DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Municipal Elections: ਸੋਹਣੀ ਹੋਈ ‘ਆਪ’ ਦੀ ਬੋਹਣੀ; ਜੈਤੋ ਵਿੱਚ ਪ੍ਰੀਤਮ ਕੌਰ ਨਿਰ-ਵਿਰੋਧ ਜੇਤੂ

ਕਾਂਗਰਸੀ ਉਮੀਦਵਾਰ ਦੇ ਦੇਰੀ ਨਾਲ ਪਹੁੰਚਣ ਕਾਰਨ ਰੱਦ ਹੋਏ ਕਾਗ਼ਜ਼; ਵਿਧਾਇਕ ਅਮੋਲਕ ਸਿੰਘ ਨੇ ਜੇਤੂ ਕੌਂਸਲਰ ਦੇ ਘਰ ਜਾ ਕੇ ਦਿੱਤੀ ਵਧਾਈ

  • fb
  • twitter
  • whatsapp
  • whatsapp
Advertisement

Punjab Municipal Elections: ਨਗਰ ਕੌਂਸਲ ਜੈਤੋ ਦੀਆਂ ਆਮ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਦੀ ਸੋਹਣੀ ‘ਬੋਹਣੀ’ ਹੋ ਗਈ ਹੈ। ਪਾਰਟੀ ਦੀ ਇੱਕ ਨੰਬਰ ਵਾਰਡ ਤੋਂ ਉਮੀਦਵਾਰ ਪ੍ਰੀਤਮ ਕੌਰ ਕਥਿਤ ਨਿਰ-ਵਿਰੋਧ ਕੌਂਸਲਰ ਚੁਣ ਲਏ ਗਏ ਹਨ।

ਚੰਗੀ ਸ਼ੁਰੂਆਤ ਹੋਣ ’ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਉਤਸ਼ਾਹ ਪੈਦਾ ਹੋ ਗਿਆ ਹੈ। ਕੌਂਸਲਰ ਪ੍ਰੀਤਮ ਕੌਰ ਅਤੇ ਉਨ੍ਹਾਂ ਦੇ ਪਤੀ ਜਗਦੀਸ਼ ਸਿੰਘ ਨੂੰ ਵਧਾਈਆਂ ਦੇਣ ਲਈ ਉਨ੍ਹਾਂ ਦੀ ਸਥਾਨਕ ਰਿਹਾਇਸ਼ਗਾਹ ’ਤੇ ਤਾਂਤਾ ਲੱਗ ਗਿਆ ਹੈ। ਜਸ਼ਨ ਦੇ ਉਪਜੇ ਮਾਹੌਲ ’ਚ ਗੁਲਾਲ ਖੇਡਿਆ ਜਾ ਰਿਹਾ ਹੈ ਅਤੇ ਢੋਲ ਦੀ ਥਾਪ ’ਤੇ ਭੰਗੜੇ ਪੈ ਰਹੇ ਹਨ।

Advertisement

ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਜੇਤੂ ਪ੍ਰੀਤਮ ਕੌਰ ਨੂੰ ਮੁਬਾਰਕਬਾਦ ਦੇਣ ਲਈ ਉਨ੍ਹਾਂ ਦੇ ਘਰ ਪੁੱਜੇ ਅਤੇ ਉਮੀਦ ਜਿਤਾਈ ਕਿ ਬੀਬੀ ਪ੍ਰੀਤਮ ਕੌਰ ਆਪਣੇ ਵਾਰਡ ਸਮੇਤ ਸਮੁੱਚੇ ਸ਼ਹਿਰ ਦੀ ਬਿਹਤਰੀ ਲਈ ਨਗਰ ਕੌਂਸਲ ਵਿੱਚ ਕਾਰਜ ਕਰਨਗੇ।

Advertisement

ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਉਮੀਦਵਾਰ 16 ਮਈ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਲਈ ਆਖ਼ਰੀ ਸਮੇਂ 3 ਵਜੇ ਤੋਂ ਵੀ ਕਾਫੀ ਚਿਰ ਬਾਅਦ ਚੋਣ ਅਧਿਕਾਰੀ ਨੂੰ ਆਪਣੇ ਪੇਪਰ ਦੇਣ ਪੁੱਜਾ। ਅਜਿਹੀ ਸਥਿਤੀ ’ਚ ਉਸ ਦੇ ਪੇਪਰ ਸਵੀਕਾਰ ਨਾ ਹੋ ਸਕੇ ਅਤੇ ਉਸ ਨੂੰ ਬੇਰੰਗ ਵਾਪਿਸ ਪਰਤਣਾ ਪਿਆ। ਹੋਰਨਾਂ ਸਿਆਸੀ ਧਿਰਾਂ ਅਤੇ ਕਿਸੇ ਉਮੀਦਵਾਰ ਵੱਲੋਂ ਵੀ ਇਸ ਵਾਰਡ ਤੋਂ ਕਾਗਜ਼ ਦਾਖ਼ਲ ਨਾ ਕਰਨ ਕਰਕੇ ਪ੍ਰੀਤਮ ਕੌਰ ਦੇ ਭਾਗ ਜਾਗ ਪਏ।

Advertisement
×