DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Police Constable Killed: ਪੁਲੀਸ ਮੁਲਾਜ਼ਮਾਂ ਦੀ ਹੱਤਿਆ ਕਰਨ ਵਾਲਿਆਂ ਵਿੱਚੋਂ ਇੱਕ ਮੁਲਜ਼ਮ ਢੇਰ

ਸੀਆਈਏ ਸਟਾਫ਼ ਦੇ ਮੁਖੀ ਗੁਰਮੀਤ ਸਿੰਘ ਦੇ ਮੋਢੇ ’ਤੇ ਲੱਗੀ ਗੋਲੀ

  • fb
  • twitter
  • whatsapp
  • whatsapp
featured-img featured-img
ਗੁਰਦਾਸਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀਆਈਜੀ ਸੰਦੀਪ ਗੋਇਲ । -ਫੋਟੋ : ਕੇ ਪੀ ਸਿੰਘ
Advertisement

ਸਰਹੱਦੀ ਪਿੰਡ ਆਦੀਆਂ ਪੁਲੀਸ ਚੌਕੀ ਵਿੱਚ 2 ਪੁਲੀਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਮੁਲਜ਼ਮਾਂ ਵਿੱਚੋਂ ਆਦੀਆਂ ਪਿੰਡ ਦੇ ਹੀ ਰਣਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਪੁਲੀਸ ਨੇ ਮੁਕਾਬਲੇ ਵਿੱਚ ਢੇਰ ਕਰ ਦਿੱਤਾ ਹੈ । ਇਸੇ ਪਿੰਡ ਦਾ ਵਾਸੀ ਉਸ ਦਾ ਸਾਥੀ ਇੰਦਰਜੀਤ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ।

ਮੁਕਾਬਲੇ ਦੌਰਾਨ ਜ਼ਖ਼ਮੀ ਸੀਆਈਏ ਗੁਰਦਾਸਪੁਰ ਮੁਖੀ ਗੁਰਮੀਤ ਸਿੰਘ ਦੀ ਜ਼ੇਰੇ ਇਲਾਜ ਤਸਵੀਰ ।
ਮੁਕਾਬਲੇ ਦੌਰਾਨ ਜ਼ਖ਼ਮੀ ਸੀਆਈਏ ਗੁਰਦਾਸਪੁਰ ਮੁਖੀ ਗੁਰਮੀਤ ਸਿੰਘ ਦੀ ਜ਼ੇਰੇ ਇਲਾਜ ਤਸਵੀਰ ।

ਸੀਆਈਏ ਸਟਾਫ ਦੇ ਇੰਚਾਰਜ ਗੁਰਮੀਤ ਸਿੰਘ ਵੀ ਇਸ ਮੁੱਠਭੇੜ ਦੌਰਾਨ ਜ਼ਖਮੀ ਹੋਏ ਹਨ। ਜਦ ਕਿ ਇੱਕ ਹੋਰ ਪੁਲੀਸ ਮੁਲਾਜ਼ਮ ਦੇ ਮੁਠਭੇੜ ਦੌਰਾਨ ਗੋਲੀ ਲੱਗੀ ਪਰ ਉਹ ਬੁਲੇਟ ਪਰੂਫ ਜੈਕਟ ਪਾਈ ਹੋਣ ਕਰਨ ਬਚ ਗਿਆ।

Advertisement

ਮੁਠਭੇੜ ਵਿੱਚ ਮਾਰਿਆ ਗਿਆ ਮੁਲਜ਼ਮ ਰਣਜੀਤ ਸਿੰਘ।
ਮੁਠਭੇੜ ਵਿੱਚ ਮਾਰਿਆ ਗਿਆ ਮੁਲਜ਼ਮ ਰਣਜੀਤ ਸਿੰਘ।

ਡੀਆਈਜੀ ਨੇ ਦੱਸਿਆ ਕਿ ਮੁਕਾਬਲੇ ਵਿੱਚ ਮਾਰੇ ਗਏ ਮੁਲਜ਼ਮ ਰਣਜੀਤ ਸਿੰਘ ਦੀ ਉਮਰ 19 ਸਾਲ ਹੈ ਜਦਕਿ ਫਰਾਰ ਮੁਲਜ਼ਮ ਇੰਦਰਜੀਤ ਸਿੰਘ 21 ਸਾਲ ਦਾ ਹੈ। ਤੀਸਰੇ ਮੁਲਜ਼ਮ ਦਿਲਾਵਰ ਸਿੰਘ ਦੀ ਵੀ ਉਮਰ 22 ਸਾਲ ਦੇ ਕਰੀਬ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਲਗਾਤਾਰ ਲਾਲਚ ਦੇ ਕੇ ਨੌਜਵਾਨਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ।

Advertisement

ਫਰਾਰ ਹੋਣ ਵਾਲਾ ਮੁਲਜ਼ਮ ਦਿਲਾਵਰ ਸਿੰਘ ।
ਫਰਾਰ ਹੋਣ ਵਾਲਾ ਮੁਲਜ਼ਮ ਦਿਲਾਵਰ ਸਿੰਘ ।

ਪੁਲੀਸ ਨੇ ਪਿੰਡ ਆਲ਼ੀ ਨੰਗਲ ਵਾਸੀ ਦਿਲਾਵਰ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਜਿਸ ਨੇ ਪੁਲੀਸ ਮੁਲਾਜ਼ਮਾਂ ਦੀ ਹੱਤਿਆ ਕਰਨ ਵਾਲਿਆਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ। ਪੁਰਾਣਾ ਸ਼ਾਲ੍ਹਾ ਇਲਾਕੇ ਵਿੱਚ ਪੁਲੀਸ ਮੁਕਾਬਲੇ ਵਿੱਚ ਰਣਜੀਤ ਸਿੰਘ ਮਾਰਿਆ ਗਿਆ ਹੈ।

ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦੇ ਇੰਚਾਰਜ ਗੁਰਮੀਤ ਸਿੰਘ ਵੀ ਇਸ ਮੁੱਠਭੇੜ ਦੌਰਾਨ ਜ਼ਖ਼ਮੀ ਹੋਏ ਹਨ ਅਤੇ ਇੱਕ ਗੋਲੀ ਉਹਨਾਂ ਦੇ ਮੋਢੇ ਤੋਂ ਆਰ-ਪਾਰ ਹੋ ਗਈ ਹੈ ਅਤੇ ਉਹਨਾਂ ਦਾ ਇਲਾਜ ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਚੱਲ ਰਿਹਾ ਹੈ।

Advertisement
×