Ghaziwal Firing Incident: ਗਾਜੀਵਾਲ ਵਿਚ ਜ਼ਮੀਨੀ ਵਿਵਾਦ ਕਾਰਨ ਗੋਲੀ ਚੱਲੀ; ਡੇਰਾ ਸ਼ਰਧਾਲੂ ਦੀ ਮੌਤ; ਇਕ ਜ਼ਖ਼ਮੀ
Ghaziwal Firing Incident: ਪਿੰਡ ਗਾਜੀਵਾਲ ਵਿਚ ਜ਼ਮੀਨੀ ਵਿਵਾਦ ਕਾਰਨ ਡੇਰਾ ਰਾਧਾ ਸੁਆਮੀ ਸ਼ਰਧਾਲੂਆਂ ਅਤੇ ਪਿੰਡ ਗਾਜੀਵਾਲ ਦੇ ਇਕ ਵਿਅਕਤੀ ਦਰਮਿਆਨ ਲੜਾਈ ਹੋਈ ਜਿਸ ਉਪਰੰਤ ਗੋਲੀਆਂ ਚੱਲੀਆਂ ਤੇ ਇਕ ਡੇਰਾ ਸ਼ਰਧਾਲੂ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖ਼ਮੀ ਹੋ ਗਿਆ।...
Ghaziwal Firing Incident: ਪਿੰਡ ਗਾਜੀਵਾਲ ਵਿਚ ਜ਼ਮੀਨੀ ਵਿਵਾਦ ਕਾਰਨ ਡੇਰਾ ਰਾਧਾ ਸੁਆਮੀ ਸ਼ਰਧਾਲੂਆਂ ਅਤੇ ਪਿੰਡ ਗਾਜੀਵਾਲ ਦੇ ਇਕ ਵਿਅਕਤੀ ਦਰਮਿਆਨ ਲੜਾਈ ਹੋਈ ਜਿਸ ਉਪਰੰਤ ਗੋਲੀਆਂ ਚੱਲੀਆਂ ਤੇ ਇਕ ਡੇਰਾ ਸ਼ਰਧਾਲੂ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖ਼ਮੀ ਹੋ ਗਿਆ।
ਪੁਲੀਸ ਸੂਤਰਾਂ ਅਨੁਸਾਰ ਪਿੰਡ ਧਰਦਿਓ ਦਾ ਰਣਜੋਧ ਸਿੰਘ ਉਰਫ਼ ਜੋਧਾ ਜੋ ਪਿੰਡ ਗਾਜੀਵਾਲ ਆਪਣੇ ਨਾਨਕੇ ਘਰ ਰਹਿੰਦਾ ਹੈ ਅਤੇ ਡੇਰਾ ਰਾਧਾ ਸੁਆਮੀ ਵਿਚਕਾਰ ਜ਼ਮੀਨੀ ਵਿਵਾਦ ਪਿਛਲੇ ਸਮੇਂ ਤੋ ਚੱਲਦਾ ਆ ਰਿਹਾ ਸੀ ਜਿਸ ਸਬੰਧੀ ਅੱਜ ਡੇਰਾ ਰਾਧਾ ਸੁਆਮੀ ਦੇ ਕੁਝ ਸ਼ਰਧਾਲੂ ਜ਼ਮੀਨ ’ਤੇ ਕਬਜ਼ਾ ਲੈਣ ਦੀ ਨੀਯਤ ਨਾਲ ਪਿੰਡ ਗਾਜੀਵਾਲ ਗਏ ਸਨ ਜਿੱਥੇ ਵਿਵਾਦ ਹੋਣ ਕਾਰਨ ਰਣਜੋਧ ਸਿੰਘ ਜੋਧਾ ਵੱਲੋਂ ਗੋਲੀ ਚਲਾਈ ਗਈ ਜਿਸ ਕਾਰਨ ਮਨਜੀਤ ਸਿੰਘ ਵਾਸੀ ਦੋਲੋਨੰਗਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਪੁਲੀਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ।
ਪੁਲੀਸ ਥਾਣਾ ਬਿਆਸ ਦੇ ਮੁਖੀ ਮੁਖਤਿਆਰ ਸਿੰਘ ਮੌਕੇ ’ਤੇ ਪੱਜ ਗਏ ਹਨ ਅਤੇ ਪੁਲੀਸ ਜ਼ਿਲ੍ਹਾ ਮੁਖੀ ਕੰਵਲਪ੍ਰੀਤ ਸਿੰਘ ਚਾਹਲ ਵੀ ਮੌਕੇ ’ਤੇ ਪੁੱਜ ਰਹੇ ਹਨ।

