DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Patti News: ਅਣਪਛਾਤੇ ਨੌਜਵਾਨ ਨੇ ਨਵ ਵਿਆਹੁਤਾ ਨੂੰ ਗੋਲੀ ਮਾਰੀ; ਹਾਲਤ ਗੰਭੀਰ

ਪੱਟੀ ਵਿੱਚ ਸ਼ਾਮ ਦੇ ਸੱਤ ਵਜੇ ਵਾਪਰੀ ਘਟਨਾ

  • fb
  • twitter
  • whatsapp
  • whatsapp
featured-img featured-img
ਰੂਬੀ ਦੇ ਇੰਸਟਾਗਰਾਮ ਤੋਂ ਹਾਸਲ ਕੀਤੀ ਪੁਰਾਣੀ ਤਸਵੀਰ।
Advertisement

ਪੱਟੀ ਦੀ ਗਾਰਡਨ ਕਲੋਨੀ ਅੰਦਰ ਦੇਰ ਸ਼ਾਮ ਅਣਪਛਾਤੇ ਨੌਜਵਾਨ ਵੱਲੋਂ ਨਵ ਵਿਆਹੁਤਾ ਲੜਕੀ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਕਾਰਨ ਲੜਕੀ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਲੜਕੀ ਦੀ ਪਛਾਣ ਰੂਬੀ ਪਤਨੀ ਅੰਸ਼ ਗਰੋਵਰ ਵਾਸੀ ਗਾਰਡਨ ਕਲੋਨੀ ਪੱਟੀ ਵਜੋਂ ਹੋਈ ਹੈ। ਲੜਕੀ ਦੀ ਸੱਸ ਰੇਨੂ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪੋਤਰੇ ਅੰਸ਼ ਗਰੋਵਰ ਦਾ ਵਿਆਹ ਕਰੀਬ ਦੋ ਮਹੀਨੇ ਪਹਿਲਾਂ ਰੂਬੀ ਨਾਲ ਹੋਇਆ ਸੀ ਤੇ ਸ਼ਾਮ ਦੇ ਵਕਤ ਅੰਸ਼ ਗਰੋਵਰ ਜਦੋਂ ਆਪਣੀ ਪਤਨੀ ਰੂਬੀ ਦੀ ਦਵਾਈ ਲੈਣ ਲਈ ਐਕਟਿਵਾ ਤੇ ਸਵਾਰ ਹੋ ਕੇ ਘਰੋਂ ਨਿਕਲੇ ਤਾਂ ਉਸ ਵਕਤ ਹੀ ਘਰ ਦੇ ਗੇਟ ਦੇ ਨਜ਼ਦੀਕ ਉਨ੍ਹਾਂ ਦੀ ਨੂੰਹ ਰੂਬੀ ਨੂੰ ਕਿਸੇ ਅਣਪਛਾਤੇ ਨੌਜਵਾਨ ਨੇ ਗੋਲੀ ਮਾਰ ਦਿੱਤੀ।

ਗੰਭੀਰ ਜ਼ਖਮੀ ਹੋਈ ਲੜਕੀ ਨੂੰ ਸਿਵਲ ਹਸਪਤਾਲ ਪੱਟੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਭੇਜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਟਨਾ ਸਮੇਂ ਉਨ੍ਹਾਂ ਦੇ ਲੜਕੇ ਦੀ ਲੱਤ ਦੇ ਸੱਟ ਲੱਗੀ ਹੈ। ਪੀੜਤ ਪਰਿਵਾਰ ਨੇ ਪੁਲੀਸ ਪ੍ਰਸ਼ਾਸਨ ਪਾਸੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Advertisement

ਥਾਣਾ ਸਿਟੀ ਪੱਟੀ ਦੇ ਪੁਲੀਸ ਅਧਿਕਾਰੀਆਂ ਨੇ ਇਸ ਘਟਨਾ ਸਬੰਧੀ ਕੀਤੀ ਜਾ ਰਹੀ ਕਾਰਵਾਈ ਅਤੇ ਮੁਲਜ਼ਮਾਂ ਦੀ ਪਹਿਚਾਣ ਸਣੇ ਜ਼ਖਮੀ ਹੋਈ ਲੜਕੀ ਦੀ ਹਾਲਤ ਬਾਰੇ ਵੇਰਵਾ ਦੇਣ ਤੋਂ ਪਾਸਾ ਵੱਟ ਲਿਆ।

Advertisement

Advertisement
×