ਸ਼ਾਰਜਾਹ ਤੋਂ ਆਏ ਯਾਤਰੀਆਂ ਕੋਲੋਂ 89 ਲੱਖ ਦੇ ਆਈਫੋਨ ਅਤੇ ਸਿਗਰਟਾਂ ਬਰਾਮਦ
ਡੀਆਰਆਈ, ਅੰਮ੍ਰਿਤਸਰ ਨੇ ਸਥਾਨਕ ਹਵਾਈ ਅੱਡੇ ਤੇ ਸ਼ਾਰਜਾਹ ਤੋਂ ਆਏ ਤਿੰਨ ਯਾਤਰੀਆਂ ਕੋਲੋਂ 45 ਆਈਫੋਨ ਅਤੇ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ, ਜਿਸ ਦੀ ਕੀਮਤ ਲਗਪਗ 89 ਲੱਖ ਬਣਦੀ ਹੈ। ਡੀਆਰਆਈ ਦੀ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਨੇ ਦੱਸਿਆ ਕਿ ਵਿਭਾਗ...
Advertisement
ਡੀਆਰਆਈ, ਅੰਮ੍ਰਿਤਸਰ ਨੇ ਸਥਾਨਕ ਹਵਾਈ ਅੱਡੇ ਤੇ ਸ਼ਾਰਜਾਹ ਤੋਂ ਆਏ ਤਿੰਨ ਯਾਤਰੀਆਂ ਕੋਲੋਂ 45 ਆਈਫੋਨ ਅਤੇ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ, ਜਿਸ ਦੀ ਕੀਮਤ ਲਗਪਗ 89 ਲੱਖ ਬਣਦੀ ਹੈ।
ਡੀਆਰਆਈ ਦੀ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਨੇ ਦੱਸਿਆ ਕਿ ਵਿਭਾਗ ਵੱਲੋਂ ਸਿਗਰਟਾਂ ਅਤੇ ਇਲੈਕਟ੍ਰਾਨਿਕ ਵਸਤੂਆਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਤਸਕਰੀ ਸਿੰਡੀਕੇਟ 'ਤੇ ਸ਼ਿਕੰਜਾ ਕੱਸਿਆ ਹੈ। ਇੱਕ ਖਾਸ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਡੀਆਰਆਈ ਨੇ ਐਸ ਜੀ ਆਰ ਡੀ ਜੀ ਆਈ ਹਵਾਈ ਅੱਡੇ, ਅੰਮ੍ਰਿਤਸਰ 'ਤੇ ਤਿੰਨ ਯਾਤਰੀਆਂ ਨੂੰ ਰੋਕਿਆ, ਜੋ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਵਿੱਚ ਸ਼ਾਰਜਾਹ ਤੋਂ ਆਏ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲੈਣ ਤੇ ਕੁੱਲ 45 ਯੂਨਿਟ ਆਈ-ਫੋਨ (ਆਈ-17, ਪ੍ਰੋਮੈਕਸ 512 ਜੀਬੀ) ਅਤੇ ਵੱਡੀ ਮਾਤਰਾ ਵਿੱਚ ਵਿਦੇਸ਼ੀ ਸਿਗਰਟਾ ਬਰਾਮਦ ਹੋਈਆ ਹਨ। ਸਾਰੇ ਸਾਮਾਨ ਦੀ ਕੀਮਤ 89.33 ਲੱਖ ਰੁਪਏ ਹੈ। ਬਰਾਮਦ ਕੀਤੇ ਗਏ ਸਾਮਾਨ ਨੂੰ ਡੀ ਆਰ ਆਈ ਦੁਆਰਾ ਕਸਟਮ ਐਕਟ, 1962 ਦੇ ਸੰਬੰਧਿਤ ਧਾਰਾ ਅਧੀਨ ਜ਼ਬਤ ਕੀਤਾ ਕਿਉਂਕਿ ਸਿਗਰਟਾਂ ਵਰਜਿਤ ਵਸਤੂ ਹੋਣ ਕਰਕੇ, ਭਾਰਤ ਵਿੱਚ ਲਿਆਉਣ ਦੀ ਇਜਾਜ਼ਤ ਨਹੀਂ ਹੈ ਅਤੇ ਵਪਾਰਕ ਮਾਤਰਾ ਵਿੱਚ ਆਈ-ਫੋਨਾਂ ਦੇ ਆਯਾਤ ਨੂੰ ਬੋਨਾਫਾਈਡ ਸਮਾਨ ਨਹੀਂ ਮੰਨਿਆ ਜਾਂਦਾ ਹੈ। ਕਸਟਮ ਐਕਟ ਅਤੇ ਪ੍ਰਚਲਿਤ ਸਮਾਨ ਨਿਯਮਾਂ ਅਧੀਨ ਇਹ ਸਾਰਾ ਸਮਾਨ ਜ਼ਬਤ ਕੀਤਾ ਹੈ। ਹੋਰ ਜਾਂਚ ਪ੍ਰਕਿਰਿਆ ਅਧੀਨ ਹੈ।
Advertisement
Advertisement
×

