DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਾਰ ਕਿਲੋ ਹੈਰੋਇਨ ਬਰਾਮਦ, ਮੁਲਜ਼ਮਾਂ ’ਚ ‘ਆਪ’ ਆਗੂ ਸ਼ਾਮਲ

‘ਆਪ’ ਨੇਤਾ ਦੀ ਗ੍ਰਿਫ਼ਤਾਰੀ ’ਤੇ ਸੁਖਜਿੰਦਰ ਰੰਧਾਵਾ ਨੇ ਸਰਕਾਰ ਨੂੰ ਘੇਰਿਆ

  • fb
  • twitter
  • whatsapp
  • whatsapp
featured-img featured-img
The seized contraband in the custody of the NCB in Amritsar.(File photo (news Pawan)
Advertisement

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ

ਅੰਮ੍ਰਿਤਸਰ ਦੀ ਦਿਹਾਤੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 4.3 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਤੇ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।

Advertisement

ਮੁਲਜ਼ਮਾਂ ਵਿਚ ਆਮ ਆਦਮੀ ਪਾਰਟੀ ਦਾ ਇੱਕ ਯੂਥ ਆਗੂ ਵੀ ਸ਼ਾਮਲ ਹੈ। ਉਸ ਦੀ ਸ਼ਨਾਖਤ ਕੋਟ ਹਿਰਦੇ ਰਾਮ ਪਿੰਡ ਦੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਦੂਜੇ ਮੁਲਜ਼ਮਾਂ ਦੀ ਸ਼ਨਾਖਤ ਸਿਮਰਪ੍ਰੀਤ ਸਿੰਘ ਵਾਸੀ ਪਿੰਡ ਕੋਟ ਹਿਰਦੇ ਰਾਮ ਅਤੇ ਬਲਵੰਤ ਸਿੰਘ ਵਾਸੀ ਵੇਰਕਾ ਵਜੋਂ ਹੋਈ ਹੈ। ਉਨ੍ਹਾਂ ਨੂੰ ਮਹਿਤਾ ਪੁਲੀਸ ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਕਾਰ ਵਿੱਚ ਪਿੰਡ ਬੁੱਟਰ ਕਲਾਂ ਤੋਂ ਕੱਥੂਨੰਗਲ ਵੱਲ ਜਾ ਰਹੇ ਸਨ।

Advertisement

ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਇੱਕ ਅਧਿਕਾਰੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲਵਪ੍ਰੀਤ ‘ਆਪ’ ਦੀ ਮਹਿਲਾ ਸਰਪੰਚ ਦਾ ਰਿਸ਼ਤੇਦਾਰ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ। ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਲਵਪ੍ਰੀਤ ਦੀਆਂ ‘ਆਪ’ ਆਗੂਆਂ ਨਾਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਲੋਕ ਸਭਾ ਮੈਂਬਰ ਤੇ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮਾਮਲੇ ਵਿੱਚ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਸਮੇਂ ਚਾਰ ਹਫਤਿਆਂ ਵਿੱਚ ਨਸ਼ੇ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਚਾਰ ਸਾਲ ਬਾਅਦ ਵੀ ਇਹ ਖ਼ਤਮ ਨਹੀਂ ਹੋ ਸਕੇ। ਹੁਣ ਸਗੋਂ ਇਸ ਵਿੱਚ ਆਪ ਦੇ ਸਰਪੰਚਾਂ ਤੇ ਹੋਰਨਾਂ ਦੀ ਸ਼ਮੂਲੀਅਤ ਵੀ ਸਾਹਮਣੇ ਆ ਰਹੀ ਹੈ।

ਇਸੇ ਦੌਰਾਨ, ਫਿਰੋਜ਼ਪੁਰ ਥਾਣਾ ਸਦਰ ਦੀ ਪੁਲੀਸ ਨੇ ਦੋ ਤਸਕਰਾਂ ਨੂੰ ਇਕ ਕਿਲੋ 52 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੋਵਾਂ ਖਿਲਾਫ਼ ਐੱਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਦੀ ਪੁਲੀਸ ਪਾਰਟੀ ਨੇ ਮੁਖਬਰ ਦੇ ਦੱਸਣ ’ਤੇ ਪਿੰਡ ਮੱਧਰੇ ਨੇੜਿਓਂ ਹੈਰੋਇਨ ਵੇਚਣ ਲਈ ਗਾਹਕਾਂ ਦਾ ਇੰਤਜ਼ਾਰ ਕਰਦੇ ਜਸਵੀਰ ਸਿੰਘ ਉਰਫ਼ ਕਾਕਾ ਵਾਸੀ ਭਾਰਤ ਨਗਰ, ਫਿਰੋਜ਼ਪੁਰ ਅਤੇ ਸੁਖਵਿੰਦਰ ਸਿੰਘ ਉਰਫ ਸੁੱਖੀ ਵਾਸੀ ਮਾਛੀਵਾੜਾ ਨੂੰ ਹਿਰਾਸਤ ਵਿਚ ਲਿਆ। ਇਨ੍ਹਾਂ ਕੋਲੋਂ ਇਕ ਕਿਲੋ 52 ਗ੍ਰਾਮ ਹੈਰੋਇਨ ਬਰਾਮਦ ਹੋਈ।

Advertisement
×