DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Police Chowki: ‘ਰੱਬ ਹੀ ਰਾਖਾ’: ਪੁਲੀਸ ਚੌਕੀ ਅਲਗੋਂ ਕੋਠੀ ਦਾ ਮੁੱਖ ਦਰਵਾਜ਼ਾ ਲੋਕਾਂ ਲਈ ਬੰਦ

ਚੋਰੀ ਦੀ ਰਿਪੋਰਟ ਦਰਜ ਕਰਵਾਉਣ ਗਏ ਵਿਅਕਤੀ ਲਈ ਪੁਲੀਸ ਨੇ ਦਰਵਾਜ਼ਾ ਨਾ ਖੋਲ੍ਹਿਆ

  • fb
  • twitter
  • whatsapp
  • whatsapp
featured-img featured-img
ਰੀ ਦੀ ਘਟਨਾ ਤੋਂ ਬਾਅਦ ਪੁਲੀਸ ਚੌਕੀ ਅਲਗੋਂ ਕੋਠੀ ਪਹੁੰਚਿਆ ਵਿਅਕਤੀ ਦਰਵਾਜ਼ਾ ਖੜਕਾਉਂਦਾ ਹੋਇਆ ।
Advertisement

Punjab Police Chowki: ਇਲਾਕੇ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਣ ਵਾਲੀ ਪੁਲੀਸ ਚੌਕੀ ਦੇ ਦਰਵਾਜ਼ੇ ਹੀ ਜੇ ਲੋੜ ਪੈਣ ’ਤੇ ਬੰਦ ਮਿਲਣ ਤਾਂ ਆਮ ਲੋਕ ਆਪਣੀ ਫ਼ਰਿਆਦ ਲੈ ਕੇ ਕਿੱਥੇ ਜਾਣ?

ਅਲਗੋਂ ਕੋਠੀ ਪੁਲੀਸ ਚੌਕੀ ਨਾਲ ਸਬੰਧਤ ਇੱਕ ਘਟਨਾ ਨੇ ਪੁਲੀਸ ਦੀ ਕਾਰਗੁਜ਼ਾਰੀ ਅਤੇ ਲੋਕਾਂ ਤੱਕ ਪਹੁੰਚ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।

Advertisement

ਜਾਣਕਾਰੀ ਅਨੁਸਾਰ ਅਲਗੋਂ ਕੋਠੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੀ ਆਪਣੀ ਪਤਨੀ ਨੂੰ ਵੀਰਵਾਰ ਦੀ ਰਾਤ 8 ਵਜੇ ਦੇ ਕਰੀਬ ਲੈਣ ਲਈ ਆਏ ਅਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਦਾ ਮੋਟਰਸਾਈਕਲ ਹਸਪਤਾਲ ਦੇ ਨੇੜਿਓਂ ਕੁਝ ਵਿਅਕਤੀ ਚੋਰੀ ਕਰਕੇ ਫ਼ਰਾਰ ਹੋ ਗਏ। ਮੋਟਰਸਾਈਕਲ ਚੋਰੀ ਹੋਣ ਦਾ ਪਤਾ ਲੱਗਣ ’ਤੇ ਅਮਨਪ੍ਰੀਤ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਮਾਮਲੇ ਦੀ ਜਾਣਕਾਰੀ ਦੇਣ ਅਤੇ ਪੁਲੀਸ ਦੀ ਮਦਦ ਲੈਣ ਲਈ ਨੇੜਲੀ ਪੁਲੀਸ ਚੌਕੀ ਅਲਗੋਕੋਠੀ ਪੁੱਜੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਚੌਕੀ ’ਤੇ ਪੁੱਜਣ ਸਮੇਂ ਦਰਵਾਜ਼ਾ ਬੰਦ ਸੀ ਅਤੇ ਕਾਫ਼ੀ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਨੂੰ ਪੁਲੀਸ ਨਾਲ ਸੰਪਰਕ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਚੋਰੀ ਵਰਗੀ ਘਟਨਾ ਤੋਂ ਬਾਅਦ ਤੁਰੰਤ ਪੁਲੀਸ ਸਹਾਇਤਾ ਦੀ ਉਮੀਦ ਲੈ ਕੇ ਚੌਕੀ ਪੁੱਜੇ ਲੋਕਾਂ ਨੂੰ ਜੇ ਬੰਦ ਦਰਵਾਜ਼ੇ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਸਥਿਤੀ ਆਪਣੇ ਆਪ ਵਿੱਚ ਕਈ ਸਵਾਲ ਖੜ੍ਹੇ ਕਰਦੀ ਹੈ।

Advertisement

ਅਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਚੋਰੀ, ਲੁੱਟ ਜਾਂ ਕਿਸੇ ਹੋਰ ਅਪਰਾਧ ਦੀ ਘਟਨਾ ਵਾਪਰਨ ਸਮੇਂ ਲੋਕ ਸਭ ਤੋਂ ਪਹਿਲਾਂ ਪੁਲੀਸ ਕੋਲ ਹੀ ਪਹੁੰਚ ਕਰਦੇ ਹਨ। ਅਜਿਹੇ ਵਿੱਚ ਜੇ ਪੁਲੀਸ ਚੌਕੀ ’ਤੇ ਤੁਰੰਤ ਸੰਪਰਕ ਨਾ ਹੋ ਸਕੇ ਤਾਂ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਠੇਸ ਪੁੱਜਣਾ ਸੁਭਾਵਿਕ ਹੈ। ਲੋਕਾਂ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਇਹ ਸਪੱਸ਼ਟ ਕੀਤਾ ਜਾਵੇ ਕਿ ਘਟਨਾ ਸਮੇਂ ਚੌਕੀ ਦਾ ਦਰਵਾਜ਼ਾ ਕਿਉਂ ਬੰਦ ਸੀ ਅਤੇ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨਾਲ ਸੰਪਰਕ ਕਿਉਂ ਨਹੀਂ ਹੋ ਸਕਿਆ।

ਪੁਲੀਸ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੈਅ ਕਰ ਕੇ ਹੋਵੇਗੀ ਕਾਰਵਾਈ: ਥਾਣਾ ਮੁਖੀ

ਇਸ ਸਬੰਧੀ ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੇ ਕਿਹਾ ਕਿ ਪੁਲੀਸ ਆਮ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਜੇਕਰ ਦਰਖਾਸਤ ਲੈ ਕੇ ਪੁਲੀਸ ਚੌਕੀ ਪੁੱਜੇ ਵਿਅਕਤੀਆਂ ਵੱਲੋਂ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਡਿਊਟੀ ’ਤੇ ਮੌਜੂਦ ਕਿਸੇ ਪੁਲੀਸ ਮੁਲਾਜ਼ਮ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਇਸ ਮਾਮਲੇ ਦੀ ਜਾਂਚ ਕਰਕੇ ਮੌਕੇ ’ਤੇ ਤਾਇਨਾਤ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਸਾਹਮਣੇ ਆਉਣ ’ਤੇ ਸਬੰਧਤ ਮੁਲਾਜ਼ਮਾਂ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Advertisement
×