
ਕੰਪਨੀ ਅਧਿਕਾਰੀ ਮੋਟਰਸਾਈਕਲ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਸੇਵਾਦਾਰਾਂ ਨੂੰ ਸੌਂਪਦੇ ਹੋਏ।
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਸਤੰਬਰ
ਮੋਟਰਸਾਈਕਲ ਕੰਪਨੀ ਟੀਵੀਐੱਸ ਨੇ ਨਵਾਂ ਲਾਂਚ ਮੋਟਰਸਾਈਕਲ ਰੋਨਿਨ-225 ਸੀਸੀ ਦਰਬਾਰ ਸਾਹਿਬ ਵਿਖੇ ਭੇਟ ਕੀਤਾ ਹੈ। ਕੰਪਨੀ ਅਧਿਕਾਰੀਆਂ ਵੱਲੋਂ ਮੋਟਰਸਾਈਕਲ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੂੰ ਸੌਂਪੀਆਂ ਗਈਆਂ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ਰਧਾਲੂਆਂ ਵੱਲੋਂ ਇਸ ਪਾਵਨ ਅਸਥਾਨ ’ਤੇ ਸ਼ਰਧਾ ਅਰਪਣ ਕਰਦਿਆਂ ਭੇਟਾਵਾਂ ਦਿੱਤੀਆਂ ਜਾਂਦੀਆਂ ਹਨ। ਇਸੇ ਤਹਿਤ ਟੀਵੀਐੱਸ ਕੰਪਨੀ ਨੇ ਇਕ ਮੋਟਰਸਾਈਕਲ ਭੇਟ ਕਰ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕੰਪਨੀ ਅਧਿਕਾਰੀਆਂ ਵਿਮਲ ਸਮਲੀ, ਵਿਕਾਸ ਸਿੱਕਾ, ਪ੍ਰਭਾਤ ਟੀਵੀਐਸ ਮੋਟਰ ਵੱਲੋਂ ਉਪਕਾਰ ਸਿੰਘ, ਜੈਦੀਪ ਸਿੰਘ ਅਤੇ ਹੋਰਾਂ ਨੂੰ ਸਿਰੋਪੇ ਦਿੱਤੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ ਤੇ ਹਰਭਜਨ ਸਿੰਘ ਵਕਤਾ ਆਦਿ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ