DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ’ਤੇ ਸਰਕਾਰ ਦਾ ਵੱਡਾ ਐਕਸ਼ਨ: ਸੱਤ ਉੱਚ ਅਧਿਕਾਰੀ ਮੁਅੱਤਲ

ਟੈਂਡਰ ਪ੍ਰਕਿਰਿਆ ’ਚ ਗੜਬੜੀ ਦਾ ਮਾਮਲਾ: ਸਾਲ ਦੇ ਆਖਰੀ ਦਿਨ ਲਏ ਫੈਸਲੇ ਨੇ ਮਚਾਈ ਹਲਚਲ

  • fb
  • twitter
  • whatsapp
  • whatsapp
Advertisement

ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਡਿਊਟੀ ਵਿੱਚ ਕੁਤਾਹੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਂਦੇ ਹੋਏ, ਸਾਲ ਦੇ ਆਖਰੀ ਦਿਨ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ (AIT) ਦੇ ਸੱਤ ਇੰਜੀਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਵਿਜੀਲੈਂਸ ਜਾਂਚ ਅਤੇ ਟੈਂਡਰ ਪ੍ਰਕਿਰਿਆ ਵਿੱਚ ਹੋਈਆਂ ਬੇਨਿਯਮੀਆਂ ਦੇ ਮਾਮਲੇ ਨਾਲ ਜੋੜ ਕੇ ਦੇਖੀ ਜਾ ਰਹੀ ਹੈ।

ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਵੱਡੇ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚ ਸਤਭੂਸ਼ਣ ਸਚਦੇਵਾ (ਸੁਪਰਡੈਂਟ ਇੰਜੀਨੀਅਰ), ਰਮਿੰਦਰਪਾਲ ਸਿੰਘ ਅਤੇ ਬਿਕਰਮ ਸਿੰਘ (ਟਰੱਸਟ ਇੰਜੀਨੀਅਰ), ਸੁਖਰਿਪਨਪਾਲ ਸਿੰਘ, ਸ਼ੁਭਮ ਪਿਪੋਸ਼ ਅਤੇ ਮਨਪ੍ਰੀਤ ਸਿੰਘ (ਸਹਾਇਕ ਟਰੱਸਟ ਇੰਜੀਨੀਅਰ) ਅਤੇ ਮਨਦੀਪ ਸਿੰਘ (ਜੂਨੀਅਰ ਇੰਜੀਨੀਅਰ) ਸ਼ਾਮਲ ਹਨ।

Advertisement

ਇਹਨਾਂ ਸਾਰੇ ਅਧਿਕਾਰੀਆਂ ਦਾ ਹੈੱਡਕੁਆਰਟਰ ਹੁਣ ਚੰਡੀਗੜ੍ਹ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਉਹ ਨਿਯਮਾਂ ਮੁਤਾਬਕ ਸਿਰਫ਼ ਗੁਜ਼ਾਰਾ ਭੱਤਾ ਲੈਣ ਦੇ ਹੀ ਹੱਕਦਾਰ ਹੋਣਗੇ।ਸੂਤਰਾਂ ਅਨੁਸਾਰ, ਇਹ ਵਿਵਾਦ ਰਣਜੀਤ ਐਵੇਨਿਊ ਵਿੱਚ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਟੈਂਡਰਾਂ ਤੋਂ ਸ਼ੁਰੂ ਹੋਇਆ। ਇਸ ਪ੍ਰੋਜੈਕਟ ਲਈ ਚਾਰ ਪਾਰਟੀਆਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ ਦੋ ਨੂੰ ਜਾਂਚ ਦੌਰਾਨ ਅਯੋਗ ਕਰਾਰ ਦੇ ਦਿੱਤਾ ਗਿਆ। ਅਯੋਗ ਹੋਈਆਂ ਧਿਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਗੈਰ-ਵਾਜ਼ਬ ਤਰੀਕੇ ਨਾਲ ਪ੍ਰਕਿਰਿਆ ਤੋਂ ਬਾਹਰ ਕੀਤਾ ਗਿਆ ਹੈ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਸਰਕਾਰ ਨੇ ਇਹ ਸਖ਼ਤ ਕਦਮ ਚੁੱਕਿਆ ਹੈ।

Advertisement

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਇਸੇ ਮਾਮਲੇ ਵਿੱਚ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਹੇਠ ਅੰਮ੍ਰਿਤਸਰ ਦੇ ਐਸ.ਐਸ.ਪੀ. (ਵਿਜੀਲੈਂਸ) ਲਖਬੀਰ ਸਿੰਘ ਨੂੰ ਵੀ ਮੁਅੱਤਲ ਕੀਤਾ ਸੀ। ਹੁਣ ਟਰੱਸਟ ਦੇ ਅਧਿਕਾਰੀਆਂ ’ਤੇ ਹੋਈ ਇਸ ਕਾਰਵਾਈ ਨੇ ਵਿਭਾਗ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲਾਂਕਿ ਸਰਕਾਰੀ ਹੁਕਮਾਂ ਵਿੱਚ ਮੁਅੱਤਲੀ ਦੇ ਖਾਸ ਕਾਰਨਾਂ ਦਾ ਰਸਮੀ ਜ਼ਿਕਰ ਨਹੀਂ ਹੈ ਪਰ ਜਾਂਚ ਲਗਾਤਾਰ ਜਾਰੀ ਹੈ।

Advertisement
×