
ਅੰਮ੍ਰਿਤਸਰ: ਗੁਰੂ ਕੀ ਵਡਾਲੀ ਵਿਖੇ ਇਕ ਪੈਟਰੋਲ ਪੰਪ ਦੇ ਮਾਲਕ ਕੋਲੋ ਲੁੱਟ-ਖੋਹ ਕਰਨ ਦੇ ਮਾਮਲੇ ਵਿੱਚ ਥਾਣਾ ਛੇਹਰਟਾ ਦੀ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ । ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖ਼ਤ ਗੁਰਲਾਲ ਸਿੰਘ ਉਰਫ ਬਿੱਲੂ ਬਕਰਾ ਵਜੋਂ ਹੋਈ ਹੈ ਜਿਸ ਕੋਲੋਂ ਖੋਹਿਆ ਹੋਇਆ ਪਿਸਤੌਲ ਅਤੇ ਇਕ ਸਕੂਟਰ ਬਰਾਮਦ ਕੀਤਾ ਹੈ। ਪੁਲੀਸ ਵੱਲੋਂ ਇਹ ਮਾਮਲਾ ਵਰਿੰਦਰਜੀਤ ਸਿੰਘ ਮਾਨ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ 10 ਮਈ ਦੀ ਰਾਤ ਲਗਪਗ ਸਵਾ ਨੌਂ ਵਜੇ ਉਹ ਆਪਣੇ ਪਟਰੋਲ ਪੰਪ ਤੋਂ ਪੋਲਟਰੀ ਫਾਰਮ ਵੱਲ ਜਾ ਰਿਹਾ ਸੀ । ਰਸਤੇ ਵਿਚ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਕੋਲੋਂ ਰਾਹ ਪੁੱਛਿਆ ਅਤੇ ਬਾਅਦ ਵਿੱਚ ਉਹਨਾਂ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ । ਉਸ ਨੇ ਆਪਣੇ ਬਚਾਅ ਲਈ ਆਪਣੀ ਪਿਸਤੌਲ ਕੱਢ ਲਈ ਪਰ ਤਿੰਨਾਂ ਨੌਜਵਾਨਾਂ ਵਿੱਚੋਂ ਇੱਕ ਨੇ ਤੇਜ਼ਧਾਰ ਹਥਿਆਰ ਨਾਲ ਉਸਦੇ ਹੱਥ ਤੇ ਵਾਰ ਕੀਤਾ। ਉਸ ਦੀ ਪਿਸਤੌਲ ਖੋਹ ਲਈ ਅਤੇ ਸਕੂਟਰ ਵਿਚ ਰੱਖੀ ਡੇਢ ਲੱਖ ਰੁਪਏ ਦੀ ਰਕਮ ਅਤੇ ਸਕੂਟਰ ਲੈ ਕੇ ਭੱਜ ਗਏ। ਪੁਲੀਸ ਦੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਫਿਲਹਾਲ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਬਾਕੀ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਸਨ। -ਟਨਸ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ