ਕਲੈਰੀਕਲ ਸਟਾਫ਼ ਦੀ ਹਮਾਇਤ ’ਚ ਪਟਵਾਰੀਆਂ ਵੱਲੋਂ ਹੜਤਾਲ ਅੱਜ ਤੋਂ

ਕਲੈਰੀਕਲ ਸਟਾਫ਼ ਦੀ ਹਮਾਇਤ ’ਚ ਪਟਵਾਰੀਆਂ ਵੱਲੋਂ ਹੜਤਾਲ ਅੱਜ ਤੋਂ

ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਗਸਤ

ਆਪਣੀਆਂ ਮੰਗਾਂ ਦੀ ਪੂਰਤੀ ਅਤੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਨੂੰ ਲੈ ਕੇ ਪੰਜਾਬ ਭਰ ਦੇ 70 ਹਜ਼ਾਰ ਦੇ ਕਰੀਬ ਕਲੈਰੀਕਲ ਮੁਲਾਜ਼ਮਾਂ ਦੀ ਸੱਤ ਦਿਨਾਂ ਤੋਂ ਜਾਰੀ ਕਲਮ ਛੋੜ ਸੂਬਾਈ ਹੜਤਾਲ਼ ਦੀ ਹਮਾਇਤ ’ਚ ਅੱਜ ਪੰਜਾਬ ਭਰ ਦੇ ਮਾਲ ਪਟਵਾਰੀਆਂ ਨੇ ਵੀ  ਹੜਤਾਲ਼ ਦਾ ਐਲਾਨ ਕਰ ਦਿੱਤਾ। ਇਸ ਦੌਰਾਨ 13 ਅਤੇ 14 ਅਗਸਤ ਨੂੰ ਕੰਮਕਾਜ ਬੰਦ ਰੱਖ ਕੇ ਸਮੂਹ ਪਟਵਾਰੀ ਮੁਲਾਜ਼ਮਾਂ ਦੇ ਧਰਨੇ ਮੁਜ਼ਾਹਰਿਆਂ ’ਚ ਵੀ ਸ਼ਿਰਕਤ ਕਰਨਗੇ। ਇਹ ਐਲਾਨ ‘ਦਿ ਰੈਵੇਨਿਊ ਪਟਵਾਰ ਯੂਨੀਅਨ’ ਦੇ ਸੂਬਾਈ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਯੂਨੀਅਨ ਦੇ ਸੂਬਾਈ ਅਹੁਦੇਦਾਰਾਂ ਸੁਖਵਿੰਦਰ ਸੁੁੱਖੀ, ਕਰਨਜਸਪਾਲ ਵਿਰਕ, ਜਸਬੀਰ ਖੇੜਾ, ਨਵਦੀਪ ਖਾਰਾ, ਰਾਓਵਰਿੰਦਰ ਸਿੰਘ, ਦਵਿੰਦਰ ਸ਼ਰਮਾ, ਸੰਤੋਖ ਸਿੰਘ, ਦਵਿੰਦਰ ਬੇਗਮਪੁਰ, ਸੁਖਦੇਵ ਹਾਕੂਵਾਲੀਆ, ਇੰਦਰਮੋਹਣ ਸਿੰਘ, ਗੁਰਦੇਵ ਭੁੱਲਰ, ਸੱਤਪਾਲ ਸ਼ਾਹਵਾਲਾ, ਜਸਵੰਤ ਦਾਲਮ, ਚਾਨਣ ਸਿੰਘ ਖਹਿਰਾ ਆਦਿ ਨਾਲ਼ ਰਾਬਤਾ ਸਾਧਕੇ ਸਹਿਮਤੀ ਬਣਾਉਣ ਮਗਰੋਂ ਕੀਤਾ।  ਸਰਕਾਰ ਦੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦੀ ਨਿੰਦਾ ਕਰਦਿਆਂ, ਪ੍ਰਧਾਨ ਹਰਵੀਰ ਢੀਂਡਸਾ ਨੇ ਕਿਹਾ ਕਿ ਸਾਂਝਾ ਮੁਲਾਜ਼ਮ ਮੰਚ (ਪੰਜਾਬ ਅਤੇ ਯੂਟੀ) ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਦੀ ਅਗਵਾਈ ਹੇਠਾਂ 13 ਅਗਸਤ ਤੋਂ ਪੰਜਾਬ  ਦੇ ਸਮੂਹ ਪਟਵਾਰੀ ਮੁਲਾਜ਼ਮਾਂ ਦੀ ਹੜਤਾਲ ’ਚ ਕੁੱਦਣਗੇ, ਜਿਸ ਦੌਰਾਨ ਸਿਰਫ਼ ਵਿਦਿਆਰਥੀਆਂ ਦੇ ਦਾਖਲਾ ਫਾਰਮ ਤਸਦੀਕ ਕੀਤੇ ਜਾਣਗੇ, ਜਦਕਿ ਇੰਤਕਾਲ, ਨਕਲਾਂ, ਜ਼ਮਾਨਤਾਂ ਸਬੰਧੀ ਦਸਤਾਵੇਜ਼, ਆਮਦਨੀ ਅਤੇ ਪ੍ਰਾਪਰਟੀ ਸਬੰਧੀ ਵੇਰਵੇ ਆਦਿ ਕੰਮਾਂ ਦਾ ਮੁਕੰਮਲ  ਬਾਈਕਾਟ ਰਹੇਗਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All