Gurdaspur Babri Bypass Protest: ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਬਾਈਪਾਸ ’ਤੇ ਧਰਨਾ
ਜ਼ਮੀਨੀ ਵਿਵਾਦ ਕਾਰਨ ਹੋਈ ਸੀ ਹੱਤਿਆ; ਇਕ ਮਹੀਨੇ ਤੋਂ ਵਧ ਸਮਾਂ ਹੋਣ ’ਤੇ ਵੀ ਨਾ ਕੀਤਾ ਗ੍ਰਿਫ਼ਤਾਰ
Advertisement
ਕਸਬਾ ਕਾਹਨੂੰਵਾਨ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਕੁਲਵਿੰਦਰ ਸਿੰਘ ਨਾਮ ਦੇ ਵਿਅਕਤੀ ਦੀ ਹੱਤਿਆ ਮਗਰੋਂ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਵੱਖ-ਵੱਖ ਸੰਗਠਨਾਂ ਵੱਲੋਂ ਗੁਰਦਾਸਪੁਰ ਦੇ ਬੱਬਰੀ ਬਾਈਪਾਸ ’ਤੇ ਧਰਨਾ ਲਗਾ ਕੇ ਟਰੈਫਿਕ ਜਾਮ ਕੀਤਾ ਗਿਆ ।
Advertisement
ਇਸ ਤੋਂ ਪਹਿਲਾਂ ਬੱਬੇਹਾਲੀ ਪਿੰਡ ਨੇੜੇ ਪਰਿਵਾਰਕ ਮੈਂਬਰਾਂ ਅਤੇ ਕਿਸਾਨਾਂ ਨੂੰ ਪੁਲੀਸ ਵੱਲੋਂ ਰਸਤੇ ਵਿੱਚ ਹੀ ਰੋਕ ਲਿਆ ਗਿਆ ਅਤੇ ਉਨ੍ਹਾਂ ਨਾਲ ਪੁਲੀਸ ਦੀ ਤਕਰਾਰ ਵੀ ਹੋਈ। ਹਾਲਾਂਕਿ ਬਹੁਤ ਸਾਰੇ ਕਿਸਾਨ ਫਿਰ ਵੀ ਬਬਰੀ ਬਾਈਪਾਸ ’ਤੇ ਪਹੁੰਚ ਚੁੱਕੇ ਸਨ ।
Advertisement
ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਵੀ ਧਰਨੇ ’ਤੇ ਪਹੁੰਚ ਚੁੱਕੇ ਸਨ । ਬੁਲਾਰਿਆਂ ਨੇ ਕਿਹਾ ਕਿ ਰਾਜਨੀਤਕ ਰਸੂਖ ਰੱਖਣ ਵਾਲਿਆਂ ਨੂੰ ਘਟਨਾ ਤੋਂ ਇੱਕ ਮਹੀਨੇ ਤੋਂ ਵੱਧ ਸਮਾਂ ਬੀਤਣ ਤੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ।
ਕੈਪਸ਼ਨ : ਧਰਨੇ ਤੇ ਬੈਠੇ ਪੀੜਤ ਪਰਿਵਾਰ ਅਤੇ ਸਮਰਥਕ ।- ਫੋਟੋ : ਕੇ ਪੀ ਸਿੰਘ
Advertisement
×
