DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Paltoon Bridge Washed Away: ਪਾਣੀ ਵਧਣ ਕਾਰਨ ਮਕੌੜਾ ਪੱਤਣ ਦੇ ਪਲਟੂਨ ਪੁਲ ਦਾ ਅੱਧਾ ਹਿੱਸਾ ਰੁੜ੍ਹਿਆ

ਅੱਧੀ ਦਰਜਨ ਪਿੰਡਾਂ ਦਾ ਸੰਪਰਕ ਟੁੱਟਿਆ

  • fb
  • twitter
  • whatsapp
  • whatsapp
Advertisement

ਰਾਵੀ ਦਰਿਆ ਵਿੱਚ ਮਕੌੜਾ ਪੱਤਣ ਸਥਿਤ ਪਲੂਟਨ ਪੁਲ ਦਾ ਅੱਧਾ ਹਿੱਸਾ ਅੱਜ ਤੇਜ਼ ਪਾਣੀ ਦੀ ਲਪੇਟ ਵਿੱਚ ਆ ਕੇ ਰੁੜ੍ਹ ਗਿਆ। ਇਸ ਕਾਰਨ ਦਰਿਆ ਦੇ ਪਾਰ ਵੱਸਦੇ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਦਾ ਆਉਣਾ-ਜਾਣਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਜ਼ਰੂਰੀ ਕੰਮਾਂ ਲਈ ਇਸ ਰਸਤੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਸਥਾਨਕ ਲੋਕਾਂ ਨੇ ਦੱਸਿਆ ਕਿ ਬਿਨਾਂ ਕਿਸੇ ਸੂਚਨਾ ਦੇ ਦਰਿਆ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਨਾਲ ਪੁਲ ਦਾ ਹਿੱਸਾ ਪਾਣੀ ਵਿੱਚ ਰੁੜ੍ਹ ਗਿਆ। ਇਸ ਕਾਰਨ ਵਾਹਨਾਂ ਦੀ ਆਵਾਜਾਈ ਤਾਂ ਪਹਿਲਾਂ ਹੀ ਰੁਕ ਗਈ ਸੀ, ਹੁਣ ਪੈਦਲ ਲੰਘਣਾ ਵੀ ਸੰਭਵ ਨਹੀਂ ਰਿਹਾ ਹੈ।

Advertisement

ਦੱਸਣਯੋਗ ਹੈ ਕਿ 15 ਜੂਨ ਦੇ ਕਰੀਬ ਆਰਜ਼ੀ ਪੁਲ ਹਟਾ ਲਿਆ ਜਾਂਦਾ ਸੀ ਅਤੇ ਇੱਥੇ ਬੇੜੀ ਪਾ ਦਿੱਤੀ ਜਾਂਦੀ ਸੀ ਪਰ ਇਸ ਵਾਰ ਬੇਮੌਸਮੀ ਬਰਸਾਤ ਦੇ ਬਾਵਜੂਦ ਆਰਜ਼ੀ ਤੌਰ ’ਤੇ ਬਣਾਇਆ ਗਿਆ ਪਲਟੂਨ ਪੁਲ ਨਹੀਂ ਹਟਾਇਆ ਗਿਆ ਸੀ। ਬੀਤੀ ਰਾਤ ਪਹਾੜੀ ਇਲਾਕਿਆਂ ਵਿੱਚ ਹੋਈ ਬਰਸਾਤ ਤੋਂ ਬਾਅਦ ਰਾਵੀ ਵਿੱਚ ਇਕਦਮ ਪਾਣੀ ਦਾ ਪੱਧਰ ਵਧਣ ਨਾਲ ਆਰਜ਼ੀ ਪਲਟੂਨ ਪੁਲ ਦਾ ਅਗਲਾ ਹਿੱਸਾ ਪਾਣੀ ਵਿੱਚ ਰੁੜ੍ਹ ਗਿਆ ਜਿਸ ਕਾਰਨ ਹੁਣ ਪਾਰਲੇ ਸੱਤ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਔਖੀ ਹੋ ਜਾਵੇਗੀ।

Advertisement

Advertisement
×