DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਰਧਾਲੂਆਂ ਲਈ ਖੁਸ਼ਖਬਰੀ: 23 ਮਈ ਨੂੰ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਸਾਲ 2026 ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਦਾ ਮਨ ਬਣਾਈ ਬੈਠੇ ਸ਼ਰਧਾਲੂਆਂ ਦੀ ਉਡੀਕ ਜਲਦ ਖਤਮ ਹੋ ਜਾਵੇਗੀ। ਦਰਅਸਲ ਉੱਤਰਾਖੰਡ ਵਿਖੇ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸੰਗਤ ਵਾਸਤੇ...

  • fb
  • twitter
  • whatsapp
  • whatsapp
featured-img featured-img
ਟਰਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਉੱਤਰਾਖੰਡ ਸਰਕਾਰ ’ਤੇ ਸਕੱਤਰ ਸ਼੍ਰੀ ਅਨੰਦ ਵਰਧਨ ਨਾਲ ਮੁਲਾਕਾਤ ਕਰਨ ਸਮੇਂ।
Advertisement

ਸਾਲ 2026 ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਦਾ ਮਨ ਬਣਾਈ ਬੈਠੇ ਸ਼ਰਧਾਲੂਆਂ ਦੀ ਉਡੀਕ ਜਲਦ ਖਤਮ ਹੋ ਜਾਵੇਗੀ। ਦਰਅਸਲ ਉੱਤਰਾਖੰਡ ਵਿਖੇ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸੰਗਤ ਵਾਸਤੇ 23 ਮਈ ਨੂੰ ਖੁੱਲ੍ਹਣਗੇ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਆਉਣ ਵਾਲੇ ਤੀਰਥ ਯਾਤਰਾ ਸੀਜ਼ਨ ਦੀਆਂ ਤਿਆਰੀਆਂ ਬਾਰੇ ਚਰਚਾ ਕਰਨ ਲਈ ਉੱਤਰਾਖੰਡ ਦੇ ਮੁੱਖ ਸਕੱਤਰ ਆਨੰਦ ਵਰਧਨ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਹੋਏ ਵਿਚਾਰ-ਵਟਾਂਦਰੇ ਅਤੇ ਮੌਜੂਦਾ ਮੌਸਮੀ ਸਥਿਤੀਆਂ ਦਾ ਮੁਲਾਂਕਣ ਕਰਨ ਮਗਰੋਂ ਦੋਵੇਂ ਧਿਰਾਂ ਵਿਚਾਲੇ 23 ਮਈ, 2026 ਦਿਨ ਸ਼ਨਿੱਚਰਵਾਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹਣ ਲਈ ਆਪਸੀ ਸਹਿਮਤੀ ਬਣ ਗਈ ਹੈ।

Advertisement

ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉੱਤਰਾਖੰਡ ਸਰਕਾਰ ਚਾਰ ਧਾਮ ਅਤੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਸਾਰੇ ਸ਼ਰਧਾਲੂਆਂ ਲਈ ਇੱਕ ਸੁਰੱਖਿਅਤ, ਸੁਚਾਰੂ ਅਤੇ ਸੁਚੱਜੇ ਢੰਗ ਨਾਲ ਸੰਗਠਿਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ। ਭਾਵੇਂ ਇਸ ਸਾਲ ਜਲਵਾਯੂ ਤਬਦੀਲੀ ਕਾਰਨ ਘੱਟ ਬਰਫ਼ਬਾਰੀ ਹੋਈ ਹੈ ਪਰ ਮੌਸਮ ਅਜੇ ਵੀ ਅਣਕਿਆਸਿਆ ਹੈ। ਪਿਛਲੇ ਸਾਲਾਂ ਦੇ ਰੁਝਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਟਰੱਸਟ ਨੇ ਇਸ ਸਾਲ ਯਾਤਰਾ ਥੋੜ੍ਹੀ ਜਲਦੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉੱਥੇ ਹੀ ਇਸ ਸਾਲ ਚਾਰ ਧਾਮ ਪਵਿੱਤਰ ਅਸਥਾਨਾਂ ਦੇ ਦਰਵਾਜ਼ੇ ਅਪਰੈਲ ਵਿੱਚ ਖੁੱਲ੍ਹਣਗੇ।

Advertisement

ਦੱਸ ਦਈਏ ਕਿ ਟਰੱਸਟ, ਸੂਬਾ ਸਰਕਾਰ ਨਾਲ ਤਾਲਮੇਲ ਕਰਕੇ ਯਾਤਰਾ ਦਾ ਆਯੋਜਨ ਕਰਦਾ ਹੈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਹਰਿਦੁਆਰ, ਰਿਸ਼ੀਕੇਸ਼, ਸ਼੍ਰੀਨਗਰ, ਰਤੂਡਾ, ਜੋਸ਼ੀਮੱਠ, ਗੋਵਿੰਦਘਾਟ ਅਤੇ ਘੰਗਰੀਆ ਵਿੱਚ ਆਪਣੀਆਂ ਧਰਮਸ਼ਾਲਾਵਾਂ ਵਿੱਚ ਮੁਫ਼ਤ ਰਿਹਾਇਸ਼ ਅਤੇ ਲੰਗਰ ਦੀ ਸੇਵਾ ਪ੍ਰਦਾਨ ਕਰਦਾ ਹੈ।

Advertisement
×