ਨਾਇਬ ਤਹਿਸੀਲਦਾਰ ਦੀ ਮੁਸਤੈਦੀ: ਪਰਾਲੀ ਸਾੜਨ ਵਾਲਿਆਂ ਤੋਂ ਹੀ ਬੁਝਵਾਈ ਅੱਗ

ਨਾਇਬ ਤਹਿਸੀਲਦਾਰ ਦੀ ਮੁਸਤੈਦੀ: ਪਰਾਲੀ ਸਾੜਨ ਵਾਲਿਆਂ ਤੋਂ ਹੀ ਬੁਝਵਾਈ ਅੱਗ

ਸਿਮਰਤ ਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 27 ਸਤੰਬਰ

ਸਰਕਾਰ ਵੱਲੋਂ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਅਨੇਕਾਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਨਾ ਲਗਾਈ ਜਾਵੇ ਪਰ ਇਸ ਦੇ ਬਾਵਜੂਦ ਬਲਾਕ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਅਮਰਕੋਟ ਦੇ ਕਿਸਾਨ ਗੁਰਦਿਆਲ ਸਿੰਘ ਨੇ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾ ਦਿੱਤੀ।ਇਲਾਕੇ ਦਾ ਦੌਰਾ ਕਰਦਿਆਂ ਤਹਿਸੀਲ ਜੰਡਿਆਲਾ ਗੁਰੂ ਦੇ ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ ਮੌਕੇ ਉਪਰ ਪਹੁੰਚ ਗਏ। ਨਾਇਬ ਤਸੀਲਦਾਰ ਅਰਚਨਾ ਸ਼ਰਮਾ ਨੇ ਕਿਹਾ ਉਹ ਇਥੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੇਖਿਆ ਖੇਤ ਵਿਚ ਪਰਾਲੀ ਨੂੰ ਫੂਕਿਆ ਜਾ ਰਿਹਾ ਹੈ। ਮੌਕੇ ਉਪਰ ਖੇਤ ਵਿਚ ਅੱਗ ਲਗਾਉਣ ਵਾਲੇ ਅਮਰਕੋਟ ਪਿੰਡ ਦੇ ਗੁਰਦਿਆਲ ਸਿੰਘ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਅੱਗ ਬੁਝਵਾਈ ਗਈ ਅਤੇ ਅੱਗੋਂ ਤੋਂ ਅੱਗ ਨਾ ਲਗਾਉਣ ਦੀ ਹਦਾਇਤ ਕਰਕੇ ਛੱਡਿਆ ਗਿਆ। ਇਸ ਦੇ ਨਾਲ ਹੀ ਬਾਕੀ ਪਿੰਡ ਵਾਸੀਆਂ ਨੂੰ ਵੀ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਰਾਹੀਂ ਬੁਲਵਾ ਕੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਹਦਾਇਤ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All