ਨਹਿਰ ਨਾਲ ਹਰਿਆਲੀ ਪੱਟੀ ਦਾ ਮੇਅਰ ਤੇ ਭੂਰੀ ਵਾਲੇ ਸੰਤਾਂ ਵਲੋਂ ਸ਼ੁਭ-ਆਰੰਭ

ਨਹਿਰ ਨਾਲ ਹਰਿਆਲੀ ਪੱਟੀ ਦਾ ਮੇਅਰ ਤੇ ਭੂਰੀ ਵਾਲੇ ਸੰਤਾਂ ਵਲੋਂ ਸ਼ੁਭ-ਆਰੰਭ

ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਬੂਟਾ ਲਾੳੁਂਦੇ ਹੋਏ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 4 ਜੁਲਾਈ

ਸੰਤ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਚਾਟੀਵਿੰਡ ਨਹਿਰ ਦੇ ਨਹਿਰ ਦੇ ਪੁੱਲ ਤੱਕ ਸੜਕ ਦੇ ਡਿਵਾਈਡਰ ’ਚ ਪੌਦੇ ਲਾਉਣ ਦੀ ਮੁਹਿੰਮ ਦੀ ਅਾਰੰਭਤਾ ਤੋਂ ਬਾਅਦ ਜੀ.ਟੀ ਰੋਡ ਤਾਰਾਂ ਵਾਲੇ ਪੁੱਲ ਤੋਂ ਤਰਨਤਾਰਨ ਰੋਡ ਨਹਿਰ ਦੇ ਪੁੱਲ ਤੱਕ ਅੱਪਰਬਾਰੀ ਦੁਆਬ ਨਹਿਰ ਦੇ ਨਾਲ-ਨਾਲ ਜਾਂਦੀ ਸੜਕ ‘ਤੇ ਨਗਰ ਨਿਗਮ ਅਤੇ ਪੀ.ਡਬਲਿਊ.ਡੀ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹਰਿਆਲੀ ਪੱਟੀ ਦੇ ਵਿਕਾਸ ਕਾਰਜਾਂ ਦਾ ਆਰੰਭ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸੰਤ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਨਾਲ ਮਿਲ ਕੇ ਕੀਤਾ ਗਿਆ। ਮੇਅਰ ਕਰਮਜੀਤ ਸਿੰਘ ਨੇ ਦੱਸਿਆ ਕਿ ਜੀ.ਟੀ ਰੋਡ ਤਾਰਾਂ ਵਾਲੇ ਪੁੱਲ ਤੋਂ ਤਰਨ ਤਾਰਨ ਰੋਡ ਤੱਕ ਨਹਿਰ ਦੇ ਨਾਲ-ਨਾਲ ਜਾਂਦੀ ਸੜਕ ’ਤੇ ਵਿਕਸਤ ਕੀਤੀ ਜਾਣ ਵਾਲੀ ਇਸ ਗ੍ਰੀਨ ਬੈਲਟ ਵਿੱਚ ਓਪਨ ਜਿੰਮ, ਜੌਗਿੰਗ ਟਰੈਕ, ਬਜ਼ੁਰਗਾਂ ਲਈ ਸੈਰਗਾਹ, ਬੈਠਣ ਲਈ ਬੈਂਚ ਅਤੇ ਪਾਰਕਿੰਗ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ।ਉਨਾਂ ਕਿਹਾ ਕਿ ਉਹ ਸੰਤ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਹਰਿਆਵਲ ਮੁਹਿੰਮ ਅਤੇ ਗ੍ਰੀਨ ਬੈਲਟ ਦੇ ਨਿਰਮਾਣ ਉਪਰੰਤ ਇਸ ਦੀ ਦੇਖ ਭਾਲ ਦੀ ਜ਼ਿੰਮੇਵਾਰੀ ਵੀ ਲਈ ਹੈ।ਉਨ੍ਹਾਂ ਇਹ ਵੀ ਕਿਹਾ ਕਿ ਭੂਰੀ ਵਾਲੇ ਮਹਾਪੁਰਖਾਂ ਵਲੋਂ ਸ਼ਹਿਰ ਦੇ ਵਾਤਾਵਰਣ ਨੂੰ ਸਵੱਛ ਤੇ ਪ੍ਰਦੂਸ਼ਣ ਰਹਿਤ ਬਣਾਉਣ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਲਈ ਸਮਾਜ ਸੇਵਾ ਦੇ ਮਹਾਨ ਕਾਰਜ ਵੀ ਕੀਤੇ ਜਾ ਰਹੇ ਹਨ।ਇਸ ਮੌਕੇ ਕੌਂਸਲਰ ਦਲਬੀਰ ਸਿੰਘ ਮੰਮਣਕੇ, ਨਿਗਰਾਨ ਇੰਜੀ. ਦਪਿੰਦਰ ਸੰਧੂ, ਨਿਗਰਾਨ ਇੰਜੀ. ਅਨੁਰਾਗ ਮਹਾਜਨ, ਕਾਰਜਕਾਰੀ ਇੰਜੀ. ਸੰਦੀਪ ਸਿੰਘ, ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਸਕੱਤਰ ਸੁਸ਼ਾਂਤ ਭਾਟੀਆ, ਜਸਵਿੰਦਰ ਸਿੰਘ ਸ਼ੇਰਗਿੱਲ ਤੋਂ ਇਲਾਵਾ ਕਾਫੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All