DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਸਰ ਦੀਆਂ ਗਲੀਆਂ ਤੋਂ Time 100 ਤੱਕ: Chef Vikas Khanna ਨੇ ਵਿਸ਼ਵ ਪੱਧਰ ’ਤੇ ਚਮਕਾਇਆ ਨਾਂ

ਗਲੀਆਂ ਵਿੱਚ ਭਟੂਰੇ ਵੇਚਣ ਤੋਂ ਲੈ ਕੇ ਮਿਸ਼ੇਲਿਨ ਸਟਾਰ ਤੱਕ ਦਾ ਸਫ਼ਰ; ਪਵਿੱਤਰ ਸ਼ਹਿਰ ਦੇ ਪਕਵਾਨਾਂ ਨੂੰ ਮਿਲੀ ਕੌਮਾਂਤਰੀ ਮਾਨਤਾ

  • fb
  • twitter
  • whatsapp
  • whatsapp
featured-img featured-img
Chef Vikas Khanna ਨੇ ਵਿਸ਼ਵ ਪੱਧਰ ’ਤੇ ਚਮਕਾਇਆ ਨਾਂ। ਫੋਟੋ: ਵਿਕਾਸ ਖੰਨਾ ( ਇੰਸਟਾਗ੍ਰਾਮ)
Advertisement

ਅੰਮ੍ਰਿਤਸਰ ਦੀ ਅਮੀਰ ਪਕਵਾਨ ਵਿਰਾਸਤ ਨੂੰ ਅੱਜ ਉਸ ਵੇਲੇ ਵੱਡਾ ਕੌਮਾਂਤਰੀ ਮਾਣ ਮਿਲਿਆ ਜਦੋਂ ਇਸੇ ਪਵਿੱਤਰ ਸ਼ਹਿਰ ਦੀਆਂ ਗਲੀਆਂ ਵਿੱਚੋਂ ਨਿਕਲੇ ਮਸ਼ਹੂਰ ਸ਼ੈੱਫ ਵਿਕਾਸ ਖੰਨਾ ਨੂੰ ਸਾਲ 2026 ਦੇ ‘ਟਾਈਮ 100’ (TIME100) ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਇਸ ਪ੍ਰਾਪਤੀ ਨਾਲ ਜਿੱਥੇ ਖੰਨਾ ਨੇ ਗਲੋਬਲ ਸਟੇਜ ’ਤੇ ਆਪਣੀ ਧੱਕ ਜਮਾਈ ਹੈ, ਉੱਥੇ ਹੀ ਅੰਮ੍ਰਿਤਸਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਸੰਘਰਸ਼ਾਂ ਭਰੀ ਸ਼ੁਰੂਆਤ: ਸਕੂਲ ਦੇ ਬਾਹਰ ਵੇਚੇ ਸੀ ਭਟੂਰੇ

ਸਫਲਤਾ ਦੀ ਨਵੀਂ ਇਬਾਰਤਪੰਜਾਬੀ ਸੁਆਦ ਨੂੰ ਸੱਤ ਸਮੁੰਦਰੋਂ ਪਾਰ ਪਹੁੰਚਾਉਣ ਵਾਲੇ ਵਿਕਾਸ ਖੰਨਾ ਦਾ ਸਫ਼ਰ ਬੇਹੱਦ ਚੁਣੌਤੀਪੂਰਨ ਰਿਹਾ ਹੈ। ਸਾਲ 1989 ਵਿੱਚ ਉਹ ਵਿਵੇਕ ਪਬਲਿਕ ਸਕੂਲ ਦੇ ਬਾਹਰ ਭਟੂਰੇ-ਛੋਲੇ ਵੇਚਿਆ ਕਰਦੇ ਸਨ। ਇਸ ਤੋਂ ਇੱਕ ਸਾਲ ਬਾਅਦ ਉਨ੍ਹਾਂ ਨੇ ਆਪਣੇ ਘਰ ਦੇ ਪਿਛਲੇ ਹਿੱਸੇ ਤੋਂ ‘ਲਾਰੈਂਸ ਗਾਰਡਨ ਬੈਂਕੁਏਟ’ ਦੀ ਸ਼ੁਰੂਆਤ ਕੀਤੀ। 1991 ਵਿੱਚ ਜਦੋਂ ਉਨ੍ਹਾਂ ਨੇ ਕੁਲਨਰੀ ਆਰਟਸ (ਖਾਣਾ ਬਣਾਉਣ ਦੀ ਕਲਾ) ਨੂੰ ਆਪਣਾ ਕਰੀਅਰ ਚੁਣਿਆ, ਤਾਂ ਉਨ੍ਹਾਂ ਦੀ ਦਾਦੀ ਤੋਂ ਇਲਾਵਾ ਲਗਭਗ ਹਰ ਕਿਸੇ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ।

Advertisement

ਨਿਊਯਾਰਕ ਦੀਆਂ ਸੜਕਾਂ ’ਤੇ ਕੱਟੀਆਂ ਰਾਤਾਂ

ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਖੰਨਾ ਨੇ ਦੱਸਿਆ ਕਿ ਸਾਲ 2000 ਵਿੱਚ ਉਨ੍ਹਾਂ ਦੇ ਕਾਰੋਬਾਰ ਦੇ ਢਹਿ-ਢੇਰੀ ਹੋਣ ਤੋਂ ਬਾਅਦ ਉਹ ਨਵੀਂ ਉਮੀਦ ਲੈ ਕੇ ਅਮਰੀਕਾ ਚਲੇ ਗਏ ਸਨ। ਪਰ ਉੱਥੇ ਵੀ ਰਾਹ ਸੌਖਾ ਨਹੀਂ ਸੀ। ਉਨ੍ਹਾਂ ਨੇ ਨਿਊਯਾਰਕ ਵਿੱਚ ਘਰਾਂ ਦੀ ਸਫਾਈ ਕੀਤੀ ਅਤੇ ਸੜਕਾਂ ’ਤੇ ਖਾਣਾ ਵੇਚਿਆ। ਕਈ ਰਾਤਾਂ ਗ੍ਰੈਂਡ ਸੈਂਟਰਲ ਸਟੇਸ਼ਨ ’ਤੇ ਸੌ ਕੇ ਗੁਜ਼ਾਰੀਆਂ ਅਤੇ ਬੇਘਰ ਹੋਣ ਦਾ ਦਰਦ ਹੰਢਾਇਆ ਅਤੇ ਵਿਦੇਸ਼ ਵਿੱਚ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ, ਜਿੱਥੇ ਉਨ੍ਹਾਂ ਨੂੰ Curry Boy ਕਹਿ ਕੇ ਚਿੜਾਇਆ ਜਾਂਦਾ ਸੀ।

Advertisement

ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵਿਕਾਸ ਨੇ ਹਾਰ ਨਹੀਂ ਮੰਨੀ। ਅੱਜ ਉਹ ਕਈ ‘ਮਿਸ਼ੇਲਿਨ ਸਟਾਰ’ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਦਾ ਨਵਾਂ ਵੈਂਚਰ ‘ਬੰਗਲੋ’ (Bungalow) ਬੇਹੱਦ ਸਫਲ ਰਿਹਾ ਹੈ। ਟਾਈਮ 100 ਦੀ ਸੂਚੀ ਵਿੱਚ ਨਾਮ ਆਉਣ ’ਤੇ ਖੰਨਾ ਨੇ ਕਿਹਾ, “ਮੈਂ ਅਜੇ ਵੀ ਇਸ ਅਹਿਸਾਸ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਸਫ਼ਰ ਅਜੇ ਜਾਰੀ ਹੈ।”

Advertisement
×