DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਊਜ਼ੀਲੈਂਡ ’ਚ ਮੁੜ ਨਗਰ ਕੀਰਤਨ ਦੇ ਵਿਰੋਧ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿਖੇਧੀ

ਭਾਰਤ ਤੇ ਨਿਊਜ਼ੀਲੈਂਡ ਸਰਕਾਰਾਂ ਨੂੰ ਨੋਟਿਸ ਲੈਣ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ। ਫਾਈਲ ਫੋਟੋ
Advertisement

ਨਿਊਜ਼ੀਲੈਂਡ ਅੰਦਰ ਸਿੱਖਾਂ ਵੱਲੋਂ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਸਥਾਨਕ ਕੁਝ ਲੋਕਾਂ ਵੱਲੋਂ ਇੱਕ ਵਾਰ ਫਿਰ ਵਿਰੋਧ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਗਰ ਕੀਰਤਨ ਦਾ ਵਿਰੋਧ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਭਾਰਤ ਅਤੇ ਨਿਊਜ਼ੀਲੈਂਡ ਸਰਕਾਰ ਨੂੰ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ।

ਧਾਮੀ ਨੇ ਕਿਹਾ ਕਿ ਨਿਊਜ਼ੀਲੈਂਡ ਅੰਦਰ ਅਜਿਹਾ ਦੂਜੀ ਵਾਰ ਹੋਇਆ ਹੈ, ਜਿਸ ਨੇ ਸਿੱਖ ਸੰਗਤਾਂ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਾਈਚਾਰੇ ਦੀ ਮਜ਼ਬੂਤੀ ਲਈ ਆਪਣਾ ਮਿਸਾਲੀ ਯੋਗਦਾਨ ਪਾਉਣ ਵਾਲੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਰਵਾਇਤਾਂ ਨੂੰ ਨਫ਼ਰਤੀ ਨਜ਼ਰੀਏ ਨਾਲ ਦੇਖਿਆ ਜਾਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਧਾਰਮਿਕ ਰਵਾਇਤ ਹੈ ਜਿਸ ਦਾ ਵਿਰੋਧ ਸਿੱਖ ਧਰਮ ਦੀਆਂ ਮਾਨਵ ਹਿਤੈਸ਼ੀ ਕਦਰਾਂ ਕੀਮਤਾਂ ਦੇ ਨਾਲ ਨਾਲ ਸਮਾਜ ਦੀ ਆਪਸੀ ਸਾਂਝ ਲਈ ਵੀ ਚੁਣੌਤੀ ਹੈ।

Advertisement

ਇਹ ਵੀ ਪੜ੍ਹੋਂ: ਨਿਊਜ਼ੀਲੈਂਡ ਵਿੱਚ ਦੂਜੀ ਵਾਰ ਨਗਰ ਕੀਰਤਨ ਦਾ ਵਿਰੋਧ

Advertisement

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਰ ਦੇਸ਼ ਅੰਦਰ ਵਸਦਾ ਸਿੱਖ ਭਾਈਚਾਰਾ ਸਦਾ ਹੀ ਸਥਾਨਕ ਲੋਕਾਂ ਨਾਲ ਰਲ ਮਿਲ ਕੇ ਰਹਿੰਦਾ ਹੈ। ਸਿੱਖ ਭਾਈਚਾਰਾ ਉਥੋਂ ਦੇ ਕਾਨੂੰਨਾਂ ਅਤੇ ਸਥਾਨਕ ਸਭਿਆਚਾਰ ਦਾ ਪੂਰਾ ਸਤਿਕਾਰ ਕਰਦਾ ਹੈ। ਇਸ ਦੇ ਬਾਵਜੂਦ ਵੀ ਮਿਥ ਕੇ ਸਿੱਖਾਂ ਨੂੰ ਧਰਮ ਪਾਲਣ ਤੋਂ ਰੋਕਣਾ ਨਿਰਾਸ਼ਾਜਨਕ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਿਊਜ਼ੀਲੈਂਡ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ।

ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਦੇ ਇੱਕ ਸਮੂਹ ਨਾਲ ਸਬੰਧਤ ਲੋਕਾਂ ਵੱਲੋਂ ਅੱਜ ਟੌਰੰਗਾ ਸ਼ਹਿਰ ਵਿੱਚ ਨਗਰ ਕੀਰਤਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ।  ਇਸ ਤੋਂ ਪਹਿਲਾਂ ਆਕਲੈਂਡ ਦੇ ਸ਼ਹਿਰ ਮਨਰੇਵਾ ਵਿੱਚ ਅਜਿਹਾ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਕਿ ਇਹ ਸਾਡਾ ਸ਼ਹਿਰ ਹੈ, ਇਹ ਸਾਡੀਆਂ ਗਲੀਆਂ ਹਨ। ਇਸੇ ਸਮੂਹ ਦੇ ਲੋਕਾਂ ਵੱਲੋਂ ਪਹਿਲਾਂ ਵੀ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਸੀ। ਘਟਨਾ ਦੀ ਅਸ਼ੰਕਾ ਨੂੰ ਦੇਖਦਿਆਂ ਮੌਕੇ ’ਤੇ ਪਹਿਲਾਂ ਹੀ ਪੁਲੀਸ ਅਤੇ ਵਲੰਟੀਅਰ ਤਾਇਨਾਤ ਸਨ।

ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਆਦਿ ਵਿੱਚ ਪ੍ਰਦਰਸ਼ਨਕਾਰੀਆਂ ਨੇ ਇੱਕੋ ਰੰਗ ਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ। ਉਨ੍ਹਾਂ ਨੇ ਨਗਰ ਕੀਰਤਨ ਵਿੱਚ ਸ਼ਾਮਲ ਸਿੱਖਾਂ ਦੇ ਅੱਗੇ ਪ੍ਰਦਰਸ਼ਨ ਵਜੋਂ ਨਾਚ ਕੀਤਾ ਅਤੇ ਕੁਝ ਭੜਕਾਊ ਚਿੰਨ ਵੀ ਬਣਾਏ। ਇਸ ਦੌਰਾਨ ਸਿੱਖ ਭਾਈਚਾਰੇ ਵੱਲੋਂ ਸ਼ਾਂਤੀ ਬਣਾਈ ਰੱਖੀ ਗਈ। ਹਾਲਾਂਕਿ ਲਗਾਤਾਰ ਹੋ ਰਹੇ ਵਿਰੋਧ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਹੈ।

ਨਗਰ ਕੀਰਤਨਾਂ ਵਿਚ ਵਾਰ ਵਾਰ ਵਿਘਨ ਪਾਉਣਾ ‘ਬਹੁਤ ਚਿੰਤਾਜਨਕ’: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਵਿੱਚ ਸ਼ਾਂਤਮਈ ਸਿੱਖ ਨਗਰ ਕੀਰਤਨਾਂ ਵਿੱਚ ਕਥਿਤ ਤੌਰ ’ਤੇ ਵਾਰ-ਵਾਰ ਵਿਘਨ ਪਾਉਣਾ ‘ਬਹੁਤ ਚਿੰਤਾਜਨਕ’ ਹੈ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਨਿਊਜ਼ੀਲੈਂਡ ਦੀ ਸਰਕਾਰ ਕੋਲ ਉਠਾਏ। ਬਾਦਲ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਨਿਊਜ਼ੀਲੈਂਡ ਵਿੱਚ ਸ਼ਾਂਤਮਈ ਸਿੱਖ ਨਗਰ ਕੀਰਤਨਾਂ ਵਿੱਚ ਵਾਰ-ਵਾਰ ਵਿਘਨ ਪਾਉਣਾ, ਜਿਸ ਵਿੱਚ ਟੌਰੰਗਾ ਵਿੱਚ ਅੱਜ ਦੀ ਤਾਜ਼ਾ ਘਟਨਾ ਵੀ ਸ਼ਾਮਲ ਹੈ, ਬਹੁਤ ਚਿੰਤਾਜਨਕ ਹੈ।’’ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਸੁਖਬੀਰ ਬਾਦਲ ਨੇ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਉਹ ਦੱਖਣੀ ਆਕਲੈਂਡ ਵਿੱਚ ਸਥਾਨਕ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਸ਼ਾਂਤਮਈ ਨਗਰ ਕੀਰਤਨ ਵਿੱਚ ‘ਵਿਘਨ’ ਪਾਉਣ ਦਾ ਮੁੱਦਾ ਨਿਊਜ਼ੀਲੈਂਡ ਸਰਕਾਰ ਕੋਲ ਉਠਾਏ।

ਐਤਵਾਰ ਨੂੰ X ’ਤੇ ਆਪਣੀ ਪੋਸਟ ਵਿੱਚ, ਬਾਦਲ ਨੇ ਕਿਹਾ, ‘‘ਨਗਰ ਕੀਰਤਨ ਪਵਿੱਤਰ ਧਾਰਮਿਕ ਰਵਾਇਤ ਹੈ ਜੋ ਸ਼ਾਂਤੀ, ਏਕਤਾ ਅਤੇ ਭਾਈਚਾਰਕ ਸੇਵਾ ਨੂੰ ਉਤਸ਼ਾਹਿਤ ਕਰਦੇ ਹਨ। ਸਿੱਖ ਭਾਈਚਾਰਾ, ਜੋ ਹਮੇਸ਼ਾ 'ਸਰਬੱਤ ਦਾ ਭਲਾ' (ਸਭਨਾਂ ਦੀ ਭਲਾਈ) ਲਈ ਅਰਦਾਸ ਕਰਦਾ ਹੈ, ਨੇ ਅਜਿਹੇ ਸੰਵੇਦਨਸ਼ੀਲ ਪਲਾਂ 'ਤੇ ਮਿਸਾਲੀ ਸੰਜਮ ਦਿਖਾਇਆ ਹੈ। ਇਨ੍ਹਾਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਤੋਂ ਦੁਖੀ, ਮੈਂ ਮਾਣਯੋਗ ਵਿਦੇਸ਼ ਮੰਤਰੀ @DrSJaishankar ਨੂੰ ਅਪੀਲ ਕਰਦਾ ਹਾਂ ਕਿ ਉਹ ਵਿਦੇਸ਼ਾਂ ਵਿੱਚ ਸਿੱਖ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਇਸ ਮਾਮਲੇ ਨੂੰ ਤੁਰੰਤ ਨਿਊਜ਼ੀਲੈਂਡ ਸਰਕਾਰ ਕੋਲ ਕੂਟਨੀਤਕ ਤੌਰ ’ਤੇ ਉਠਾਉਣ। ਧਾਰਮਿਕ ਪ੍ਰਗਟਾਵੇ ਸਾਰਿਆਂ ਲਈ ਸੁਰੱਖਿਅਤ ਹੋਣੇ ਚਾਹੀਦੇ ਹਨ। ਸ਼੍ਰੋਮਣੀ ਅਕਾਲੀ ਦਲ ਸਾਡੇ ਪ੍ਰਵਾਸੀਆਂ ਨਾਲ ਖੜ੍ਹਾ ਹੈ।’’

Advertisement
×