Punjab Heavy Rain: ਪੰਜਾਬ ਅਤੇ ਹਰਿਆਣਾ ਵਿੱਚ ਅੱਜ ਅਤੇ 13 ਅਗਸਤ ਨੂੰ ਪਵੇਗਾ ਭਾਰੀ ਮੀਂਹ
Punjab Weather Alert: 12 ਅਗਸਤ ਨੂੰ ਪਵੇਗਾ ਹਲਕਾ ਮੀਂਹ; ਮੌਸਮ ਵਿਭਾਗ ਦੀ ਚਿਤਾਵਨੀ: ਕੁਝ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੇ ਆਸਾਰ
Punjab Weather Update: ਦੇਸ਼ ਦੇ ਪੱਛਮੀ ਹਿਮਾਲੀ ਖੇਤਰ ਦੇ ਕੁਝ ਹਿੱਸਿਆਂ (ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ) ਵਿੱਚ ਆਉਣ ਵਾਲੇ ਹਫ਼ਤੇ ਦੌਰਾਨ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਖੇਤਰ ਵਿਚ ਭਾਵੇਂ ਮੌਨਸੂਨ ਦੇ ਮੀਂਹ ਦਾ ਅਸਰ ਹੌਲੀ ਹੌਲੀ ਘੱਟ ਰਿਹਾ ਹੈ ਪਰ ਕਈ ਖੇਤਰਾਂ ਵਿਚ ਬਹੁਤ ਭਾਰੀ ਮੀਂਹ ਪਵੇਗਾ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈ ਐੱਮ ਡੀ) ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ 11 ਅਤੇ 13 ਅਗਸਤ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਰਾਜਾਂ ਵਿੱਚ ਕਿਤੇ-ਕਿਤੇ ਬਹੁਤ ਭਾਰੀ ਮੀਂਹ ਵੀ ਪੈ ਸਕਦਾ ਹੈ।
ਪੰਜਾਬ ਦੇ ਪੂਰਬੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਪੱਛਮੀ ਅਤੇ ਦੱਖਣੀ ਹਿੱਸਿਆਂ ਵਿੱਚ ਮੁਕਾਬਲਤਨ ਘੱਟ ਮੀਂਹ ਪਵੇਗਾ।
ਇਸੇ ਤਰ੍ਹਾਂ ਹਰਿਆਣਾ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿਚ ਪੱਛਮੀ ਹਿੱਸਿਆਂ ਦੇ ਮੁਕਾਬਲੇ ਜ਼ਿਆਦਾ ਮੀਂਹ ਪਵੇਗਾ। ਆਈ.ਐੱਮ.ਡੀ. 16 ਅਗਸਤ ਤੱਕ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਉਤਰਾਖੰਡ ਵਿੱਚ ਵੀ ਭਾਰੀ ਮੀਂਹ ਦੀ ਉਮੀਦ ਕਰ ਰਿਹਾ ਹੈ।
ਆਈ.ਐੱਮ.ਡੀ. ਵੱਲੋਂ ਅੱਜ ਜਾਰੀ ਕੀਤੀਆਂ ਗਈਆਂ ਸੈਟੇਲਾਈਟ ਤਸਵੀਰਾਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੂਰਬੀ ਹਿਮਾਚਲ ਪ੍ਰਦੇਸ਼ ਉੱਤੇ ਸੰਘਣੇ ਬੱਦਲ ਛਾਏ ਹੋਏ ਦਿਖਾਈ ਦਿੱਤੇ ਹਨ।
ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਦੀ ਸਥਿਤੀ
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਨਸੂਨ ਨੂੰ ਆਮ ਅਤੇ ਹਰਿਆਣਾ ਵਿੱਚ ਕਮਜ਼ੋਰ ਦੱਸਿਆ ਗਿਆ ਹੈ, ਜਦੋਂ ਕਿ ਦੋਵਾਂ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ-ਨਾਲ ਤੂਫ਼ਾਨ ਵੀ ਆਇਆ। ਆਈ.ਐੱਮ.ਡੀ. ਨੇ ਕਿਹਾ ਕਿ ਇਨ੍ਹਾਂ ਰਾਜਾਂ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਆਮ ਰਿਹਾ ਹੈ।
ਇਹ ਵੀ ਪੜ੍ਹੋ: Punjab Rain: ਪੰਜਾਬ ’ਚ ਭਾਰੀ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ
ਹਾਲਾਂਕਿ ਅਗਸਤ ਮਹੀਨੇ ਵਿੱਚ ਹੁਣ ਤੱਕ ਹਰਿਆਣਾ ਵਿੱਚ ਮੀਂਹ 59 ਫੀਸਦੀ ਵੱਧ ਰਿਹਾ ਹੈ ਪਰ ਪੰਜਾਬ ਵਿੱਚ ਇਹ 33 ਫੀਸਦੀ ਘੱਟ ਹੈ। ਪਹਿਲੀ ਜੂਨ ਤੋਂ ਸ਼ੁਰੂ ਹੋਣ ਵਾਲਾ ਮੌਸਮੀ ਮੀਂਹ ਦੋਵਾਂ ਰਾਜਾਂ ਵਿੱਚ ਕ੍ਰਮਵਾਰ 13 ਫੀਸਦੀ ਅਤੇ 32 ਫੀਸਦੀ ਘੱਟ ਰਿਹਾ ਹੈ।
ਹਰਿਆਣਾ ਵਿੱਚ ਅੰਬਾਲਾ, ਕੈਥਲ, ਕਰਨਾਲ ਅਤੇ ਪੰਚਕੂਲਾ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਅਗਸਤ ਦੌਰਾਨ ਮੀਂਹ ਲੰਬੇ ਸਮੇਂ ਦੀ ਔਸਤ (ਐੱਲ.ਪੀ.ਏ.) ਨਾਲੋਂ 224 ਫੀਸਦੀ ਤੱਕ ਉੱਪਰ ਰਿਹਾ ਹੈ। ਜਦੋਂ ਕਿ ਪੰਜਾਬ ਵਿੱਚ ਅਗਸਤ ਦਾ ਮੀਂਹ ਸਿਰਫ਼ ਦੋ ਜ਼ਿਲ੍ਹਿਆਂ ਮੁਕਤਸਰ ਅਤੇ ਪਟਿਆਲਾ ਵਿੱਚ ਐੱਲ.ਪੀ.ਏ. ਤੋਂ ਵੱਧ ਰਿਹਾ ਹੈ, ਅਤੇ ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਦੀ ਘਾਟ 83 ਫੀਸਦੀ ਤੱਕ ਦਰਜ ਕੀਤੀ ਗਈ ਹੈ।

