DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਡਿਆਲਾ ਗੁਰੂ ਦੇ ਵਿਰਾਸਤੀ ਠਠਿਆਰਾ ਬਾਜ਼ਾਰ ਪਹੁੰਚੇ ਰਾਜਪਾਲ ਗੁਲਾਬ ਚੰਦ ਕਟਾਰੀਆ

ਕਾਰੀਗਰੀ ਸੰਭਾਲਣ ਤੇ ਵਿਰਾਸਤੀ ਕੇਂਦਰਾਂ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ 'ਤੇ ਦਿੱਤਾ ਜ਼ੋਰ

  • fb
  • twitter
  • whatsapp
  • whatsapp
featured-img featured-img
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਠਠਿਆਰਾ ਬਾਜ਼ਾਰ ਦਾ ਦੌਰਾ ਕਰਦੇ ਹੋਏ।
Advertisement

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਜੰਡਿਆਲਾ ਗੁਰੂ ਵਿੱਚ ਸਥਿਤ ਮਸ਼ਹੂਰ ਵਿਰਾਸਤੀ ਠਠਿਆਰਾ ਬਾਜ਼ਾਰ ਦਾ ਦੌਰਾ ਕੀਤਾ, ਜੋ ਕਾਂਸੇ, ਤਾਂਬੇ ਅਤੇ ਪਿੱਤਲ ਦੇ ਰਵਾਇਤੀ ਬਰਤਨਾਂ ਲਈ ਮਸ਼ਹੂਰ ਹੈ।

ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਰੈੱਡ ਕਰਾਸ ਸੁਸਾਇਟੀ ਪੰਜਾਬ ਦੇ ਸਕੱਤਰ ਸ਼ਿਵ ਦੁਲਾਰ ਸਿੰਘ, ਐੱਸਡੀਐੱਮ ਅਲਕਾ ਕਾਲੀਆ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

Advertisement

ਰਾਜਪਾਲ ਨੇ ਬਾਜ਼ਾਰ ਵਿੱਚ ਕੰਮ ਕਰ ਰਹੇ ਕਾਰੀਗਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਮਿਹਨਤ, ਕਲਾ ਅਤੇ ਪੰਜਾਬ ਦੀ ਰਵਾਇਤੀ ਵਿਰਾਸਤ ਨੂੰ ਸੰਭਾਲਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਰਵਾਇਤੀ ਕਲਾਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਉਭਾਰਨ ਦੀ ਲੋੜ ਹੈ, ਜਿਸ ਨਾਲ ਕਾਰੀਗਰਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ ਅਤੇ ਪੰਜਾਬ ਦੀ ਸੱਭਿਆਚਾਰਕ ਪਛਾਣ ਹੋਰ ਪੱਕੀ ਹੋਵੇਗੀ।

Advertisement

ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਦਾ ਠਠਿਆਰਾ ਬਾਜ਼ਾਰ ਇੱਕ ਇਤਿਹਾਸਕ ਵਿਰਾਸਤੀ ਕੇਂਦਰ ਹੈ, ਜੋ ਸਦੀਆਂ ਤੋਂ ਹੱਥੀਂ ਬਣੇ ਧਾਤੂ ਦੇ ਬਰਤਨਾਂ ਲਈ ਜਾਣਿਆ ਜਾਂਦਾ ਹੈ। ਇੱਥੇ ਕਾਰੀਗਰ ਨੱਕਾਸ਼ੀ ਅਤੇ ਘੜਾਈ ਦੀ ਦੁਰਲੱਭ ਕਲਾ ਰਾਹੀਂ ਰਵਾਇਤੀ ਉਤਪਾਦ ਤਿਆਰ ਕਰਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਵਿਰਾਸਤੀ ਬਾਜ਼ਾਰ ਨੂੰ ਸੰਭਾਲਣ, ਇਸ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਣ ਅਤੇ ਇਸ ਨੂੰ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਯਤਨਸ਼ੀਲ ਹੈ, ਤਾਂ ਜੋ ਇਹ ਅਨਮੋਲ ਧਰੋਹਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚ ਸਕੇ।

Advertisement
×