DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

NIA Seizes Property in Amritsar: ਦਹਿਸ਼ਤੀ ਜਥੇਬੰਦੀ ਨਾਲ ਸਬੰਧਤ ਦੀ ਜਾਇਦਾਦ ਜ਼ਬਤ

ਕੌਮੀ ਜਾਂਚ ਏਜੰਸੀ ਨੇ ਨਸ਼ਾ ਤਸਕਰੀ ਅਤੇ ਦਹਿਸ਼ਤੀ ਫੰਡਿੰਗ ਦੇ ਮਾਮਲੇ ’ਚ ਕੀਤੀ ਕਾਰਵਾਈ

  • fb
  • twitter
  • whatsapp
  • whatsapp
Advertisement

ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਅੱਜ ਇੱਥੇ ਲਸ਼ਕਰ-ਏ-ਤਇਬਾ ਨਾਲ ਕਥਿਤ ਤੌਰ ’ਤੇ ਜੁੜੇ ਮੁਲਜ਼ਮ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਕਾਰਵਾਈ ਕੌਮਾਂਤਰੀ ਪੱਧਰ ’ਤੇ ਫੈਲੇ ਨਸ਼ਾ ਤਸਕਰੀ ਅਤੇ ਦਹਿਸ਼ਤੀ ਨੈੱਟਵਰਕ ਮਾਮਲੇ ਵਿੱਚ ਕੀਤੀ ਗਈ ਹੈ। ਏਜੰਸੀ ਅਨੁਸਾਰ ਇਹ ਜਾਇਦਾਦ ਹੋਲੀ ਸਿਟੀ ਦੇ ਹੋਲੀ ਐਨਕਲੇਵ ਫੇਜ਼-1 ਵਿੱਚ ਸਥਿਤ ਘਰ ਹੈ। ਇਸ ਨੂੰ ਯੂ ਏ ਪੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਹਿਸ਼ਤਗਰਦੀ ਦੀ ਕਮਾਈ ਕਰਾਰ ਦਿੱਤਾ ਗਿਆ ਹੈ। ਐੱਨ ਆਈ ਏ ਦੀ ਟੀਮ ਨੇ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਅਤੇ ਗਵਾਹਾਂ ਦੀ ਮੌਜੂਦਗੀ ਵਿੱਚ ਇਹ ਕਾਰਵਾਈ ਕੀਤੀ।

ਜਾਂਚ ਅਧਿਕਾਰੀਆਂ ਅਨੁਸਾਰ ਇਹ ਰਿਹਾਇਸ਼ ਮੁਲਜ਼ਮ ਅੰਕੁਸ਼ ਕਪੂਰ ਦੇ ਪਿਤਾ ਦੇ ਨਾਮ ’ਤੇ ਰਜਿਸਟਰਡ ਸੀ। ਮੁਲਜ਼ਮ ’ਤੇ ਇਟਲੀ, ਆਸਟਰੇਲੀਆ, ਇਰਾਨ, ਥਾਈਲੈਂਡ, ਯੂ ਏ ਈ ਅਤੇ ਪਾਕਿਸਤਾਨ ਵਿੱਚ ਫੈਲੇ ਲਸ਼ਕਰ ਦੇ ਨੈੱਟਵਰਕ ਦਾ ਭਾਰਤ ਵਿੱਚ ਮੁੱਖ ਸੰਚਾਲਕ ਹੋਣ ਦਾ ਦੋਸ਼ ਹੈ। ਐੱਨ ਆਈ ਏ ਦੀ ਜਾਂਚ ਵਿੱਚ ਅੰਕੁਸ਼ ਦੇ ਦੁਬਈ ਸਥਿਤ ਅਜਿਹੇ ਮੁਲਜ਼ਮ ਨਾਲ ਸਬੰਧ ਸਾਹਮਣੇ ਆਏ ਸਨ ਜੋ ਲਸ਼ਕਰ-ਏ-ਤਇਬਾ ਨਾਲ ਜੁੜਿਆ ਹੋਇਆ ਸੀ। ਅੰਕੁਸ਼ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

Advertisement

ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ, ਭੰਡਾਰਨ ਅਤੇ ਵੰਡ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ। ਇਸ ਤਸਕਰੀ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਸੀ। ਐੱਨ ਆਈ ਏ ਨੇ ਮੁਲਜ਼ਮ ’ਤੇ ਐੱਨ ਡੀ ਪੀ ਐੱਸ, ਆਈ ਪੀ ਸੀ ਅਤੇ ਅਤਿਵਾਦ ਨੂੰ ਫੰਡਿੰਗ ਕਰਨ ਦੇ ਦੋਸ਼ ਲਾਏ ਹਨ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 26 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ ਅਤੇ ਅਗਲੀ ਤਫ਼ਤੀਸ਼ ਜਾਰੀ ਹੈ।

Advertisement

Advertisement
×