DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ‘ਆਪ’ ਆਗੂ ਸਮੇਤ ਤਿੰਨ ਗ੍ਰਿਫ਼ਤਾਰ; 4.3 ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਇੱਕ ਕਥਿਤ ਆਪ (AAP) ਯੂਥ ਆਗੂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4.3 ਕਿਲੋ ਹੈਰੋਇਨ, ਚਾਰ ਜ਼ਿੰਦਾ ਕਾਰਤੂਸਾਂ ਸਮੇਤ ਇੱਕ .30 ਪਿਸਤੌਲ ਤੋਂ ਇਲਾਵਾ ਇੱਕ ਐੱਸ ਯੂ ਵੀ (SUV) ਬਰਾਮਦ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਇੱਕ ਕਥਿਤ ਆਪ (AAP) ਯੂਥ ਆਗੂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4.3 ਕਿਲੋ ਹੈਰੋਇਨ, ਚਾਰ ਜ਼ਿੰਦਾ ਕਾਰਤੂਸਾਂ ਸਮੇਤ ਇੱਕ .30 ਪਿਸਤੌਲ ਤੋਂ ਇਲਾਵਾ ਇੱਕ ਐੱਸ ਯੂ ਵੀ (SUV) ਬਰਾਮਦ ਕੀਤੀ ਹੈ।

ਉਸ ਦੀ ਪਛਾਣ ਕੋਟ ਹਿਰਦੇ ਰਾਮ ਪਿੰਡ ਦੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਕਾਬੂ ਕੀਤੇ ਗਏ ਦੋ ਹੋਰ ਵਿਅਕਤੀ ਕੋਟ ਹਿਰਦੇ ਰਾਮ ਪਿੰਡ ਦਾ ਸਿਮਰਪ੍ਰੀਤ ਸਿੰਘ ਅਤੇ ਵੇਰਕਾ ਦਾ ਬਲਵੰਤ ਸਿੰਘ ਹਨ। ਉਨ੍ਹਾਂ ਨੂੰ ਮਹਿਤਾ ਪੁਲੀਸ ਨੇ ਉਦੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਬੁੱਟਰ ਕਲਾਂ ਪਿੰਡ ਤੋਂ ਕਥੂਨੰਗਲ ਇਲਾਕੇ ਵੱਲ ਸਕਾਰਪੀਓ (PB-02-BD-9300) ਐੱਸ ਯੂ ਵੀ ਵਿੱਚ ਜਾ ਰਹੇ ਸਨ।

Advertisement

ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਇੱਕ ਅਧਿਕਾਰੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਲਵਪ੍ਰੀਤ 'ਆਪ' ਦੀ ਇੱਕ ਮਹਿਲਾ ਸਰਪੰਚ ਦਾ ਰਿਸ਼ਤੇਦਾਰ ਸੀ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।

Advertisement

ਐੱਸ ਐਸ ਪੀ ਅੰਮ੍ਰਿਤਸਰ ਦਿਹਾਤੀ ਸੋਹੇਲ ਕਾਸਿਮ ਮੀਰ ਨੇ ਦੱਸਿਆ, "ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਮਹਿਤਾ ਪੁਲੀਸ ਨੇ ਇੱਕ ਐੱਸ ਯੂ ਵੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਹਾਲਾਂਕਿ, ਗੱਡੀ ਮੌਕੇ ਤੋਂ ਤੇਜ਼ ਰਫ਼ਤਾਰ ਨਾਲ ਨਿੱਕਲ ਗਈ। ਇਸ ਤੋਂ ਬਾਅਦ ਪੁਲੀਸ ਟੀਮ ਨੇ ਐੱਸ ਯੂ ਵੀ ਦਾ ਪਿੱਛਾ ਕੀਤਾ ਅਤੇ ਬੁੱਟਰ ਕਲਾਂ ਪਿੰਡ-ਕਥੂਨੰਗਲ ਰੋਡ 'ਤੇ ਇਸ ਨੂੰ ਘੇਰ ਲਿਆ।"

ਤਲਾਸ਼ੀ ਦੌਰਾਨ ਪੁਲੀਸ ਨੇ 4.3 ਕਿਲੋ ਹੈਰੋਇਨ ਦੇ ਨਾਲ ਇੱਕ .30 ਬੋਰ ਦਾ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜਾਂਚ ਦੌਰਾਨ ਹਥਿਆਰ ਵੀ ਨਾਜਾਇਜ਼ ਪਾਇਆ ਗਿਆ ਹੈ। ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਲਵਪ੍ਰੀਤ ਦੀ 'ਆਪ' ਆਗੂਆਂ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦੱਸਿਆ ਜਾਂਦਾ ਹੈ ਕਿ ਉਹ ਮਜੀਠਾ ਹਲਕਾ ਇੰਚਾਰਜ ਤਲਬੀਰ ਗਿੱਲ ਦਾ ਕਰੀਬੀ ਹੈ।ਗਿੱਲ ਨਾਲ ਸੰਪਰਕ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਗੱਲ ਨਹੀਂ ਹੋ ਸਕੀ।

Advertisement
×