DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

NEET UG 2026: ਕੇਂਦਰਾਂ, ਫ਼ੀਸ ਵਾਪਸੀ ਤੇ ਸਮੇਂ ਬਾਰੇ ਭੁਲੇਖੇ ਦੂਰ ਕਰਨ ਲਈ NTA ਵੱਲੋਂ ਵਿਸਥਾਰਤ FAQ ਜਾਰੀ

21 ਜੂਨ ਨੂੰ ਹੋਵੇਗੀ ਪ੍ਰੀਖਿਆ, 15 ਮਿੰਟ ਦਾ ਮਿਲੇਗਾ ਵਾਧੂ ਸਮਾਂ; ਪ੍ਰੀਖਿਆ ਕੇਂਦਰ ਬਦਲਣ ਦੀ ਸੰਭਾਵਨਾ, ਮਾਧਿਅਮ ’ਚ ਨਹੀਂ ਹੋਵੇਗਾ ਕੋਈ ਬਦਲਾਅ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

NEET UG 2026: ਨੀਟ (NEET UG 2026) ਦੀ ਦੁਬਾਰਾ ਹੋਣ ਵਾਲੀ ਪ੍ਰੀਖਿਆ ਵਿੱਚ ਹੁਣ ਮਹਿਜ਼ ਇੱਕ ਮਹੀਨਾ ਬਾਕੀ ਰਹਿ ਗਿਆ ਹੈ। ਇਸ ਦੌਰਾਨ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਉਮੀਦਵਾਰਾਂ ਅਤੇ ਮਾਪਿਆਂ ਦੀਆਂ ਵਧਦੀਆਂ ਚਿੰਤਾਵਾਂ ਅਤੇ ਸ਼ੰਕਿਆਂ ਨੂੰ ਦੂਰ ਕਰਨ ਲਈ ਇੱਕ ਵਿਸਥਾਰਤ ‘ਅਕਸਰ ਪੁੱਛੇ ਜਾਣ ਵਾਲੇ ਸਵਾਲ’ (FAQ) ਦਸਤਾਵੇਜ਼ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ 3 ਮਈ ਨੂੰ ਹੋਈ ਪ੍ਰੀਖਿਆ ਤੋਂ ਬਾਅਦ ਪ੍ਰੀਖਿਆ ਕੇਂਦਰਾਂ, ਫ਼ੀਸਾਂ ਦੀ ਵਾਪਸੀ ਅਤੇ ਸਮੇਂ ਦੀ ਸਾਰਣੀ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਭੁਲੇਖਾ ਬਣਿਆ ਹੋਇਆ ਸੀ, ਜਿਸ 'ਤੇ ਹੁਣ ਏਜੰਸੀ ਨੇ ਸਥਿਤੀ ਸਪਸ਼ਟ ਕਰ ਦਿੱਤੀ ਹੈ।

Advertisement

ਐੱਨਟੀਏ ਮੁਤਾਬਕ ਨੀਟ ਦੀ ਇਹ ਦੁਬਾਰਾ ਪ੍ਰੀਖਿਆ 21 ਜੂਨ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਕਰਵਾਈ ਜਾਵੇਗੀ। ਏਜੰਸੀ ਨੇ ਦੱਸਿਆ ਕਿ ਇਸ ਵਾਰ ਪ੍ਰੀਖਿਆ ਵਿੱਚ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾ ਰਿਹਾ ਹੈ, ਜੋ ਦਸਤਾਵੇਜ਼ਾਂ ਦੀ ਪੜਤਾਲ, ਬਾਇਓਮੀਟ੍ਰਿਕ ਵੈਰੀਫਿਕੇਸ਼ਨ ਅਤੇ ਪ੍ਰੀਖਿਆ ਨਾਲ ਸਬੰਧਤ ਹੋਰ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਲਈ ਹੋਵੇਗਾ।

Advertisement

ਫ਼ੀਸ ਵਾਪਸੀ ਲਈ 21 ਮਈ ਤੋਂ ਖੁੱਲ੍ਹੇਗਾ ਲਿੰਕ, ਕੋਈ ਵਾਧੂ ਖ਼ਰਚਾ ਨਹੀਂ

ਵਿਦਿਆਰਥੀਆਂ ਲਈ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਦੁਬਾਰਾ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਤੋਂ ਕੋਈ ਵੀ ਵਾਧੂ ਫ਼ੀਸ ਨਹੀਂ ਲਈ ਜਾਵੇਗੀ। ਫ਼ੀਸ ਵਾਪਸੀ (Refund) ਦੇ ਗੰਭੀਰ ਮੁੱਦੇ ’ਤੇ ਸਪਸ਼ਟੀਕਰਨ ਦਿੰਦਿਆਂ ਐੱਨਟੀਏ ਨੇ ਕਿਹਾ ਕਿ ਉਮੀਦਵਾਰਾਂ ਨੂੰ ਆਪਣੇ ਬੈਂਕ ਖਾਤੇ ਦੇ ਵੇਰਵੇ ਅਤੇ ਸ਼ਹਿਰ ਦੀ ਪਸੰਦ ਨੂੰ ਅਪਡੇਟ ਕਰਨ ਦਾ ਵਿਕਲਪ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਬੈਂਕ ਖਾਤੇ ਦੀ ਜਾਣਕਾਰੀ ਸਾਂਝੀ ਕਰਨ ਲਈ 21 ਮਈ ਤੱਕ ਇੱਕ ਵੱਖਰਾ ਮਾਡਿਊਲ (ਲਿੰਕ) ਵੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਕਰਵਾ ਦਿੱਤਾ ਜਾਵੇਗਾ। ਏਜੰਸੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਮੁੱਖ ਅਪਲਾਈ ਫਾਰਮ ਦੌਰਾਨ ਚੁਣਿਆ ਗਿਆ ਪ੍ਰੀਖਿਆ ਦਾ ਮਾਧਿਅਮ (ਭਾਸ਼ਾ) ਹੁਣ ਕਿਸੇ ਵੀ ਕੀਮਤ ’ਤੇ ਬਦਲਿਆ ਨਹੀਂ ਜਾ ਸਕੇਗਾ।

ਬਦਲ ਸਕਦੇ ਹਨ ਪ੍ਰੀਖਿਆ ਕੇਂਦਰ, ਤਾਰੀਖ਼ ਵਿੱਚ ਨਹੀਂ ਹੋਵੇਗਾ ਫੇਰਬਦਲ

ਵਿਦਿਆਰਥੀਆਂ ਦੀ ਸਭ ਤੋਂ ਵੱਡੀ ਚਿੰਤਾ ਪ੍ਰੀਖਿਆ ਕੇਂਦਰਾਂ ਨੂੰ ਲੈ ਕੇ ਹੈ। ਐੱਨਟੀਏ ਨੇ ਸਾਫ਼ ਕੀਤਾ ਹੈ ਕਿ ਪ੍ਰੀਖਿਆ ਕੇਂਦਰ ਉਮੀਦਵਾਰਾਂ ਵੱਲੋਂ ਚੁਣੇ ਗਏ ਸ਼ਹਿਰਾਂ ਦੇ ਆਧਾਰ ’ਤੇ ਅਲਾਟ ਕੀਤੇ ਜਾਣਗੇ ਅਤੇ ਇਹ ਬਿਲਕੁਲ ਜ਼ਰੂਰੀ ਨਹੀਂ ਕਿ ਪਹਿਲਾਂ ਵਾਲਾ ਕੇਂਦਰ ਹੀ ਦੁਬਾਰਾ ਮਿਲੇ। ਏਜੰਸੀ ਮੁਤਾਬਕ ਚੁਣੇ ਗਏ ਸ਼ਹਿਰਾਂ ਦੇ ਅੰਦਰ ਕੰਪਿਊਟਰ ਪ੍ਰਣਾਲੀ ਰਾਹੀਂ ਰੈਂਡਮ (ਰੈਂਡਮਾਈਜ਼ੇਸ਼ਨ) ਤਰੀਕੇ ਨਾਲ ਕੇਂਦਰ ਅਲਾਟ ਕੀਤੇ ਜਾਣਗੇ, ਜਿਸ ਕਾਰਨ ਸੰਭਵ ਹੈ ਕਿ ਕੁਝ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਕੇਂਦਰ ਨਾ ਮਿਲੇ।

ਐੱਨਟੀਏ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ 3 ਮਈ ਦੀ ਪ੍ਰੀਖਿਆ ਦੌਰਾਨ ਕੋਈ ਮੁਸ਼ਕਲ ਪੇਸ਼ ਆਈ ਸੀ, ਉਹ ਆਪਣੀਆਂ ਸ਼ਿਕਾਇਤਾਂ ਅਤੇ ਸਬੂਤ ਐੱਨਟੀਏ ਦੇ ਹੈਲਪਡੈਸਕ ਈਮੇਲ ’ਤੇ ਭੇਜ ਸਕਦੇ ਹਨ। ਇਸ ਦੇ ਨਾਲ ਹੀ ਏਜੰਸੀ ਨੇ ਦੋ ਟੁੱਕ ਸ਼ਬਦਾਂ ਵਿੱਚ ਵਾਜ਼ਿਹ ਕੀਤਾ ਹੈ ਕਿ 21 ਜੂਨ ਦੀ ਤਾਰੀਖ਼ ਹੁਣ ਅੰਤਿਮ ਹੈ ਅਤੇ ਕਿਸੇ ਹੋਰ ਪ੍ਰੀਖਿਆ ਨਾਲ ਟਕਰਾਅ (Clash) ਹੋਣ ਦੇ ਬਾਵਜੂਦ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

Advertisement
×