਰਾਜ (ਸੀਨੀਆਰਤਾ ਨੰਬਰ: 352, ਰੈਜੀਮੈਂਟਲ ਨੰਬਰ: 445/FR, 18/Int.)

ਇਹ ਵੀ ਦੱਸਦਾ ਬਣਦਾ ਹੈ ਕਿ ਵਿਭਾਗੀ ਨਿਯਮਾਂ ਅਤੇ ਪਦ-ਉੱਨਤੀ ਕਮੇਟੀ ਦੀ ਅਗਲੀ ਮੀਟਿੰਗ ਹੋਣ ਤੱਕ ਸਬੰਧਤ ਅਧਿਕਾਰੀ ਆਪਣੇ ਮੌਜੂਦਾ ਰੈਂਕ ਵਿੱਚ ਮਿਲ ਰਹੀ ਤਨਖਾਹ ਅਤੇ ਭੱਤਿਆਂ ਦੇ ਹੱਕਦਾਰ ਰਹਿਣਗੇ, ਜਦਕਿ ਇਸ ਪਲੇਸਮੈਂਟ ਬਦਲੇ ਉਨ੍ਹਾਂ ਨੂੰ 200/- ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦਿੱਤਾ ਜਾਵੇਗਾ।

ਇਸ ਦੌਰਾਨ ਜੇਕਰ ਕਿਸੇ ਸੀਨੀਅਰ ਅਧਿਕਾਰੀ ਵਿਰੁੱਧ ਵਿਭਾਗੀ ਜਾਂ ਫ਼ੌਜਦਾਰੀ ਕਾਰਵਾਈ ਲੰਬਿਤ ਹੋਣ ਕਾਰਨ ਉਸ ਨੂੰ ਤੁਰੰਤ ਐਸਪੀ (ਆਫੀਸ਼ੀਏਟਿੰਗ) ਦੇ ਰੈਂਕ ਵਿੱਚ ਪਲੇਸਮੈਂਟ ਨਹੀਂ ਦਿੱਤੀ ਗਈ ਹੈ ਤਾਂ ਬਾਅਦ ਵਿੱਚ ਜਦੋਂ ਉਸ ਦੇ ਕੇਸ ਵਿੱਚ ਕਾਰਵਾਈ ਖ਼ਤਮ ਹੋ ਜਾਵੇਗੀ ਤਾਂ ਉਸ ਨੂੰ ਜੂਨੀਅਰ ਅਧਿਕਾਰੀ ਦੀ ਪਲੇਸਮੈਂਟ ਮਿਤੀ ਤੋਂ ਹੀ ਤਰੱਕੀ ਦੇ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: Punjab Police Promotion: 15 ਡੀ ਐਸ ਪੀ ਨੂੰ ਤਰੱਕੀ ਦੇ ਕੇ ਬਣਾਇਆ ਐਸਪੀ

ਇਸ ਤੋਂ ਪਿਛਲੇ ਮਹੀਨੇ ਪੰਜਾਬ ਸਰਕਾਰ ਵੱਲੋਂ ਪੁਲੀਸ ਪ੍ਰਸ਼ਾਸਨ ਵਿੱਚ 15 ਡੀ.ਐਸ.ਪੀਜ਼ (DSP) ਨੂੰ ਤਰੱਕੀ ਦੇ ਕੇ ਐਸ.ਪੀ (SP) ਬਣਾ ਦਿੱਤਾ ਗਿਆ ਸੀ।

ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵੱਲੋਂ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਤਹਿਤ ਪੁਲੀਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾ ਰਹੇ ਅਧਿਕਾਰੀਆਂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਨਾਲ ਸੂਬੇ ਦੇ ਪੁਲੀਸ ਪ੍ਰਬੰਧ ਨੂੰ ਹੋਰ ਮਜ਼ਬੂਤੀ ਮਿਲੇਗੀ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਤਰੱਕੀ ਪਾਉਣ ਵਾਲੇ ਅਧਿਕਾਰੀਆਂ ਵਿੱਚ ਸੁਖਅੰਮ੍ਰਿਤ ਸਿੰਘ ਰੰਧਾਵਾ, ਹਰਸਿਮਰਤ ਸਿੰਘ ਛੇਤਰਾ, ਦਲਜੀਤ ਸਿੰਘ, ਸਤਿੰਦਰ ਕੁਮਾਰ, ਤਜਿੰਦਰ ਪਾਲ ਸਿੰਘ, ਸੰਜੀਵ ਗੋਇਲ, ਕੁਲਦੀਪ ਸਿੰਘ, ਰਾਕੇਸ਼ ਕੁਮਾਰ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਕਰਮਵੀਰ ਸਿੰਘ, ਦਲਬੀਰ ਸਿੰਘ, ਨਿਰਵੈਰ ਸਿੰਘ, ਗਗਨਦੀਪ ਸਿੰਘ, ਸੰਜੀਵ ਕੁਮਾਰ, ਮਨੀਸ਼ ਕੁਮਾਰ, ਮਹੇਸ਼ ਕੁਮਾਰ ਨੂੰ ਵੀ ਡੀ.ਐਸ.ਪੀ ਦੇ ਅਹੁਦੇ ਤੋਂ ਪਦਉਨਤ ਕਰਕੇ ਐਸ.ਪੀ ਬਣਾਇਆ ਗਿਆ।

ਇਨ੍ਹਾਂ ਨੂੰ ਤਰੱਕੀ ਵਿਭਾਗੀ ਸਕਰੀਨਿੰਗ ਕਮੇਟੀ ਦੀਆਂ ਸਿਫਾਰਸ਼ਾਂ ਤੋ ਬਾਅਦ ਦਿੱਤੀ ਗਈ ਹੈ।

Advertisement
×