DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਥੇਦਾਰ ਗੜਗੱਜ ਵੱਲੋਂ ਕੁਆਲਾਲੰਪੁਰ ਵਿੱਚ ਮਲੇਸ਼ੀਆਈ ਸਿੱਖਾਂ ਨਾਲ ਵਿਚਾਰ-ਵਟਾਂਦਰਾ

ਨੌਜਵਾਨਾਂ ਨੂੰ ਸਿੱਖੀ ਅਤੇ ਗੁਰਮੁਖੀ ਨਾਲ ਜੋੜਨ ਦੀ ਪ੍ਰੇਰਨਾ

  • fb
  • twitter
  • whatsapp
  • whatsapp
featured-img featured-img
ਕੈਪਸ਼ਨ: ਜਥੇਦਾਰ ਗੜਗੱਜ ਮਲੇਸ਼ੀਆ ਦੀ ਸੰਗਤ  ਨਾਲ ਗੱਲਬਾਤ ਕਰਦੇ ਹੋਏ
Advertisement

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਲੇਸ਼ੀਆ ਵਿੱਚ ਵਸਦੀ ਸਿੱਖ ਸੰਗਤ ਨੂੰ ਆਖਿਆ ਹੈ ਕਿ ਉਹ ਨੌਜਵਾਨਾਂ ਅਤੇ ਪੁੰਗਰਦੀ ਪੀੜ੍ਹੀ ਨੂੰ ਸਿੱਖੀ ਤੇ ਪੰਜਾਬੀ ਗੁਰਮੁਖੀ ਦੇ ਪ੍ਰਚਾਰ-ਪ੍ਰਸਾਰ ਅਤੇ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰਨ।

ਆਪਣੀ ਮਲੇਸ਼ੀਆ ਫੇਰੀ ਦੇ ਦੂਜੇ ਦਿਨ ਜਥੇਦਾਰ ਗੜਗੱਜ ਨੇ ਅੱਜ ਕੁਆਲਾਲੰਪੁਰ ਦੇ ਗੁਰਦੁਆਰਾ ਸਾਹਿਬ ਪਤਾਲਿੰਗ ਜਾਯਾ ਵਿਖੇ ਸਿੱਖ ਨੌਜਵਾਨ ਸਭਾ ਮਲੇਸ਼ੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਰੱਖੇ ਗਏ ਵਾਰਤਾ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਮਲੇਸ਼ੀਅਨ ਗੁਰਦੁਆਰਾ ਕੌਂਸਲ, ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਥਾਨਕ ਸਿੱਖ ਸੰਗਤ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।

Advertisement

ਇਸ ਤੋਂ ਪਹਿਲਾਂ ਜਥੇਦਾਰ ਗੁਰਦੁਆਰਾ ਸਾਹਿਬ ਪਤਾਲਿੰਗ ਜਾਯਾ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਗੁਰਬਾਣੀ ਕੀਰਤਨ ਸਰਵਣ ਕੀਤਾ। ਉਪਰੰਤ ਉਨ੍ਹਾਂ ਗੁਰਦੁਆਰਾ ਸਾਹਿਬ ਦੇ ਇੱਕ ਹਾਲ ਅੰਦਰ ਵਾਰਤਾ ਸਮਾਗਮ ਸਮੇਂ ਸਥਾਨਕ ਸਿੱਖ ਨੁਮਾਇੰਦਿਆਂ, ਸਿੱਖ ਸੰਗਤ ਤੇ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਦੇ ਵਿਚਾਰ ਸੁਣੇ। ਇਸ ਸਮਾਗਮ ਦੌਰਾਨ ਸੰਗਤ ਤੇ ਸਿੱਖ ਨੁਮਾਇੰਦਿਆਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਨੋਟ ਕੀਤਾ ਗਿਆ ਤਾਂ ਜੋ ਉਨ੍ਹਾਂ ਅਨੁਸਾਰ ਭਵਿੱਖ ਦੀਆਂ ਤਰਜੀਹਾਂ ਨਿਰਧਾਰਤ ਕੀਤੀਆਂ ਜਾ ਸਕਣ। ।

Advertisement

ਜਥੇਦਾਰ ਨੇ ਸਮਾਗਮ ਦੌਰਾਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਸਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨ ਸਭਾ, ਖ਼ਾਲਸਾ ਦੀਵਾਨ ਮਲੇਸ਼ੀਆ, ਮਲੇਸ਼ੀਆ ਗੁਰਦੁਆਰਾ ਕੌਂਸਲ ਤੇ ਹੋਰ ਵੀ ਜਿੰਨੀਆਂ ਸਿੱਖ ਸੰਸਥਾਵਾਂ ਮਲੇਸ਼ੀਆ ਅੰਦਰ ਕਾਰਜ ਕਰ ਰਹੀਆਂ ਹਨ, ਉਹ ਯਕੀਨੀ ਬਣਾਉਣ ਕਿ ਉਨ੍ਹਾਂ ਵੱਲੋਂ ਸਿੱਖੀ ਤੇ ਪੰਜਾਬੀ ਗੁਰਮੁਖੀ ਦੇ ਪ੍ਰਚਾਰ-ਪ੍ਰਸਾਰ ਅਤੇ ਖੇਡਾਂ ਨਾਲ ਨੌਜਵਾਨਾਂ ਨੂੰ ਜੋੜਨ ਲਈ ਜੋ ਵੀ ਉਪਰਾਲੇ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਪਹੁੰਚ ਵੱਧ ਤੋਂ ਵੱਧ ਅਤੇ ਹਰ ਸਿੱਖ ਘਰ ਤੱਕ ਹੋਵੇ।

ਮਲੇਸ਼ੀਅਨ ਸਿੱਖ ਕੌਂਸਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਸਮੁੱਚੇ ਮਲੇਸ਼ੀਆ ਵਿੱਚ ਲਗਪਗ 120 ਗੁਰਦੁਆਰਾ ਸਾਹਿਬਾਨ ਹਨ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਅਨੁਸਾਰ ਕਾਰਜਸ਼ੀਲ ਹਨ। ਸੰਗਤ ਵੱਲੋਂ ਮਲੇਸ਼ੀਆ ਅੰਦਰ ਸਿੱਖ ਪ੍ਰਚਾਰ ਦੀ ਲੋੜ ਉੱਤੇ ਵਧੇਰੇ ਕੰਮ ਕਰਨ ਦੀ ਗੱਲ ਆਖੀ ਗਈ।

Advertisement
×