DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jharkhand Crash: Sawrajdeep ਦੀ ਆਖ਼ਰੀ ਫ਼ੋਨ ਕਾਲ: ‘ਮੰਮੀ ਮੈਂ ਲੈਂਡਿੰਗ ਤੋਂ ਬਾਅਦ ਗੱਲ ਕਰਾਂਗਾ’

Air ambulance crash ਵਿੱਚ Co Pilot ਸਵਰਾਜਦੀਪ ਦੀ ਮੌਤ ਨਾਲ ਹਰ ਅੱਖ ਨਮ

  • fb
  • twitter
  • whatsapp
  • whatsapp
Advertisement

ਰਾਂਚੀ ਤੋਂ ਦਿੱਲੀ ਆ ਰਹੇ ਏਅਰ ਐਂਬੂਲੈਂਸ ਦੇ ਜਹਾਜ਼ ਦੇ ਝਾਰਖੰਡ ਨੇੜੇ ਹਾਦਸਾਗ੍ਰਸਤ ਹੋਣ ਕਾਰਨ ਸਵਰਾਜਦੀਪ ਸਿੰਘ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ। ਇਸ ਹਾਦਸੇ ਕਾਰਨ ਹਵਾਬਾਜ਼ੀ ਸੁਰੱਖਿਆ (ਏਵੀਏਸ਼ਨ ਸੇਫਟੀ) ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇਸ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਸਵਰਾਜਦੀਪ ਦੇ ਘਰ ਵਿੱਚ ਸੋਗ ਹੈ।

ਸਵਰਾਜਦੀਪ ਨੇ ਉਡਾਣ ਭਰਨ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਮਾਤਾ ਜੀ ਨਾਲ ਫ਼ੋਨ ’ਤੇ ਗੱਲ ਕੀਤੀ ਸੀ। ਉਸ ਨੇ ਬਹੁਤ ਖੁਸ਼ੀ ਨਾਲ ਦੱਸਿਆ ਸੀ ਕਿ ਉਹ ਰਾਂਚੀ ਤੋਂ ਦਿੱਲੀ ਲਈ ਰਵਾਨਾ ਹੋ ਰਹੇ ਹਨ। ਉਸ ਦੇ ਆਖ਼ਰੀ ਸ਼ਬਦ ਸਨ, ‘ਲੈਂਡਿੰਗ ਤੋਂ ਬਾਅਦ ਮੈਂ ਮੁੜ ਫ਼ੋਨ ਕਰਾਂਗਾ।’ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਉਨ੍ਹਾਂ ਦੀ ਆਖ਼ਰੀ ਗੱਲਬਾਤ ਹੋਵੇਗੀ। ਫ਼ੋਨ ਕੱਟਣ ਤੋਂ ਕੁਝ ਹੀ ਦੇਰ ਬਾਅਦ ਇਹ ਹਾਦਸਾ ਵਾਪਰ ਗਿਆ ਜਿਸ ਨੇ ਹਮੇਸ਼ਾ ਲਈ ਸਵਰਾਜਦੀਪ ਦੀ ਆਵਾਜ਼ ਨੂੰ ਖ਼ਾਮੋਸ਼ ਕਰ ਦਿੱਤਾ।

Advertisement

ਸਵਰਾਜ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਸਵਰਾਜ ਨੇ ਆਪਣੀ ਮਾਂ ਰਚਨਾ ਨੂੰ ਉਡਾਣ ਤੋਂ ਪਹਿਲਾਂ ਫੋਨ ਕੀਤਾ ਸੀ ਕਿ ਉਹ ਜਹਾਜ਼ ਉਤਰਨ ਤੋਂ ਬਾਅਦ ਫੋਨ ਕਰੇਗਾ ਪਰ ਇਹ ਉਸ ਦੇ ਆਖਰੀ ਸ਼ਬਦ ਸਨ। ਇਸ ਤੋਂ ਬਾਅਦ ਜਹਾਜ਼ ਹਾਦਸੇ ਦੀ ਖਬਰ ਪਰਿਵਾਰ ਨੂੰ ਕੰਪਨੀ ਨੇ ਈਮੇਲ ਜ਼ਰੀਏ ਦਿੱਤੀ।

Advertisement

ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਇਲਾਕਾ ਗੋਬਿੰਦ ਨਗਰ ਦੇ ਚੌੜਾ ਬਾਜ਼ਾਰ ’ਚ ਰਹਿਣ ਵਾਲੇ ਸਵਰਾਜਦੀਪ ਸਿੰਘ ਨੇ ਡੇਢ ਸਾਲ ਪਹਿਲਾਂ ਹੀ ਨੌਕਰੀ ਸ਼ੁਰੂ ਕੀਤੀ ਸੀ ਅਤੇ ਉਸ ਦਾ ਇਕ ਛੋਟਾ ਬੱਚਾ ਵੀ ਹੈ।

ਸਵਰਾਜਦੀਪ ਦੀ ਮੌਤ ਤੋਂ ਬਾਅਦ ਹੁਣ ਹਵਾਬਾਜ਼ੀ ਵਿਭਾਗ ਦੇ ਉੱਚ ਅਧਿਕਾਰੀ ਅਤੇ ਜਾਂਚ ਟੀਮਾਂ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟ ਗਈਆਂ ਹਨ। ਮੁੱਢਲੀ ਜਾਂਚ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਕੀ ਜਹਾਜ਼ ਵਿੱਚ ਕੋਈ ਤਕਨੀਕੀ ਖ਼ਰਾਬੀ ਸੀ ਜਾਂ ਫਿਰ ਖ਼ਰਾਬ ਮੌਸਮ ਕਾਰਨ ਇਹ ਹਾਦਸਾ ਵਾਪਰਿਆ। ਜਹਾਜ਼ ਦਾ ਬਲੈਕ ਬਾਕਸ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਪਾਇਲਟ ਅਤੇ ਕੰਟਰੋਲ ਰੂਮ ਵਿਚਾਲੇ ਹੋਈ ਆਖ਼ਰੀ ਗੱਲਬਾਤ ਅਤੇ ਜਹਾਜ਼ ਦੀ ਸਥਿਤੀ ਬਾਰੇ ਸਪੱਸ਼ਟ ਜਾਣਕਾਰੀ ਮਿਲ ਸਕੇਗੀ।

ਇਸ ਹਾਦਸੇ ਨੇ ਇੱਕ ਵਾਰ ਫਿਰ ਦੇਸ਼ ਵਿੱਚ ਹਵਾਈ ਸਫ਼ਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਮਾਹਿਰਾਂ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਕੀ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਦੀ ਸੁਰੱਖਿਆ ਜਾਂਚ (Safety Check) ਸਹੀ ਤਰੀਕੇ ਨਾਲ ਕੀਤੀ ਗਈ ਸੀ ਜਾਂ ਨਹੀਂ। ਸਵਰਾਜਦੀਪ ਵਰਗੇ ਕਈ ਜਣਿਆਂ ਦੀਆਂ ਜਾਨਾਂ ਜਾਣ ਕਾਰਨ ਹੁਣ ਸਰਕਾਰ ’ਤੇ ਸਖ਼ਤ ਨਿਯਮ ਬਣਾਉਣ ਅਤੇ ਪੁਰਾਣੇ ਜਹਾਜ਼ਾਂ ਦੀ ਵਰਤੋਂ ਨੂੰ ਲੈ ਕੇ ਦਬਾਅ ਵਧ ਰਿਹਾ ਹੈ।

Advertisement
×