DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ’ਚ ਗੈਸ ਦੀ ਸਪਲਾਈ ਬਰਕਰਾਰ

ਦਿੱਲੀ ਕਮੇਟੀ ਵੱਲੋਂ ਗੈਸ ਦੀ ਕਿੱਲਤ ਕਰਕੇ ਹਰਦੀਪ ਸਿੰਘ ਪੁਰੀ ਨੂੰ ਪੱਤਰ

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੀ ਰਸੋਈ। ਟ੍ਰਿਬਿਊਨ ਫੋਟੋ: ਵਿਸ਼ਾਲ ਕੁਮਾਰ
Advertisement

ਦੇਸ਼ ਭਰ ਵਿੱਚ ਐੱਲ.ਪੀ.ਜੀ. (LPG) ਦੀ ਸੰਭਾਵੀ ਕਿੱਲਤ ਦੀਆਂ ਖ਼ਬਰਾਂ ਦੇ ਦਰਮਿਆਨ ਸ੍ਰੀ ਦਰਬਾਰ ਸਾਹਿਬ ਸਥਿਤ ਵਿਸ਼ਵ ਦੀ ਸਭ ਤੋਂ ਵੱਡੀ ਸਾਂਝੀ ਰਸੋਈ ‘ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ’ ਵਿੱਚ ਖਾਣਾ ਪਕਾਉਣ ਵਾਲੀ ਗੈਸ ਦੀ ਸਪਲਾਈ ਲਗਾਤਾਰ ਜਾਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਲੰਗਰ ਘਰ ਵਿੱਚ ਐੱਲ.ਪੀ.ਜੀ. ਸਿਲੰਡਰਾਂ ਅਤੇ ਪਾਈਪ ਰਾਹੀਂ ਆਉਣ ਵਾਲੀ ਸੀ.ਐੱਨ.ਜੀ. (CNG) ਦਾ ਲੋੜੀਂਦਾ ਸਟਾਕ ਮੌਜੂਦ ਹੈ।

ਸ੍ਰੀ ਹਰਿਮੰਦਰ ਸਾਹਿਬ ਵਿੱਚ ਲੰਗਰ ਹਾਲ ਦੀ ਤਸਵੀਰ।
ਸ੍ਰੀ ਹਰਿਮੰਦਰ ਸਾਹਿਬ ਵਿੱਚ ਲੰਗਰ ਹਾਲ ਦੀ ਤਸਵੀਰ।

ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਸ ਵੇਲੇ ਲੰਗਰ ਹਾਲ ਵਿੱਚ 115 ਸਿਲੰਡਰਾਂ ਦਾ ਸਟਾਕ ਮੌਜੂਦ ਹੈ ਅਤੇ 100 ਹੋਰ ਸਿਲੰਡਰ ਸ਼ੁੱਕਰਵਾਰ ਨੂੰ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਤਿੰਨ ਪ੍ਰਮੁੱਖ ਤੇਲ ਕੰਪਨੀਆਂ: ਹਿੰਦੁਸਤਾਨ ਪੈਟਰੋਲੀਅਮ, ਇੰਡੇਨ ਅਤੇ ਭਾਰਤ ਗੈਸ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਮੀਟਿੰਗ ਲਈ ਸਮਾਂ ਮੰਗਿਆ ਹੈ। ਹਾਲਾਂਕਿ, ਹੁਣ ਤੱਕ ਕੰਪਨੀਆਂ ਨੇ ਸਪਲਾਈ ਨੂੰ ਲੈ ਕੇ ਕੋਈ ਚਿੰਤਾ ਜ਼ਾਹਰ ਨਹੀਂ ਕੀਤੀ ਹੈ।

Advertisement

ਜ਼ਿਕਰਯੋਗ ਹੈ ਕਿ 2019 ਤੋਂ ਲੰਗਰ ਹਾਲ ਵਿੱਚ ਗੁਜਰਾਤ ਸਟੇਟ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਸਿੱਧੀ ਪਾਈਪਲਾਈਨ ਰਾਹੀਂ ਸੀ.ਐੱਨ.ਜੀ. ਸਪਲਾਈ ਕੀਤੀ ਜਾ ਰਹੀ ਹੈ, ਜਿਸ ਨਾਲ ਐੱਲ.ਪੀ.ਜੀ. ’ਤੇ ਨਿਰਭਰਤਾ ਕਾਫ਼ੀ ਘੱਟ ਗਈ ਹੈ। ਰੋਜ਼ਾਨਾ ਲਗਭਗ 1,300 ਯੂਨਿਟ ਸੀ.ਐੱਨ.ਜੀ. ਅਤੇ 30 ਐੱਲ.ਪੀ.ਜੀ. ਸਿਲੰਡਰਾਂ ਦੀ ਵਰਤੋਂ ਹੁੰਦੀ ਹੈ। ਲੰਗਰ ਹਾਲ ਵਿੱਚ ਰੋਜ਼ਾਨਾ 80,000 ਤੋਂ 90,000 ਸ਼ਰਧਾਲੂ ਪ੍ਰਸ਼ਾਦਾ ਛਕਦੇ ਹਨ, ਜਦੋਂਕਿ ਵੀਕੈਂਡ ’ਤੇ ਇਹ ਗਿਣਤੀ ਇੱਕ ਲੱਖ ਤੋਂ ਪਾਰ ਹੋ ਜਾਂਦੀ ਹੈ। ਪਾਈਪਲਾਈਨ ਸਪਲਾਈ ਹੋਣ ਕਾਰਨ ਲੰਗਰ ਸੇਵਾ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਆਉਣ ਦਾ ਕੋਈ ਖ਼ਦਸ਼ਾ ਨਹੀਂ ਹੈ।

Advertisement

ਦਿੱਲੀ ਕਮੇਟੀ ਵੱਲੋਂ ਗੈਸ ਦੀ ਕਿੱਲਤ ਕਰਕੇ ਹਰਦੀਪ ਸਿੰਘ ਪੁਰੀ ਨੂੰ ਪੱਤਰ

ਪੱਛਮੀ ਏਸ਼ੀਆ ਵਿੱਚ ਤਣਾਅ ਦੇ ਚਲਦਿਆਂ ਦੇਸ਼ ਵਿੱਚ ਆਈ ਐਲਪੀਜੀ ਦੀ ਕਿੱਲਤ ਦਾ ਅਸਰ ਹੁਣ ਧਾਰਮਿਕ ਸਥਾਨਾਂ ’ਤੇ ਵੀ ਪੈਣ ਲੱਗਿਆ ਹੈ ਕੌਮੀ ਰਾਜਧਾਨੀ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰੀ ਗੈਰਤ ਅਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਹੈ ਕਿ ਦਿੱਲੀ ਦੇ ਮੁੱਖ ਗੁਰਦੁਆਰਿਆਂ ਵਿੱਚ ਗੈਸ ਦੀ ਕਿੱਲਤ ਹੋਣ ਕਰਕੇ ਗੁਰੂ ਘਰ ਦੇ ਲੰਗਰ ਪਕਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਗੈਸ ਏਜੰਸੀਆਂ ਨੇ ਗੈਸ ਦੀ ਸਪਲਾਈ ਕਰਨੀ ਬੰਦ ਕੀਤੀ ਹੈ ਇਸ ਕਰਕੇ ਲੰਗਰ ਪਕਾਉਣ ਵਿੱਚ ਦਿੱਕਤ ਆ ਸਕਦੀ ਹੈ।

Advertisement
×