DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Middle East Crisis Impact On Punjab: ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਦਸ ਉਡਾਣਾਂ ਰੱਦ

Middle East Crisis Impact On Punjab: ਮੱਧ-ਪੂਰਬ ਏਸ਼ੀਆਈ ਖੇਤਰ ਵਿੱਚ ਚੱਲ ਰਹੇ ਜੰਗੀ ਹਾਲਾਤਾਂ ਦੇ ਕਾਰਨ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਵਿਖੇ ਵੀ ਪ੍ਰਭਾਵ ਪਿਆ ਹੈ ਅਤੇ ਅੱਜ ਲਗਭਗ ਦਸ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਥਾਨਕ ਸ਼੍ਰੀ ਗੁਰੂ ਰਾਮਦਾਸ...

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਹਵਾਈ ਅੱਡਾ।
Advertisement

Middle East Crisis Impact On Punjab: ਮੱਧ-ਪੂਰਬ ਏਸ਼ੀਆਈ ਖੇਤਰ ਵਿੱਚ ਚੱਲ ਰਹੇ ਜੰਗੀ ਹਾਲਾਤਾਂ ਦੇ ਕਾਰਨ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਵਿਖੇ ਵੀ ਪ੍ਰਭਾਵ ਪਿਆ ਹੈ ਅਤੇ ਅੱਜ ਲਗਭਗ ਦਸ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਸਥਾਨਕ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਰੱਦ ਕੀਤੀਆਂ ਗਈਆਂ ਇਨ੍ਹਾਂ ਉਡਾਣਾਂ ਬਾਰੇ ਹਵਾਈ ਅੱਡਾ ਅਥਾਰਿਟੀ ਵੱਲੋਂ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਯਾਤਰੂਆਂ ਨੂੰ ਦਿੱਤੀ ਗਈ ਹੈ। ਰੱਦ ਕੀਤੀਆਂ ਗਈਆਂ ਉਡਾਣਾਂਵਿੱਚ ਦੋਹਾ, ਕਤਰ, ਸ਼ਾਰਜਾਹ ਆਦਿ ਨਾਲ ਸਬੰਧਤ ਹਨ।

Advertisement

ਜਿਨ੍ਹਾਂ ਦਾ ਸੰਚਾਲਨ ਵੱਖ-ਵੱਖ ਹਵਾਈ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ। ਇਸੇ ਤਰ੍ਹਾਂ ਬੀਤੇ ਕੱਲ ਵੀ 10 ਉੜਾਨਾਂ ਰੱਦ ਕੀਤੀਆਂ ਗਈਆਂ ਸਨ। ਹਵਾਈ ਅੱਡਾ ਪ੍ਰਬੰਧਕਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਥਿਤੀ ਅਤੇ ਹਵਾਈ ਖੇਤਰ ਵਿੱਚ ਪਾਬੰਦੀਆਂ ਕਰਕੇ ਹੇਠ ਲਿਖੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ QR548 DOH–ATQ QR549 ATQ–DOH IX192 DXB–ATQ IX137 ATQ–SHJ IX138 SHJ–ATQ IX191 ATQ–DXB SG56 DXB–ATQ SG55 ATQ–DXB 6E1428 SHJ–ATQ 6E1427 ATQ–SHJ ਇਹ ਨੰਬਰ ਵਾਲੀਆਂ ਉਡਾਣਾਂ ਸ਼ਾਮਲ ਹਨ।

Advertisement

Advertisement
×