DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Municipal Elections: ਰਾਜ ਚੋਣ ਕਮਿਸ਼ਨ ਵੱਲੋਂ 23 ਆਬਜ਼ਰਵਰ ਨਿਯੁਕਤ

ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਰਾਜ ਚੋਣ ਕਮਿਸ਼ਨ ਨੇ ਨਿਗਮ ਤੇ ਕੌਂਸਲ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਹਰ ਜ਼ਿਲ੍ਹੇ ’ਚ ਜਨਰਲ ਆਬਜ਼ਰਵਰ ਨਿਯੁਕਤ ਕਰ ਦਿੱਤੇ ਹਨ। ਆਈ ਏ ਐੱਸ ਅਤੇ ਪੀ ਸੀ ਐੱਸ ਅਧਿਕਾਰੀ ਬਤੌਰ ਆਬਜ਼ਰਵਰ ਨਿਗਮ ਚੋਣਾਂ ’ਚ ਤਾਇਨਾਤ ਰਹਿਣਗੇ। ਰਾਜ ਚੋਣ ਕਮਿਸ਼ਨਰ ਰਾਜ ਕੁਮਾਰ ਚੌਧਰੀ ਦਾ ਕਹਿਣਾ ਸੀ ਕਿ ਆਜ਼ਾਦ, ਨਿਰਪੱਖ ਅਤੇ ਸ਼ਾਂਤੀ ਪੂਰਬਕ ਚੋਣਾਂ ਕਰਾਉਣ ਲਈ ਆਬਜ਼ਰਵਰਾਂ ਦੀ ਤਾਇਨਾਤੀ ਕੀਤੀ ਗਈ ਹੈ।

ਅੰਮ੍ਰਿਤਸਰ ਜ਼ਿਲ੍ਹੇ ’ਚ ਪਰਮਦੀਪ ਸਿੰਘ, ਬਰਨਾਲਾ ’ਚ ਪਰਨੀਤ ਸ਼ੇਰਗਿੱਲ, ਬਠਿੰਡਾ ’ਚ ਹਰਸੁਹਿੰਦਰ ਪਾਲ ਸਿੰਘ ਬਰਾੜ, ਫ਼ਿਰੋਜ਼ਪੁਰ ’ਚ ਸੁਖਪ੍ਰੀਤ ਸਿੰਘ ਸਿੱਧੂ, ਫ਼ਰੀਦਕੋਟ ’ਚ ਰੁਬਿੰਦਰਜੀਤ ਸਿੰਘ ਬਰਾੜ, ਫ਼ਾਜ਼ਿਲਕਾ ’ਚ ਰਿਸ਼ਭ ਬਾਂਸਲ, ਫ਼ਤਿਹਗੜ੍ਹ ਸਾਹਿਬ ’ਚ ਹਰਗੁਣਜੀਤ ਕੌਰ, ਗੁਰਦਾਸਪੁਰ ’ਚ ਰਾਕੇਸ਼ ਕੁਮਾਰ ਪੋਪਲੀ, ਹੁਸ਼ਿਆਰਪੁਰ ’ਚ ਹਰਜੋਤ ਕੌਰ, ਜਲੰਧਰ ’ਚ ਪਰਮਵੀਰ ਸਿੰਘ, ਕਪੂਰਥਲਾ ’ਚ ਕਨੂ ਥਿੰਦ/ਸੋਨੂੰ ਦੁੱਗਲ, ਲੁਧਿਆਣਾ ’ਚ ਬਲਦੀਪ ਕੌਰ ਨੂੰ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ।

Advertisement

ਇਸੇ ਤਰ੍ਹਾਂ ਹੀ ਮੋਗਾ ’ਚ ਨਯਨ, ਮਾਨਸਾ ’ਚ ਅਮਿਤ ਸਰੀਨ, ਮਾਲੇਰਕੋਟਲਾ ’ਚ ਪਰਮੋਦ ਸਿੰਗਲਾ, ਸ੍ਰੀ ਮੁਕਤਸਰ ਸਾਹਿਬ ’ਚ ਅਮਰਬੀਰ ਸਿੰਘ, ਪਟਿਆਲਾ ’ਚ ਅਪਨੀਤ ਅਤੇ ਰਿਸ਼ੀ ਪਾਲ ਸਿੰਘ, ਪਠਾਨਕੋਟ ’ਚ ਅਮਰਿੰਦਰ ਸਿੰਘ ਟਿਵਾਣਾ, ਰੂਪਨਗਰ ’ਚ ਜਗਜੀਤ ਸਿੰਘ, ਸ਼ਹੀਦ ਭਗਤ ਸਿੰਘ ਨਗਰ ’ਚ ਅਮਨਦੀਪ ਕੌਰ, ਮੁਹਾਲੀ ’ਚ ਅਭਿਜੀਤ ਕਪਲਿਸ਼, ਸੰਗਰੂਰ ’ਚ ਕਮਲ ਕੁਮਾਰ ਗਰਗ ਅਤੇ ਤਰਨ ਤਾਰਨ ਜ਼ਿਲ੍ਹੇ ’ਚ ਵਿਕਾਸ ਹੀਰਾ ਨੂੰ ਜਨਰਲ ਆਬਜ਼ਰਵਰ ਲਾਇਆ ਗਿਆ ਹੈ।

Advertisement

Advertisement
×