Punjab Farmer Protest: Sarwan Singh Pandher ਸਣੇ 70 ਕਿਸਾਨ ਦੇਰ ਰਾਤ ਰਿਹਾਅ; ਕਿਸਾਨਾਂ ਵੱਲੋਂ ਧਰਨੇ ਸਮਾਪਤ
ਫਤਿਹਪੁਰ ਕੇਂਦਰੀ ਜੇਲ੍ਹ ਤੇ ਗੋਇੰਦਵਾਲ ਜੇਲ੍ਹ ਤੋਂ ਰਿਹਾਅ ਕੀਤੇ
Advertisement
ਕਿਸਾਨ ਮਜ਼ਦੂਰ ਮੋਰਚੇ ਦੇ ਅੱਜ ਤੜਕੇ ਹਿਰਾਸਤ ਵਿੱਚ ਲਏ ਗਏ ਕਿਸਾਨ ਆਗੂ ਤੇ ਕਾਰਕੁਨ ਦੇਰ ਰਾਤ ਵੇਲੇ ਰਿਹਾਅ ਕਰ ਦਿੱਤੇ ਗਏ ਹਨ।
ਜਥੇਬੰਦੀ ਦੇ ਆਗੂ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਸਰਵਣ ਸਿੰਘ ਪੰਧੇਰ ਸਮੇਤ ਲਗਪਗ 70 ਕਿਸਾਨ ਹਿਰਾਸਤ ਵਿੱਚ ਲਏ ਗਏ ਸਨ ਜਿਨ੍ਹਾਂ ਨੂੰ ਹੁਣ ਫਤਿਹਪੁਰ ਕੇਂਦਰੀ ਜੇਲ੍ਹ ਅਤੇ ਗੋਇੰਦਵਾਲ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।
Advertisement
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਗਿਆ ਹੈ।
Advertisement
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਜਥੇਬੰਦੀ ਵੱਲੋਂ ਗੋਹਲਵਾੜ ਅਤੇ ਘਸੀਟਪੁਰ ਨੇੜੇ ਦੋ ਥਾਵਾਂ ’ਤੇ ਰੇਲ ਪੱਟੜੀਆਂ ’ਤੇ ਦਿੱਤੇ ਜਾ ਰਹੇ ਧਰਨੇ ਅਤੇ ਸਰਹਾਲੀ ਨੇੜੇ ਸੜਕ ’ਤੇ ਦਿੱਤਾ ਧਰਨਾ ਵੀ ਖਤਮ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸਰਵਣ ਸਿੰਘ ਪੰਧੇਰ ਸਮੇਤ ਹੋਰ ਕਿਸਾਨ ਕਾਰਕੁਨਾਂ ਨੂੰ ਅੱਜ ਤੜਕੇ ਲਗਪਗ 5:30 ਵਜੇ ਰਾਮ ਤੀਰਥ ਰੋਡ ਬਾਈਪਾਸ ਸੜਕ ’ਤੇ ਲਾਏ ਗਏ ਧਰਨਾ ਸਥਾਨ ਤੋਂ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ।
Advertisement
×

