DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab DM Suicide Case: ਭੁੱਲਰ ਦੇ ਸਮਰਥਕਾਂ ਵੱਲੋਂ ਦਫ਼ਤਰ ਅੱਗੇ ਇਕੱਠ, ਪਰ ਜਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਗਾਇਬ

Punjab DM Suicide Case: ਵੇਅਰਹਾਊਸ ਦੇ ਐੱਮਡੀ ਗਗਨਦੀਪ ਸਿੰਘ ਦੇ ਕਥਿਤ ਸੁਸਾਈਡ  ਮਾਮਲੇ ਵਿੱਚ ਫਸ ਚੁੱਕੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸਮਰਥਕਾਂ ਵੱਲੋਂ ਪੱਟੀ ਸਥਿਤ ਉਨ੍ਹਾਂ ਦੇ ਦਫ਼ਤਰ ਅੰਦਰ ਇਕੱਠ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੱਟੀ...

  • fb
  • twitter
  • whatsapp
  • whatsapp
Advertisement
Punjab DM Suicide Case: ਵੇਅਰਹਾਊਸ ਦੇ ਐੱਮਡੀ ਗਗਨਦੀਪ ਸਿੰਘ ਦੇ ਕਥਿਤ ਸੁਸਾਈਡ  ਮਾਮਲੇ ਵਿੱਚ ਫਸ ਚੁੱਕੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸਮਰਥਕਾਂ ਵੱਲੋਂ ਪੱਟੀ ਸਥਿਤ ਉਨ੍ਹਾਂ ਦੇ ਦਫ਼ਤਰ ਅੰਦਰ ਇਕੱਠ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੱਟੀ ਹਲਕੇ ਤੋਂ ਆਪ ਆਗੂ ਐਡਵੋਕੇਟ ਹੀਰਾ ਸਿੰਘ ਸੰਧੂ ਅਤੇ ਚੈਅਰਮੈਨ ਗੁਰਪਿੰਦਰ ਸਿੰਘ ਉਪਲ ਨੇ ਕਿਹਾ ਕਿ ਐੱਮਡੀ ਸੁਸਾਈਡ ਮਾਮਲੇ ਵਿੱਚ ਉਨ੍ਹਾਂ ਨੂੰ ਪੁਲੀਸ ਜਾਂਚ ਜਾ ਕਿਸੇ ਹੋਰ ਜਾਂਚ ਵਿੱਚ ਭਰੋਸਾ ਹੈ ਪਰ ਕਥਿਤ ਜਾਂਚ ਕਿਸੇ ਪੱਖ ਤੋਂ ਪ੍ਰਭਾਵਿਤ ਨਾ ਹੋਵੇ‌। ਉਨ੍ਹਾਂ ਦਾਅਵਾ ਕੀਤਾ ਕਿ ਲਾਲਜੀਤ ਸਿੰਘ ਭੁੱਲਰ  ਨੂੰ ਕਨੂੰਨ ਤੇ ਭਰੋਸਾ ਹੈ ਤੇ ਉਹ ਇਸ ਮਾਮਲੇ ਵਿੱਚ ਜਾਂਚ ਅੰਦਰ ਸ਼ਾਮਿਲ ਹੋਣਗੇ।
ਸਥਾਨਕ ਆਗੂਆਂ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਦੇ ਖ਼ਿਲਾਫ਼ ਵਿਰੋਧੀ ਪਾਰਟੀਆਂ ਪ੍ਰਚਾਰ ਕਰਕੇ ਆਪਣੀ ਸਿਆਸਤ ਚਮਕਾ ਰਹੀਆਂ ਹਨ ਜਦੋਂ ਕਿ ਲਾਲਜੀਤ ਸਿੰਘ ਭੁੱਲਰ ਨੇ ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਪਣੇ ਕੈਬਨਿਟ ਮੰਤਰੀ ਪਦ ਤੋਂ ਤਰੁੰਤ ਅਸਤੀਫ਼ਾ ਦੇ ਦਿੱਤਾ ਸੀ। ਭੁੱਲਰ ਦੇ ਸਮਰਥਕਾਂ ਨੇ ਕਥਿਤ ਇਸ ਮਾਮਲੇ ਨਾਲ ਜੁੜਦੇ ਪੱਟੀ ਭਿੱਖੀਵਿੰਡ ਲਈ ਜਾਰੀ ਕੀਤੇ ਗਏ ਟੈਡਰਾਂ ਸਬੰਧੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਜ਼ਿੱਥੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਪੂਰੀ ਤਰਾਂ ਨਾਲ ਚੁੱਪ ਹੈ, ਉਥੇ ਹੀ ਅੱਜ ਲਾਲਜੀਤ ਸਿੰਘ ਭੁੱਲਰ ਦੇ ਸਮਰਥਕਾਂ ਵੱਲੋਂ ਕੀਤੇ ਇਕੱਠ ਵਿੱਚ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਕਿਸੇ ਵਿਧਾਇਕ ਜਾਂ ਕਿਸੇ ਚੈਅਰਮੈਨ ਸਮੇਤ ਸੀਨੀਅਰ ਲੀਡਰਾਂ ਨੇ ਮਕੁੰਮਲ ਤੌਰ ਤੇ ਦੂਰੀ ਬਣਾਈ ਰੱਖੀ।
Advertisement
×