DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਜ਼ੀਆਬਾਦ ਤੋਂ ਲਾਪਤਾ ਹੋਏ ਚਾਰ ਨਬਾਲਗ ਬੱਚੇ ਅੰਮ੍ਰਿਤਸਰ ਵਿੱਚੋਂ ਮਿਲੇ

ਜ਼ਿਲ੍ਹਾ ਗਾਜ਼ੀਆਬਾਦ (ਯੂ.ਪੀ) ਤੋ ਗਾਇਬ ਹੋਏ ਚਾਰ ਨਾਬਾਲਗ ਬੱਚਿਆਂ ਨੂੰ ਅੰਮ੍ਰਿਤਸਰ ਦੀ ਪੁਲੀਸ ਨੇ ਬਰਾਮਦ ਕੀਤਾ ਹੈ ਅਤੇ ਉਨ੍ਹਾਂ ਨੂੰ ਗਾਜ਼ੀਆਬਾਦ ਪੁਲੀਸ ਨੂੰ ਸੌਂਪ ਦਿੱਤਾ ਤਾਂ ਜੋ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ...

  • fb
  • twitter
  • whatsapp
  • whatsapp
featured-img featured-img
ਲਾਪਤਾ ਨਬਾਲਗ ਬੱਚਿਆਂ ਦੇ ਮਾਪੇ ਅੰਮ੍ਰਿਤਸਰ ਪੁਲੀਸ ਦਾ ਧੰਨਵਾਦ ਕਰਦੇ ਹੋਏ।
Advertisement

ਜ਼ਿਲ੍ਹਾ ਗਾਜ਼ੀਆਬਾਦ (ਯੂ.ਪੀ) ਤੋ ਗਾਇਬ ਹੋਏ ਚਾਰ ਨਾਬਾਲਗ ਬੱਚਿਆਂ ਨੂੰ ਅੰਮ੍ਰਿਤਸਰ ਦੀ ਪੁਲੀਸ ਨੇ ਬਰਾਮਦ ਕੀਤਾ ਹੈ ਅਤੇ ਉਨ੍ਹਾਂ ਨੂੰ ਗਾਜ਼ੀਆਬਾਦ ਪੁਲੀਸ ਨੂੰ ਸੌਂਪ ਦਿੱਤਾ ਤਾਂ ਜੋ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ ਈਸਟ ਅਨੁਭਵ ਜੈਨ ਨੇ ਦੱਸਿਆ ਕਿ ਗਾਜ਼ੀਆਬਾਦ ਪੁਲੀਸ ਵੱਲੋਂ ਇਸ ਸਬੰਧ ਵਿੱਚ ਅੰਮ੍ਰਿਤਸਰ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ।

ਗਾਜ਼ੀਆਬਾਦ ਪੁਲੀਸ ਵੱਲੋਂ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੂੰ ਇਤਲਾਹ ਦਿੱਤੀ ਗਈ ਕਿ ਉਨ੍ਹਾਂ ਦੇ ਇਲਾਕਾ ਵਿੱਚੋਂ ਚਾਰ ਨਾਬਾਲਗ ਬੱਚੇ ਗਾਇਬ ਹੋਏ ਹਨ। ਇਨ੍ਹਾਂ ਗਾਇਬ ਹੋਏ ਨਬਾਲਗ ਬੱਚਿਆਂ ਦੀ ਅੰਮ੍ਰਿਤਸਰ ਵਿਚ ਹੋਣ ਦੀ ਸੰਭਾਵਨਾ ਹੈ। ਜਿਸ ਤੇ ਕਮਿਸ਼ਨਰਏਟ ਪੁਲੀਸ, ਅੰਮ੍ਰਿਤਸਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ ਵੱਖ ਪੁਲੀਸ ਟੀਮਾਂ ਬਣਾ ਕਿ ਬੱਚਿਆਂ ਦੀ ਭਾਲ ਸ਼ੁਰੂ ਕੀਤੀ।

Advertisement

ਸਖ਼ਤ ਮਿਹਨਤ ਸਦਕਾ ਥਾਣਾ ਮੋਹਕਮਪੁਰਾ ਦੀ ਪੁਲੀਸ ਵੱਲੋਂ ਗਾਜ਼ੀਆਬਾਦ ਤੋਂ ਗਾਇਬ ਹੋਏ ਚਾਰ ਨਾਬਾਲਗ ਬੱਚਿਆਂ ਦੀ ਭਾਲ ਕਰਕੇ, ਇਨ੍ਹਾਂ ਬਚਿਆ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਬੱਚਿਆਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਬੱਚਿਆਂ ਦੇ ਪਰਿਵਾਰ ਵਿੱਚ ਆਪਸੀ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਪਰਿਵਾਰ ਨੇ ਇਨ੍ਹਾਂ ਨੂੰ ਆਪਸ ਵਿੱਚ ਮਿਲਣ ਤੋਂ ਰੋਕਿਆ ਸੀ। ਜਿਸ ਕਾਰਨ ਬੱਚੇ ਨਿਰਾਸ਼ ਸਨ ,ਉਹ ਆਪਸ ਵਿੱਚ ਮਿਲਣਾ ਚਾਹੁੰਦੇ ਸਨ।

Advertisement

ਨਬਾਲਗ ਬੱਚਿਆਂ ਦੇ ਘਰ ਤੋਂ ਗਾਇਬ ਹੋਣ ਦੇ ਸਬੰਧ ਵਿੱਚ ਤਿੰਨ ਅਪਰੈਲ ਨੂੰ ਗਾਜ਼ੀਆਬਾਦ ਦੇ ਇੱਕ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਵੱਲੋਂ ਜਾਂਚ ਦੌਰਾਨ ਬੱਚਿਆਂ ਦੀ ਲੋਕੇਸ਼ਨ ਅੰਮ੍ਰਿਤਸਰ ਵਿੱਚ ਪਾਈ ਗਈ ਸੀ। ਬੱਚਿਆਂ ਦੇ ਮਾਪਿਆਂ ਨੇ ਅੰਮ੍ਰਿਤਸਰ ਪੁਲੀਸ ਦਾ ਇਸ ਸਹਿਯੋਗ ਲਈ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਬੱਚੇ ਅੰਸ਼ੂ, ਅੰਸ਼ਿਕਾ, ਖੁਸ਼ੀ ਅਤੇ ਕਾਜ਼ਲ ਘਰ ਤੋਂ ਲਾਪਤਾ ਹੋ ਗਏ ਸਨ। ਇਸ ਸੰਬੰਧ ਵਿੱਚ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣੇ ਵਿੱਚ 3 ਅਪਰੈਲ ਨੂੰ ਕੇਸ ਦਰਜ ਕਰਾਇਆ ਸੀ।

ਜਾਂਚ ਦੌਰਾਨ ਬੱਚਿਆਂ ਦੀ ਲੋਕੇਸ਼ਨ ਅੰਮ੍ਰਿਤਸਰ ਵਿੱਚ ਪਤਾ ਲੱਗੀ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲੀਸ ਨੂੰ ਸੂਚਿਤ ਕੀਤਾ ਅਤੇ ਅੰਮ੍ਰਿਤਸਰ ਪੁਲੀਸ ਦੇ ਸਹਿਯੋਗ ਨਾਲ ਬੱਚੇ ਮਿਲ ਗਏ ਹਨ।

Advertisement
×