DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Health Department Raid: ਤਿਉਹਾਰਾਂ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਡੇਅਰੀਆਂ ਤੋਂ 70 ਕਿਲੋ ਪਨੀਰ ਜ਼ਬਤ

ਪਨੀਰ ਦੇ ਨਮੂਨੇ ਲੈਬ ਜਾਂਚ ਲਈ ਭੇਜੇ; ਰਿਪੋਰਟ ਮਗਰੋਂ ਹੋਵੇਗੀ ਅਗਲੀ ਕਾਨੂੰਨੀ ਕਾਰਵਾਈ

  • fb
  • twitter
  • whatsapp
  • whatsapp
featured-img featured-img
ਡੇਅਰੀ ਤੋਂ ਪਨੀਰ ਜ਼ਬਤ ਕਰਦੀ ਫੂਡ ਸੇਫਟੀ ਟੀਮ। ਫੋਟੋ; ਲਾਂਬਾ
Advertisement

ਤਿਉਹਾਰਾਂ ਦੀ ਸ਼ੁਰੂਆਤ ਹੁੰਦਿਆਂ ਹੀ ਸਿਹਤ ਵਿਭਾਗ ਦੀ ਫ਼ੂਡ ਸੇਫ਼ਟੀ ਟੀਮ ਵੱਲੋਂ ਖਾਣ-ਪੀਣ ਵਾਲੇ ਪਦਾਰਥਾਂ ਅਤੇ ਉਨ੍ਹਾਂ ਵਿੱਚ ਵਰਤੇ ਜਾਣ ਵਾਲੇ ਸਾਮਾਨ ਦੀ ਜਾਂਚ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਟੀਮ ਵੱਲੋਂ ਮਜੀਠਾ ਖੇਤਰ ਦੀਆਂ ਡੇਅਰੀਆਂ ਤੋਂ 70 ਕਿਲੋਗ੍ਰਾਮ ਪਨੀਰ ਜ਼ਬਤ ਕੀਤਾ ਗਿਆ ਹੈ ਅਤੇ ਇਸ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਹਿੰਮ ਪੰਜਾਬ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸਿਵਲ ਸਰਜਨ ਅੰਮ੍ਰਿਤਸਰ ਦੇ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਫ਼ੂਡ ਸੇਫ਼ਟੀ ਟੀਮ ਵੱਲੋਂ ਅੱਜ ਮਜੀਠਾ ਖੇਤਰ ਵਿੱਚ ਸਥਿਤ ਦੋ ਦੁੱਧ ਦੀਆਂ ਡੇਅਰੀਆਂ ਦੀ ਜਾਂਚ ਕੀਤੀ ਗਈ।

Advertisement

ਜਾਂਚ ਟੀਮ ਵਿੱਚ ਜ਼ਿਲ੍ਹਾ ਸਿਹਤ ਅਫ਼ਸਰ ਅੰਮ੍ਰਿਤਸਰ ਡਾ. ਮਨਜੀਤ ਸਿੰਘ ਰਟੌਲ ਅਤੇ ਫ਼ੂਡ ਸੇਫ਼ਟੀ ਅਫ਼ਸਰ ਸਤਨਾਮ ਸਿੰਘ ਸ਼ਾਮਲ ਸਨ।

Advertisement

ਜਾਂਚ ਦੌਰਾਨ ਇੱਕ ਡੇਅਰੀ ਤੋਂ ਲਗਪਗ 70 ਕਿਲੋਗ੍ਰਾਮ ਪਨੀਰ ਜ਼ਬਤ ਕੀਤਾ ਗਿਆ। ਦੁਕਾਨਦਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਪਨੀਰ ਬਟਾਲਾ ਸ਼ਹਿਰ ਸਥਿਤ ਇੱਕ ਡੇਅਰੀ ਤੋਂ ਸਪਲਾਈ ਕੀਤਾ ਗਿਆ ਸੀ।

ਫ਼ੂਡ ਸੇਫ਼ਟੀ ਟੀਮ ਵੱਲੋਂ ਦੋਵਾਂ ਡੇਅਰੀਆਂ ਤੋਂ ਪਨੀਰ ਦੇ ਦੋ ਨਮੂਨੇ ਵੀ ਇਕੱਠੇ ਕੀਤੇ ਗਏ ਹਨ। ਇਹ ਨਮੂਨੇ ਜਾਂਚ ਲਈ ਸਟੇਟ ਫ਼ੂਡ ਲੈਬਾਰਟਰੀ, ਖਰੜ ਵਿਖੇ ਭੇਜੇ ਜਾਣਗੇ। ਸਟੇਟ ਫ਼ੂਡ ਲੈਬਾਰਟਰੀ ਤੋਂ ਜਾਂਚ ਰਿਪੋਰਟ ਪ੍ਰਾਪਤ ਹੋਣ ਉਪਰੰਤ, ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਪਨੀਰ ਬਣਾਉਣ ਵਾਲੇ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
×