DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab 95 Movie: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ‘ਪੰਜਾਬ 95’ ਦੀ ਸੈਂਸਰਸ਼ਿਪ ਵਿਰੁੱਧ ਚੁੱਕੀ ਆਵਾਜ਼

ਯੂਨੀਵਰਸਿਟੀ ਦੇ ‘ਜਸ਼ਨ’ ਮੇਲੇ ਵਿੱਚ ਕੋਰੀਓਗ੍ਰਾਫੀ ਰਾਹੀਂ ਪੇਸ਼ ਕੀਤਾ ਜਸਵੰਤ ਖਾਲੜਾ ਦਾ ਇਤਿਹਾਸ; ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

  • fb
  • twitter
  • whatsapp
  • whatsapp
Advertisement

Punjab 95 Movie:  ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੇ ਸਾਲਾਨਾ ਫੈਸਟੀਵਲ ‘ਜਸ਼ਨ’ ਦੌਰਾਨ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਇੱਕ 8 ਮਿੰਟ ਦੀ ਕੋਰੀਓਗ੍ਰਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਨੇ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ’ਤੇ ਲੱਗੀ ਸੈਂਸਰਸ਼ਿਪ ’ਤੇ ਸਵਾਲ ਖੜ੍ਹੇ ਕੀਤੇ ਹਨ। ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਅਧਾਰਿਤ ਹੈ, ਜੋ ਪਿਛਲੇ ਦੋ ਸਾਲਾਂ ਤੋਂ ਰਿਲੀਜ਼ ਹੋਣ ਦੀ ਉਡੀਕ ਕਰ ਰਹੀ ਹੈ।

ਕੋਰੀਓਗ੍ਰਾਫੀ ਦੀ ਸ਼ੁਰੂਆਤ ਇੱਕ ਛੋਟੀ ਬੱਚੀ ਵੱਲੋਂ ਆਪਣੀ ਦਾਦੀ ਨੂੰ ਉਸ ਦੇ ਦਾਦਾ ਜੀ ਦੀ ਹੋਣੀ ਬਾਰੇ ਪੁੱਛੇ ਸਵਾਲ ਨਾਲ ਹੁੰਦੀ ਹੈ, ਜਿਸ ਤੋਂ ਬਾਅਦ 80-90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਹੋਏ ਕਥਿਤ ਗੈਰ-ਕਾਨੂੰਨੀ ਕਤਲੇਆਮ ਅਤੇ ਨੌਜਵਾਨਾਂ ਦੇ ਲਾਪਤਾ ਹੋਣ ਦੇ ਦਰਦਨਾਕ ਮੰਜ਼ਰ ਨੂੰ ਸਟੇਜ ’ਤੇ ਰੂਪਮਾਨ ਕੀਤਾ ਗਿਆ।

Advertisement

Advertisement

ਇਸ ਐਕਟ ਦੇ ਨਿਰਦੇਸ਼ਕ ਗੁਲਜ਼ਾਰ ਸਿੰਘ ਅਤੇ ਬਚਨਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਕੋਈ ਸਿਆਸੀ ਵਿਵਾਦ ਪੈਦਾ ਕਰਨਾ ਨਹੀਂ, ਸਗੋਂ ਪੰਜਾਬ ਦੇ ਇਤਿਹਾਸ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਦਬਾਉਣ ਵਿਰੁੱਧ ਸਵਾਲ ਕਰਨਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਜਸਵੰਤ ਸਿੰਘ ਖਾਲੜਾ ਨੇ ਹਜ਼ਾਰਾਂ ਲਾਵਾਰਿਸ ਲਾਸ਼ਾਂ ਦੇ ਸੱਚ ਨੂੰ ਦੁਨੀਆ ਸਾਹਮਣੇ ਲਿਆਂਦਾ ਸੀ, ਤਾਂ ਉਸ ’ਤੇ ਬਣੀ ਫਿਲਮ ਨੂੰ ਰੋਕਣਾ ਬੇਇਨਸਾਫੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਇਸ ਫਿਲਮ ਦੀ ਰਿਲੀਜ਼ ਦੀ ਮੰਗ ਕਰਦਾ ਹੈ, ਤਾਂ ਉਸ ਨੂੰ ‘ਵੱਖਵਾਦੀ’ ਕਹਿਣਾ ਗਲਤ ਹੈ। ਵਿਦਿਆਰਥੀਆਂ ਅਨੁਸਾਰ, ਲੋਕਾਂ ਨੂੰ ਆਪਣੇ ਇਤਿਹਾਸ ਅਤੇ ਸੱਚਾਈ ਬਾਰੇ ਜਾਣਨ ਦਾ ਪੂਰਾ ਹੱਕ ਹੈ ਅਤੇ ਸੈਂਸਰ ਬੋਰਡ ਨੂੰ ਇਸ ਕਲਾਤਮਕ ਪੇਸ਼ਕਾਰੀ ’ਤੇ ਲੱਗੀਆਂ ਰੋਕਾਂ ਹਟਾਉਣੀਆਂ ਚਾਹੀਦੀਆਂ ਹਨ।

Advertisement
×