DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Amritsar ’ਚ ਗੱਡੀ ਪਾਰਕ ਕਰਨ ਦੇ ਮਾਮੂਲੀ ਵਿਵਾਦ ਕਰਕੇ ਚੱਲੀਆਂ ਗੋਲੀਆਂ, ‘ਆਪ’ ਆਗੂ ਸਣੇ ਦੋ ਜ਼ਖ਼ਮੀ

ਕੋਟ ਆਤਮਾ ਰਾਮ ਇਲਾਕੇ ਵਿੱਚ ਦੋ ਧਿਰਾਂ ਵਿਚਾਲੇ ਹੋਈ ਤਕਰਾਰ; ਦੋਵਾਂ ਧਿਰਾਂ ਦੇ ਪੈਰਾਂ ਵਿੱਚ ਲੱਗੀਆਂ ਗੋਲੀਆਂ, ਨਿੱਜੀ ਹਸਪਤਾਲ ਦਾਖ਼ਲ

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ’ਚ ਆਪ ਆਗੂ ’ਤੇ ਅੰਨ੍ਹੇਵਾਹ ਫਾਇਰਿੰਗ
Advertisement

ਇੱਥੋਂ ਦੇ ਥਾਨਾ ਡਿਵੀਜ਼ਨ ਬੀ ਦੇ ਅਧੀਨ ਆਉਂਦੇ ਕੋਟ ਆਤਮਾ ਰਾਮ ਇਲਾਕੇ ਵਿੱਚ ਵੀਰਵਾਰ ਨੂੰ ਕਾਰ ਪਾਰਕਿੰਗ ਦੇ ਮਾਮੂਲੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਦੇਖਦੇ ਹੀ ਦੇਖਦੇ ਇਹ ਝਗੜਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ’ਤੇ ਅੰਨੇਵਾਹ ਦ ਫਾਇਰਿੰਗ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿੱਚ ਆਮ ਆਦਮੀ ਪਾਰਟੀ (AAP) ਦੇ ਇੱਕ ਸਥਾਨਕ ਆਗੂ ਜੈਪਾਲ ਸਿੰਘ ਅਤੇ ਇੱਕ ਹੋਰ ਵਿਅਕਤੀ ਨਰਿੰਦਰ ਸਿੰਘ (ਜੋ ਨੇੜੇ ਹੀ ਸਪੇਅਰ ਪਾਰਟਸ ਦੀ ਦੁਕਾਨ ਚਲਾਉਂਦਾ ਹੈ) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਦੋਵਾਂ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਹਾਇਕ ਪੁਲੀਸ ਕਮਿਸ਼ਨਰ (ਈਸਟ) ਰਵਿੰਦਰ ਸਿੰਘ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਭਾਰੀ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸੰਘਣੀ ਵਸੋਂ ਵਾਲੇ ਇਸ ਇਲਾਕੇ ਵਿੱਚ ਦਿਨ-ਦਿਹੜੇ ਚੱਲੀਆਂ ਗੋਲੀਆਂ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਪੁਲੀਸ ਮੁਤਾਬਕ ਇਹ ਸਾਰਾ ਵਿਵਾਦ ਪੱਥਰਾਂ ਵਾਲਾ ਪਾਰਕ ਨੇੜੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਸੀ। ‘ਆਪ’ ਆਗੂ ਜੈਪਾਲ ਸਿੰਘ ਦੇ ਪੁੱਤਰ ਕਰਨ ਨੇ ਪਾਰਕ ਦੇ ਕੋਲ ਆਪਣੀ ਕਾਰ ਖੜ੍ਹੀ ਕੀਤੀ ਸੀ। ਇਸ ਦੌਰਾਨ ਪਾਰਕ ਦੇ ਸਾਹਮਣੇ ਰਹਿੰਦੇ ਪੁਲੀਸ ਦੇ ਇੱਕ ਸੇਵਾਮੁਕਤ ਮੁਲਾਜ਼ਮ ਤੇਜਿੰਦਰ ਸਿੰਘ ਨੇ ਉੱਥੇ ਆਪਣੀ ਗੱਡੀ ਖੜ੍ਹੀ ਕਰਨ ਲਈ ਕਰਨ ਨੂੰ ਕਾਰ ਹਟਾਉਣ ਲਈ ਕੀਹਾ। ਇਸੇ ਦੌਰਾਨ ਤੇਜਿੰਦਰ ਸਿੰਘ ਦਾ ਕਿਰਾਏਦਾਰ ਨਰਿੰਦਰ ਸਿੰਘ ਵੀ ਆਪਣੇ ਪੁੱਤਰ ਸਮੇਤ ਉੱਥੇ ਪਹੁੰਚ ਗਿਆ ਅਤੇ ਬਹਿਸ ਵਿੱਚ ਸ਼ਾਮਲ ਹੋ ਗਿਆ। ਮਾਮੂਲੀ ਕਹਾ-ਸੁਣੀ ਜਲਦੀ ਹੀ ਗਾਲੀ-ਗਲੋਚ ਅਤੇ ਹੱਥੋਪਾਈ ਤੱਕ ਪਹੁੰਚ ਗਈ।

Advertisement

ਥਾਣਾ ਮੁਖੀ (SHO) ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਮੈਂਬਰਾਂ ਨੂੰ ਥਾਣੇ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਏਸੀਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਮੁਢਲੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਗੋਲੀਬਾਰੀ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement

ਦੂਜੇ ਪਾਸੇ, ਹਲਕਾ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਪੁਸ਼ਟੀ ਕੀਤੀ ਕਿ ਜੈਪਾਲ ਸਿੰਘ ‘ਆਪ’ ਦੇ ਸਰਗਰਮ ਆਗੂ ਹਨ ਅਤੇ ਉਹ ਪਹਿਲਾਂ ਨਗਰ ਨਿਗਮ ਚੋਣਾਂ ਵੀ ਲੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਜ਼ਖ਼ਮੀ ਆਗੂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Advertisement
×