DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hemkund Sahib ਦੇ ਆਲੇ ਦੁਆਲੇ ਸੱਤ ਉੱਚੀਆਂ ਚੋਟੀਆਂ ’ਤੇ ਸਥਾਪਿਤ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ, ਟੀਮ ਦਾ ਸਨਮਾਨ

ਉੱਤਰਾਖੰਡ ਵਿਖੇ ਲਗਪਗ 15 ਹਜਾਰ ਫੁੱਟ ਤੋਂ ਵਧੇਰੇ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਦੀਆਂ ਸੱਤ ਚੋਟੀਆਂ ਸਪਤ ਸਰਿੰਗ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲੇ ਗਏ ਹਨ। ਇਹ ਸੇਵਾ ਕਰਨ ਵਾਲੀ ਟੀਮ ਨੂੰ ਗੁਰਦੁਆਰਾ...

  • fb
  • twitter
  • whatsapp
  • whatsapp
Advertisement
ਉੱਤਰਾਖੰਡ ਵਿਖੇ ਲਗਪਗ 15 ਹਜਾਰ ਫੁੱਟ ਤੋਂ ਵਧੇਰੇ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਦੀਆਂ ਸੱਤ ਚੋਟੀਆਂ ਸਪਤ ਸਰਿੰਗ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲੇ ਗਏ ਹਨ। ਇਹ ਸੇਵਾ ਕਰਨ ਵਾਲੀ ਟੀਮ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਸਨਮਾਨਿਤ ਕੀਤਾ ਗਿਆ।  ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ 10 ਅਕਤੂਬਰ ਨੂੰ ਸਮਾਪਤ ਹੋਵੇਗੀ।
ਜ਼ਿਕਰਯੋਗ ਹੈ ਕਿ ਇਹ ਟੀਮ ਪਿਛਲੇ 40 ਸਾਲਾਂ ਤੋਂ ਨਿਸ਼ਾਨ ਸਾਹਿਬਾਂ ਦੀ ਸੇਵਾ ਨਿਭਾਅ ਰਹੀ ਹੈ। ਇਨ੍ਹਾਂ ਸੱਤ ਚੋਟੀਆਂ ਵਿੱਚ ਸਭ ਤੋਂ ਉੱਚੀ ਚੋਟੀ ਲਗਪਗ 18 ਹਜਾਰ ਫੁੱਟ ਉੱਚੀ ਹੈ। ਇਹਨਾਂ ਸੱਤ ਉੱਚੀਆਂ ਚੋਟੀਆਂ ਤੇ ਸਥਾਪਿਤ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਬਾਬਾ ਸ਼ੇਰ ਸਿੰਘ ਮਹਿਰਾਜ ਕਰਦੇ ਰਹੇ ਸਨ, ਜੋ ਕਿ ਦੋ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਇੱਕ ਟੀਮ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਇਸ ਟੀਮ ਵਿੱਚ ਲਗਪਗ 30 ਤੋਂ 40 ਮੈਂਬਰ ਹਨ। ਇਹ ਸਾਰੇ ਹੀ ਪਿੰਡ ਮਹਿਰਾਜ ਦੇ ਨਾਲ ਸੰਬੰਧਿਤ ਹਨ। ਇਸ ਟੀਮ ਵੱਲੋਂ ਕੁਝ ਦਿਨ ਪਹਿਲਾਂ ਸੱਤ ਚੋਟੀਆਂ ਤੇ ਸਥਾਪਿਤ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਕੀਤੀ ਗਈ ਹੈ।
ਬੀਤੇ ਕੱਲ੍ਹ ਇਸ ਟੀਮ ਨੂੰ ਗੁਰਦੁਆਰਾ ਗੋਬਿੰਦ ਘਾਟ ਪੁੱਜਣ ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀਈਓ ਭਾਈ ਸੇਵਾ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਸੇਵਾ ਸਮੇਂ ਦੋ ਕਾਰਜ ਸਭ ਤੋਂ ਅਹਿਮ ਤੇ ਔਖੇ ਹੁੰਦੇ ਹਨ।  ਜਿੰਨਾਂ ਵਿੱਚ ਗੁਰਦੁਆਰਾ ਗੋਬਿੰਦ ਧਾਮ ਤੋਂ ਲਗਪਗ ਛੇ ਕਿਲੋਮੀਟਰ ਦੂਰੀ ਤੇ ਅਤੇ ਉਚਾਈ ਤੇ ਸਥਾਪਿਤ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਰਸਤੇ ਨੂੰ ਤਿਆਰ ਕਰਨਾ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਸਥਾਪਿਤ ਸੱਤ ਚੋਟੀਆਂ ਤੇ ਲੱਗੇ ਹੋਏ ਨਿਸ਼ਾਨ ਸਾਹਿਬ ਦੀ ਸੇਵਾ ਕਰਨਾ ਹੈ।
ਇਸ ਰਸਤੇ ਵਿੱਚ ਮੁਕੰਮਲ ਤੌਰ ਤੇ ਬਰਫ ਜੰਮੀ ਹੁੰਦੀ ਹੈ, ਜਿਸ ਨੂੰ ਹਟਾਉਣ ਅਤੇ ਰਸਤਾ ਤਿਆਰ ਕਰਨ ਦਾ ਕਾਰਜ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵੱਲੋਂ ਕੀਤਾ ਜਾਂਦਾ ਹੈ। ਪਰ ਸੱਤ ਚੋਟੀਆਂ ਤੇ ਨਿਸ਼ਾਨ ਸਾਹਿਬ ਦੀ ਸੇਵਾ ਇਕੱਲੇ ਇਸ ਟੀਮ ਵੱਲੋਂ ਹੀ ਕੀਤੀ ਜਾਂਦੀ ਹੈ। ਇਹ ਸੱਤ ਚੋਟੀਆਂ ਵਿੱਚ ਸਭ ਤੋਂ ਉੱਚੀ ਚੋਟੀ ਲਗਪਗ 18 ਹਜਾਰ ਫੁੱਟ ਤੋਂ ਵਧੇਰੇ ਉੱਚੀ ਹੈ। ਇਹ ਚੋਟੀਆਂ ਤੇ ਜਾਣ ਵਾਸਤੇ ਕੋਈ ਸਥਾਪਤ ਰਸਤੇ ਵੀ ਨਹੀਂ ਹਨ। ਇਸ ਟੀਮ ਵਿੱਚ ਸ਼ਾਮਿਲ ਸਾਰੇ ਹੀ ਮੈਂਬਰ ਖੇਤੀਬਾੜੀ ਕਰਨ ਵਾਲੇ ਅਤੇ ਸਧਾਰਨ ਪਰਿਵਾਰਾਂ ਦੇ ਜੀਅ ਹਨ, ਜਿੰਨਾ ਕੋਲ ਉੱਚੇ ਪਹਾੜਾਂ ਤੇ ਚੜਨ ਦੀ ਕੋਈ ਟ੍ਰੇਨਿੰਗ ਵੀ ਨਹੀਂ ਹੈ।
ਭਾਈ ਸੇਵਾ ਸਿੰਘ ਆਖਿਆ ਕਿ ਇਹ ਸਾਰੀ ਟੀਮ ਕੁਝ ਦਿਨਾਂ ਵਿੱਚ ਹੀ ਸੱਤ ਚੋਟੀਆਂ ਤੇ ਨਿਸ਼ਾਨ ਸਾਹਿਬ ਦੀ ਸੇਵਾ ਮੁਕੰਮਲ ਕਰ ਲੈਂਦੀ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਚਾਰ ਨੰਬਰ ਚੋਟੀ ਤੇ ਚੜਨ ਵਾਸਤੇ ਵੱਡਾ ਜੋਖਮ ਲੈਣਾ ਪੈਂਦਾ ਹੈ। ਪਰ ਇਸ ਟੀਮ ਤੇ ਗੁਰੂ ਕਿਰਪਾ ਹੈ ਕਿ ਇਹ ਟੀਮ ਆਪਣੇ ਸਰੀਰ ਨੂੰ ਵਾਤਾਵਰਨ ਪ੍ਰਤੀ ਅਨੁਕੂਲ ਬਣਾਏ ਬਿਨਾਂ ਹੀ ਇਹ ਸੇਵਾ ਨੂੰ ਮੁਕੰਮਲ ਕਰਦੀ ਹੈ। ਉਹਨਾਂ ਦੱਸਿਆ ਕਿ ਇਸ ਟੀਮ ਦੇ ਮੁਖੀ ਬਾਬਾ ਸ਼ੇਰ ਸਿੰਘ ਨੇ ਲਗਪਗ 40 ਸਾਲ ਪਹਿਲਾਂ ਇਹ ਸੇਵਾ ਸ਼ੁਰੂ ਕੀਤੀ ਸੀ ਅਤੇ ਉਹ ਅੰਤ ਤੱਕ ਇਸ ਸੇਵਾ ਨਾਲ ਜੁੜੇ ਰਹੇ ਹਨ। ਉਨ੍ਹਾਂ ਦੀ ਇਸ ਇਸ ਟੀਮ ਨੂੰ ਗੁਰਦੁਆਰਾ ਗੋਬਿੰਦ ਘਾਟ ਵਿਖੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਗੁਰੂ ਸਾਹਿਬ ਇਸ ਟੀਮ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ।
ਭਾਈ ਸੇਵਾ ਸਿੰਘ ਨੇ ਦੱਸਿਆ ਕਿ 20 ਮਈ ਤੋਂ ਆਰੰਭ ਹੋਈ ਸਲਾਨਾ ਯਾਤਰਾ ਤਹਿਤ 19 ਅਗਸਤ ਤੱਕ ਲਗਪਗ 2 ਲੱਖ 62 ਹਜਾਰ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਇਹ ਅੰਕੜਾ ਪਿਛਲੇ ਇੱਕ ਦਹਾਕੇ ਦਾ ਸਭ ਤੋਂ ਵੱਡੀ ਗਿਣਤੀ ਵਾਲਾ ਅੰਕੜਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਇਸ ਵਾਰ ਸ਼ਰਧਾਲੂਆਂ ਦੀ ਗਿਣਤੀ 3 ਲੱਖ ਤੋਂ ਵਧੇਰੇ ਹੋ ਜਾਵੇਗੀ।
Advertisement
×