DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Patti Election Clash: ਕਈ ਬੂਥਾਂ ’ਤੇ ‘ਆਪ’ ਅਤੇ ਕਾਂਗਰਸੀ ਉਮੀਦਵਾਰਾਂ ਵਿਚਾਲੇ ਤਕਰਾਰ

ਵਾਰਡ ਨੰਬਰ 18 ਦੇ ਪੋਲਿੰਗ ਬੂਥਾਂ ’ਤੇ ਬੈਲਟ ਪੇਪਰ ਖੋਹੇ

  • fb
  • twitter
  • whatsapp
  • whatsapp
Advertisement

ਨਗਰ ਕੌਂਸਲ ਪੱਟੀ ਦੇ 19 ਵਾਰਡਾਂ ਦੇ 38 ਪੋਲਿੰਗ ਬੂਥਾਂ ਤੇ ਸ਼ਾਮ 5 ਵਜੇ ਤੱਕ 59.56 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕੁੱਲ 29,682 ਵੋਟਰਾਂ ਵਿੱਚੋਂ 17,679 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ ਵਿੱਚ 9,195 ਪੁਰਸ਼ ਵੋਟਰ ਅਤੇ 8,484 ਮਹਿਲਾ ਵੋਟਰ ਸ਼ਾਮਲ ਰਹੇ ਹਨ ।

Advertisement

ਵਾਰਡ ਨੰਬਰ 17 ਵਿੱਚ ਸਭ ਤੋਂ ਵੱਧ 66.55 ਫੀਸਦੀ ਵੋਟਿੰਗ ਹੋਈ ਤੇ ਵਾਰਡ ਨੰਬਰ 18 ਵਿੱਚ ਸਭ ਤੋਂ ਘੱਟ 47.45 ਫੀਸਦੀ ਵੋਟਿੰਗ ਹੋਈ ਹੈ।

Advertisement

ਪੱਟੀ ਸ਼ਹਿਰ ਅੰਦਰ ਸਵੇਰ ਵੇਲੇ ਵੋਟ ਪ੍ਰਕਿਰਿਆਂ ਸ਼ੁਰੂ ਹੁੰਦਿਆਂ ਹੀ ਵਾਰਡ ਨੰਬਰ 18 ਨਾਲ ਸਬੰਧਿਤ ਸੀਨੀਅਰ ਸੈਕੰਡਰੀ ਸਕੂਲ ਲੜਕੇ ਪੱਟੀ ਦੇ ਬੂਥ ਨੰਬਰ 35 ਤੇ 36 ਦੇ ਪੋਲਿੰਗ ਬੂਥਾਂ ਅੰਦਰੋਂ ਕੁਝ ਲੋਕਾਂ ਵੱਲੋਂ ਬੈਲਟ ਪੇਪਰ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਪੋਲਿੰਗ ਸਟਾਫ਼ ਕਰਮਚਾਰੀਆਂ ਵੱਲੋਂ ਕੁਝ ਸਮੇਂ ਲਈ ਇਹਨਾਂ ਪੋਲਿੰਗ ਬੂਥਾਂ ਉੱਪਰ ਵੋਟਾਂ ਪਾਉਣ ਦਾ ਕੰਮ ਰੋਕ ਦਿੱਤਾ ਗਿਆ ਜੋ ਦੁਪਹਿਰ ਦੇ ਸਮੇਂ ਤੋਂ ਫਿਰ ਸ਼ੁਰੂ ਕਰ ਦਿੱਤਾ ਗਿਆ ।

ਪੀਆਰਓ ਸਿਕੰਦਰ ਸਿੰਘ ਨੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਇਹਨਾਂ ਬੂਥਾਂ ਉੱਪਰ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਦੋਂ ਉਨ੍ਹਾਂ ਲੋਕਾਂ ਨੂੰ ਰੋਕਿਆ ਤਾਂ ਉਨ੍ਹਾਂ ਵੱਲੋਂ ਕੁਝ ਬੈਲਟ ਪੇਪਰ ਖੋਹ ਲਏ ਗਏ ਅਤੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਗਏ ।

ਇਸ ਘਟਨਾ ਮੌਕੇ ਕਵਰੇਜ ਕਰ ਰਹੇ ਇੱਕ ਪੱਤਰਕਾਰ ਦਾ ਫੋਨ ਵੀ ਖੋਹਿਆ ਗਿਆ। ਸਥਾਨਕ ਕਿਸੇ ਵੀ ਪੁਲੀਸ ਅਧਿਕਾਰੀ ਨੇ ਇਸ ਘਟਨਾ ਤੇ ਕਾਨੂੰਨੀ ਕਾਰਵਾਈ ਕਰਨ ਸਬੰਧੀ ਜਾਣਕਾਰੀ ਨਹੀਂ ਦਿੱਤੀ।

ਦੁਪਹਿਰ ਵੇਲੇ ਵਾਰਡ ਨੰਬਰ 15 ਨਾਲ ਸਬੰਧਤ ਡੀਏਵੀ ਸਕੂਲ ਦੇ ਪੋਲਿੰਗ ਬੂਥਾਂ ਦੇ ਗੇਟ ਤੋਂ ਬਾਹਰ ਆਪ ਉਮੀਦਵਾਰ ਤੇ ਉਸ ਦੇ ਸਮਰਥਕਾਂ ਵੱਲੋਂ ਕਾਂਗਰਸ ਦੇ ਉਮੀਦਵਾਰ ਦੇ ਪਤੀ ਰਾਜ ਕੁਮਾਰ ਦੀ ਕੁੱਟਮਾਰ ਕੀਤੀ ਗਈ। ਇਹਨਾਂ ਦੋਵਾਂ ਘਟਨਾਵਾਂ ਮੌਕੇ ਪੋਲਿੰਗ ਬੂਥਾਂ ਦੇ ਬਾਹਰ ਪੁਲੀਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਵੇਖਦਾ ਰਿਹਾ।

ਬਾਅਦ ਦੁਪਹਿਰ ਵਾਰਡ ਨੰਬਰ 16 ਨਾਲ ਸਬੰਧਿਤ ਆਈਟੀਆਈ ਦੇ ਪੋਲਿੰਗ ਬੂਥ ਨੰਬਰ 31 ਤੇ 32 ਤੇ ਜਾਅਲੀ ਵੋਟਾਂ ਪਾਉਣ ਨੂੰ ਲੈ ਕੇ ਕਾਂਗਰਸੀ ਅਤੇ ਆਪ ਉਮੀਦਵਾਰ ਵਿਚਾਲੇ ਤਲਖ਼ਬਾਜ਼ੀ ਹੋਈ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕਰ ਲਿਆ।

ਪੱਟੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਆਪ ਦੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕਾਂਗਰਸੀ ਉਮੀਦਵਾਰਾਂ ਉੱਪਰ ਜਾਨਲੇਵਾ ਹਮਲੇ ਕੀਤੇ ਗਏ ਹਨ ਅਤੇ ਅਤੇ ਬੈਲੇਟ ਪੇਪਰ ਖੋਹ ਕੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ । ਗਿੱਲ ਨੇ ਚੋਣ ਕਮਿਸ਼ਨ ਕੋਲੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਕੈਪਸ਼ਨ, ਪੱਟੀ ਦੇ ਵਾਰਡ ਨੰਬਰ ਇੱਕ ਦੇ ਬੂਥ ਨੰਬਰ ਇੱਕ ਤੇ ਆਪਣੀ ਵੋਟ ਪਾਉਂਦੇ ਸਥਾਨਕ ਵੋਟਰ, ਫੋਟੋ ਬੇਅੰਤ ਸਿੰਘ

Advertisement
×