DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਜਾਇਦਾਦਾਂ ਢਾਹੀਆਂ

ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਜਾਰੀ ਕਾਰਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਪੁਲੀਸ ਸਟੇਸ਼ਨ ਬੀ ਡਿਵੀਜ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਮੰਦਰ ਵਾਲਾ ਬਾਜ਼ਾਰ, ਸੁਲਤਾਨਵਿੰਡ ਰੋਡ ਵਿਖੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਢਾਹ ਦਿੱਤਾ। ਇਹ ਜਾਇਦਾਦ ਅਨਮੋਲ,...

  • fb
  • twitter
  • whatsapp
  • whatsapp
Advertisement

ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਜਾਰੀ ਕਾਰਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਪੁਲੀਸ ਸਟੇਸ਼ਨ ਬੀ ਡਿਵੀਜ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਮੰਦਰ ਵਾਲਾ ਬਾਜ਼ਾਰ, ਸੁਲਤਾਨਵਿੰਡ ਰੋਡ ਵਿਖੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਢਾਹ ਦਿੱਤਾ।

ਇਹ ਜਾਇਦਾਦ ਅਨਮੋਲ, ਸੋਨੀਆ ਅਤੇ ਗਗਨਦੀਪ ਸਿੰਘ ਉਰਫ਼ ਗੋਰਾ ਦੀ ਹੈ, ਜੋ ਭੈਣ ਭਰਾ ਹਨ। ਉਨ੍ਹਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਕਈ ਮਾਮਲੇ ਦਰਜ ਹਨ। ਇਸ ਮੌਕੇ ਪੁੱਜੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ 19ਵੀਂ ਅਜਿਹੀ ਜਾਇਦਾਦ ਹੈ, ਜਿਸ ਨੂੰ ਇਸ ਮੁਹਿੰਮ ਤਹਿਤ ਢੇਰੀ ਕੀਤਾ ਗਿਆ ਹੈ। ਅਨਮੋਲ ਅਤੇ ਗਗਨਦੀਪ ਖਿਲਾਫ ਐਨਡੀਪੀਐਸ ਦੇ ਦੋ ਕੇਸ ਦਰਜ ਹਨ। ਜਦੋਂ ਕਿ ਸੋਨੀਆ ਖਿਲਾਫ ਥਾਣਾ ਬੀ, ਡਿਵੀਜ਼ਨ ਵਿੱਚ ਐਨਡੀਪੀਐਸ ਦਾ ਇੱਕ ਕੇਸ ਦਰਜ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਬਣੀਆਂ ਜਾਇਦਾਦਾਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਅੱਜ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਮੰਦਰ ਵਾਲਾ ਬਾਜ਼ਾਰ ਵਿਚ ਸਥਿਤ ਗੈਰ-ਕਾਨੂੰਨੀ ਇਮਾਰਤ ਨੂੰ ਨਗਰ ਨਿਗਮ ਦੁਆਰਾ ਢਾਹ ਦਿੱਤਾ ਗਿਆ।

Advertisement

Advertisement
Advertisement
×