DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਮਰੀਕੀ ਸਫੀਰ ਦੇ ਹਰਿਮੰਦਰ ਸਾਹਿਬ ਦੌਰੇ ਸਮੇਂ ਮਾਨ ਦਲ ਵੱਲੋਂ ਮੰਗਾਂ ਦੇ ਇਜ਼ਹਾਰ ਲਈ ਪ੍ਰਦਰਸ਼ਨ ਦਾ ਐਲਾਨ

ਭਾਰਤ ਵਿੱਚ ਅਮਰੀਕਾ ਦੇ ਸਫੀਰ ਸਰਜੀਓ ਗੌਰ ਭਲਕੇ 28 ਸਤੰਬਰ ਨੂੰ ਅੰਮ੍ਰਿਤਸਰ ਦੌਰੇ ਤੇ ਆ ਰਹੇ ਹਨ ਅਤੇ ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ)...

  • fb
  • twitter
  • whatsapp
  • whatsapp
featured-img featured-img
ਸਰਜੀਓ ਗੋਰ। ਫੋਟੋ: ਰਾਇਟਰਜ਼
Advertisement
ਭਾਰਤ ਵਿੱਚ ਅਮਰੀਕਾ ਦੇ ਸਫੀਰ ਸਰਜੀਓ ਗੌਰ ਭਲਕੇ 28 ਸਤੰਬਰ ਨੂੰ ਅੰਮ੍ਰਿਤਸਰ ਦੌਰੇ ਤੇ ਆ ਰਹੇ ਹਨ ਅਤੇ ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ।

ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਵੱਲੋਂ ਆਪਣੀ ਪਾਰਟੀ ਦਾ ਸੁਨੇਹਾ ਦੇਣ ਲਈ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਪ੍ਰਦਰਸ਼ਨ ਰਾਹੀਂ ਉਹ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲਣ, ਅਟਾਰੀ ਸਰਹੱਦ ਦੁਵੱਲੇ ਵਪਾਰ ਲਈ ਖੋਲਣ, ਸਿੱਖਾਂ ਖ਼ਿਲਾਫ਼ ਨਫਰਤੀ ਹਮਲੇ ਰੋਕਣ ਲਈ ਅਤੇ ਖਾਲਿਸਤਾਨੀ ਪੱਖੀ ਮੰਗ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨਗੇ। ਪਾਰਟੀ ਦੇ ਆਗੂ ਨੇ ਦੱਸਿਆ ਕਿ ਇਹ ਸ਼ਾਂਤਮਈ ਪ੍ਰਦਰਸ਼ਨ ਹੋਵੇਗਾ।

Advertisement

ਇਸ ਤੋਂ ਪਹਿਲਾਂ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਵੀ ਅਮਰੀਕੀ ਸਫੀਰ ਨੂੰ ਇੱਕ ਪੱਤਰ ਭੇਜ ਕੇ ਉਕਤ ਮੰਗਾਂ ਬਾਰੇ ਜ਼ਿਕਰ ਕੀਤਾ ਜਾ ਚੁੱਕਾ ਹੈ ।ਉਨ੍ਹਾਂ ਇਹ ਸਾਰੇ ਮਾਮਲਿਆ ਵਿੱਚ ਅਮਰੀਕਾ ਸਰਕਾਰ ਨੂੰ ਆਪਣੀ ਅਸਰਦਾਇਕ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ।
Advertisement
Advertisement
×