DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sri Goindwal Sahib ਵਿਚ ਓਵਰਲੋਡ ਟਰੈਕਟਰ ਟਰਾਲੀ ਹਾਦਸਾਗ੍ਰਸਤ; 22 ਸਾਲਾ ਨੌਜਵਾਨ ਦੀ ਮੌਤ

ਜ਼ਿਆਦਾ ਵਜ਼ਨ ਲੱਦਣ ਕਾਰਨ ਬੇਕਾਬੂ ਹੋਈ ਟਰਾਲੀ

  • fb
  • twitter
  • whatsapp
  • whatsapp
Advertisement

Sri Goindwal Sahib tractor trolley accident: ਇੱਥੇ ਟਰੈਕਟਰ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਉਹ ਸ਼ਟਰਿੰਗ ਦਾ ਸਾਮਾਨ ਟਰੈਕਟਰ ਟਰਾਲੀ ’ਤੇ ਲਿਜਾ ਰਿਹਾ ਸੀ ਕਿ ਟਰਾਲੀ ਦਾ ਸੰਤੁਲਨ ਵਿਗੜ ਗਿਆ ਤੇ ਬੇਕਾਬੂ ਹੋ ਕੇ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਨੌਜਵਾਨ ਦੀ ਮੌਤ ਹੋਈ।

ਜਾਣਕਾਰੀ ਅਨੁਸਾਰ ਕਰਨਬੀਰ ਸਿੰਘ (22) ਪੁੱਤਰ ਚਰਨਜੀਤ ਸਿੰਘ ਵਾਸੀ ਫਤਿਆਬਾਦ ਪਿੰਡ ਭੈਲ ਵਿਚ ਬਿਲਡਿੰਗ ਮਟੀਰੀਅਲ ਅਤੇ ਸ਼ਟਰਿੰਗ ਦਾ ਸਾਮਾਨ ਕਿਰਾਏ ’ਤੇ ਦੇਣ ਵਾਲੇ ਕਿਸੇ ਦੁਕਾਨਦਾਰ ਨਾਲ ਕੰਮ ਕਰਦਾ ਸੀ। ਉਸ ਦੇ ਭਰਾ ਵਿਜੇ ਸਿੰਘ ਦੱਸਿਆ ਕਿ ਅੱਜ ਦੇਰ ਸ਼ਾਮ ਕਰਨਬੀਰ ਸਿੰਘ ਅਤੇ ਉਸ ਦਾ ਹੈਲਪਰ ਗੋਪੀ ਕਸਬਾ ਫਤਿਆਬਾਦ ਤੋਂ ਕਿਸੇ ਗਾਹਕ ਦੀ ਸ਼ਟਰਿੰਗ ਲੋਡ ਕਰਕੇ ਟਰੈਕਟਰ ਟਰਾਲੀ ਰਾਹੀ ਫਤਿਆਬਾਦ ਤੋਂ ਪਿੰਡ ਭੈਲ ਵਾਪਸ ਪਰਤ ਰਹੇ ਸਨ ਤਾਂ ਟਰੈਕਟਰ ਟਰਾਲੀ ਜ਼ਿਆਦਾ ਓਵਰਲੋਡ ਹੋਣ ਕਾਰਨ ਪਿੰਡ ਭੈਲ ਕੋਲ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਸੜਕ ਤੋਂ ਥੱਲੇ ਉੱਤਰ ਗਈ।

Advertisement

ਹਾਦਸੇ ਵਾਲੀ ਥਾਂ ’ਤੇ ਇਕੱਠੇ ਹੋਏ ਲੋਕ।

ਇਸ ਹਾਦਸੇ ਵਿੱਚ ਟਰੈਕਟਰ ਡਰਾਈਵਰ ਕਰਨਬੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਕਿ ਹੈਲਪਰ ਗੋਪੀ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੇ ਭਰਾ ਵਿਜੇ ਸਿੰਘ ਨੇ ਦੋਸ਼ ਲਾਇਆ ਕਿ ਸ਼ਟਰਿੰਗ ਮਾਲਕ ਉਸ ਦੇ ਭਰਾ ਕੋਲੋਂ ਜ਼ਬਰਦਸਤੀ ਜ਼ਿਆਦਾ ਲੋਡ ਲੱਦ ਕੇ ਲਿਆਉਣ ਦਾ ਦਬਾਅ ਬਣਾਉਂਦਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ।

Advertisement

ਇਸ ਹਾਦਸੇ ਸਬੰਧੀ ਚੌਕੀ ਫਤਿਆਬਾਦ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਹਾਦਸੇ ਦੇ ਦੋ ਘੰਟਿਆਂ ਬਾਅਦ ਵੀ ਪੁਲੀਸ ਘਟਨਾ ਸਥਾਨ ’ਤੇ ਨਹੀਂ ਪਹੁੰਚੀ।

Advertisement
×