
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਅਗਸਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2022 ਸੈਸ਼ਨ ਦੇ ਐੱਮ.ਐੱਸ.ਸੀ. ਇੰਟਰਨੈੱਟ ਸਟੱਡੀਜ਼ ਸਮੈਸਟਰ ਦੂਜਾ ਅਤੇ ਚੌਥਾ, ਬੀ.ਕੌਮ ਸਮੈਸਟਰ ਛੇਵਾਂ, ਬੀ.ਬੀ.ਏ. ਸਮੈਸਟਰ ਛੇਵਾਂ ਅਤੇ ਬੀ.ਐੱਸ.ਸੀ. ਫੈਸ਼ਨ ਡਿਜ਼ਾਇਨਿੰਗ ਸਮੈਸਟਰ ਛੇਵਾਂ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਇੰਚਾਰਜ (ਪ੍ਰੀਖਿਆਵਾਂ), ਪ੍ਰੋ. ਪਲਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਨੂੰ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਹੈ, ਵਿਦਿਆਰਥੀ ਉੱਥੇ ਆਪਣਾ ਨਤੀਜਾ ਦੇਖ ਸਕਦੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ