ਅੰਮ੍ਰਿਤਸਰ 'ਚ ਯੋਗ ਪ੍ਰੇਰਨਾ ਕੈਂਪ: ਦੇਸਰਾਜ ਨੇ ਰੋਜ਼ਾਨਾ ਯੋਗ ਨੂੰ ਦੱਸਿਆ ਸਿਹਤਮੰਦ ਜੀਵਨ ਦੀ ਕੁੰਜੀ
ਬੀਬੀਕੇ ਡੀਏਵੀ ਕਾਲਜ ਵਿੱਚ ਲੱਗੇ ਕੈਂਪ ਦੌਰਾਨ ਲੋਕਾਂ ਨੇ ਕੀਤਾ ਸਮੂਹਿਕ ਯੋਗ
Advertisement
ਭਾਰਤੀ ਯੋਗ ਸੰਸਥਾਨ ਦੇ ਕੌਮੀ ਪ੍ਰਧਾਨ ਦੇਸਰਾਜ ਨੇ ਲੋਕਾਂ ਨੂੰ ਯੋਗ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਅਤੇ ਰੋਜ਼ਾਨਾ ਅਭਿਆਸ ਰਾਹੀਂ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਅੱਜ ਅੰਮ੍ਰਿਤਸਰ ਵਿੱਚ ਭਾਰਤੀ ਯੋਗ ਸੰਸਥਾਨ ਵੱਲੋਂ ਕਰਵਾਏ ਗਏ ਯੋਗ ਪ੍ਰੇਰਨਾ ਕੈਂਪ ਵਿੱਚ ਸ਼ਿਰਕਤ ਕੀਤੀ ਸੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਪ੍ਰਧਾਨ ਮੰਤਰੀ ਯੋਗ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਬੀਬੀਕੇ ਡੀਏਵੀ ਕਾਲਜ ਦੇ ਵਿਗੜੇ ਇਸ ਇੱਕ ਰੋਜ਼ਾ ਕੈਂਪ ਦੌਰਾਨ ਸਾਧਕਾਂ ਨੇ ਸਵੇਰੇ ਸਮੂਹਿਕ ਯੋਗ ਅਭਿਆਸ, ਪ੍ਰਾਣਾਯਾਮ ਅਤੇ ਵੱਖ-ਵੱਖ ਯੋਗ ਆਸਣ ਕੀਤੇ। ਕੈਂਪ ਦੀ ਸ਼ੁਰੂਆਤ ਦੇਸਰਾਜ ਅਤੇ ਪੰਜਾਬ ਪ੍ਰਧਾਨ ਕੁੰਦਨ ਵਰਮਾਨੀ ਵੱਲੋਂ ਦੀਪ ਜਲਾ ਕੇ ਕੀਤੀ ਗਈ। ਇਸ ਮੌਕੇ ਸੂਬਾ ਅਧਿਕਾਰੀ ਮਨਮੋਹਨ ਕਪੂਰ, ਸਤੀਸ਼ ਮਹਾਜਨ ਅਤੇ ਹੋਰ ਸਥਾਨਕ ਅਧਿਕਾਰੀ ਵੀ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਦੇਸਰਾਜ ਨੇ ਕਿਹਾ ਕਿ ਅਧਿਆਤਮਿਕ ਜੀਵਨ ਲਈ ਸਿਹਤਮੰਦ ਸਰੀਰ ਅਤੇ ਮਨ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਵਾਤ, ਪਿੱਤ ਅਤੇ ਕਫ਼ ਦਾ ਸੰਤੁਲਨ, ਸਹੀ ਪਾਚਨ ਤੰਤਰ ਅਤੇ ਸਕਾਰਾਤਮਕ ਸੋਚ ਸਿਹਤਮੰਦ ਜੀਵਨ ਦੀ ਨੀਂਹ ਹਨ। ਅੱਜ ਦੀ ਭੱਜ-ਦੌੜ ਵਾਲੀ ਜੀਵਨ ਸ਼ੈਲੀ, ਗੈਰ-ਸੰਤੁਲਿਤ ਖ਼ੁਰਾਕ ਅਤੇ ਨੈਤਿਕ ਮੁੱਲਾਂ ਦੀ ਘਾਟ ਕਾਰਨ ਬਿਮਾਰੀਆਂ ਵੱਧ ਰਹੀਆਂ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਗ ਹੀ ਸਿਹਤਮੰਦ ਜੀਵਨ ਦੀ ਕੁੰਜੀ ਹੈ ਅਤੇ ਅਸ਼ਟਾਂਗ ਯੋਗ ਦਾ ਰੋਜ਼ਾਨਾ ਅਭਿਆਸ ਮਨੁੱਖ ਵਿੱਚ ਅਨੁਸ਼ਾਸਨ, ਨੈਤਿਕਤਾ ਅਤੇ ਸਰੀਰਕ ਤੰਦਰੁਸਤੀ ਆਉਂਦੀ ਹੈ। ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਯੋਗ ਅਭਿਆਸ ਕਰਨ ਦੀ ਅਪੀਲ ਕੀਤੀ।
Advertisement
×

