ਜਥੇਦਾਰ ਗੜਗੱਜ ਦੋ ਦਿਨਾ ਸ਼ਿਲੌਂਗ ਦੌਰੇ ਲਈ ਗੁਹਾਟੀ ਪੁੱਜੇ
ਅਸਾਮ ਤੇ ਮੇਘਾਲਿਆ ਦੀ ਸਿੱਖ ਸੰਗਤ ਵੱਲੋਂ ਸਵਾਗਤ; ਪੰਜਾਬੀ ਲੇਨ ’ਚ ਵੱਸਦੇ ਸਿੱਖਾਂ ਨਾਲ ਵੀ ਕਰਨਗੇ ਮੁਲਾਕਾਤ
Advertisement
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ 14 ਤੇ 15 ਦਸੰਬਰ ਨੂੰ ਦੋ ਦਿਨਾ ਦੌਰੇ ਲਈ ਮੇਘਾਲਿਆ ਸੂਬੇ ਦੇ ਸ਼ਿਲੌਂਗ ਸ਼ਹਿਰ ਗਏ ਹਨ।
ਆਪਣੀ ਇਸ ਫੇਰੀ ਦੌਰਾਨ ਜਥੇਦਾਰ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸ਼ਿਲੌਂਗ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਤੇ 15 ਦਸੰਬਰ ਨੂੰ ਸ਼ਿਲੌਂਗ ਪੰਜਾਬੀ ਲੇਨ ਵਿੱਚ ਵੱਸਦੇ ਸਥਾਨਕ ਸਿੱਖਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਗੇ।
Advertisement
ਗੁਹਾਟੀ ਹਵਾਈ ਅੱਡੇ ’ਤੇ ਪੁੱਜਣ ਮੌਕੇ ਅਸਾਮ ਤੇ ਮੇਘਾਲਿਆ ਦੀ ਸਿੱਖ ਸੰਗਤ ਨੇ ਜਥੇਦਾਰ ਗੜਗੱਜ ਦਾ ਭਰਵਾਂ ਸਵਾਗਤ ਕੀਤਾ।
Advertisement
Advertisement
×

