ਕੌਮਾਂਤਰੀ ਸਰਹੱਦ 'ਤੇ 6 ਕਿਲੋ ਤੋਂ ਵੱਧ ਹੈਰੋਇਨ, ਪਿਸਤੌਲ ਬਰਾਮਦ
ਬਾਰਡਰ ਸਿਕਿਓਰਿਟੀ ਫੋਰਸ (BSF) ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਦੋ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੌਰਾਨ 6 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਬੀ ਐੱਸ ਐੱਫ ਦੇ ਜਵਾਨਾਂ...
Advertisement
ਬਾਰਡਰ ਸਿਕਿਓਰਿਟੀ ਫੋਰਸ (BSF) ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਦੋ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੌਰਾਨ 6 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਬੀ ਐੱਸ ਐੱਫ ਦੇ ਜਵਾਨਾਂ ਨੇ ਸ਼ਨਿਚਰਵਾਰ ਰਾਤ ਨੂੰ ਇੱਕ ਡਰੋਨ ਦੇਖਣ ਤੋਂ ਬਾਅਦ ਇੱਕ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਅਤੇ ਦਾਓਕੇ ਪਿੰਡ ਨੇੜੇ ਇੱਕ ਖੇਤ ਵਿੱਚੋਂ 6.638 ਕਿਲੋਗ੍ਰਾਮ ਵਜ਼ਨ ਵਾਲੇ ਹੈਰੋਇਨ ਦੇ 12 ਪੈਕੇਟ ਬਰਾਮਦ ਕੀਤੇ।
Advertisement
ਅਧਿਕਾਰੀ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿੱਚ ਚਲਾਈ ਗਈ ਇੱਕ ਹੋਰ ਕਾਰਵਾਈ ਵਿੱਚ ਬੀ ਐੱਸ ਐੱਫ ਦੇ ਜਵਾਨਾਂ ਨੇ ਗੰਡੂ ਕਿਲਚਾ ਪਿੰਡ ਨੇੜੇ ਇੱਕ ਖੇਤੀਬਾੜੀ ਜ਼ਮੀਨ ਵਿੱਚੋਂ ਚਾਰ ਰਾਉਂਡਾਂ ਸਮੇਤ ਇੱਕ ਪਿਸਤੌਲ ਬਰਾਮਦ ਕੀਤਾ।
Advertisement
