DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

First Sikh in Space: ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਸਿੱਖ Arvinder Singh Bahal ਦੀ ਹੁਣ ਅਮਰੀਕਾ ਦੀ ‘ਦਿ ਵੇਵ’ ਦੇਖਣ ਦੀ ਇੱਛਾ

Man who visited all 193 countries: 81 ਸਾਲ ਦੀ ਉਮਰ ਵਿੱਚ ਮਾਰ ਰਹੇ ਹਨ ਮਾਅਰਕੇ; ਅਮਰੀਕਾ ਸਰਕਾਰ ਤੋਂ ‘ਦਿ ਵੇਵ’ ਦਾ ਪਰਮਿਟ ਹਾਸਲ ਕਰਨਾ ਵੱਡੀ ਚੁਣੌਤੀ

  • fb
  • twitter
  • whatsapp
  • whatsapp
Advertisement

World Traveler Arvinder Singh Bahal: ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਅਤੇ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਪ੍ਰਾਪਤ ਦੁਨੀਆ ਦੇ ਸਾਰੇ 193 ਦੇਸ਼ਾਂ ਦਾ ਦੌਰਾ ਕਰਨ ਵਾਲੇ ਦੁਨੀਆ ਦੇ ਦੂਜੇ ਵਿਅਕਤੀ Arvinder Singh Bahal ਅੱਜ ਵੀ ਨਵੇਂ ਸਾਹਸੀ ਟੀਚਿਆਂ ਦੀ ਤਲਾਸ਼ ਵਿੱਚ ਹਨ। 81 ਸਾਲਾ ਬਹਿਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਅੰਮ੍ਰਿਤਸਰ ਪਹੁੰਚੇ ਹੋਏ ਸਨ।

ਅਮਰੀਕਾ ਵਿੱਚ ਰਹਿ ਰਹੇ ਬਾਹਲ ਦਾ ਅਗਲਾ ਟੀਚਾ ਐਰੀਜ਼ੋਨਾ ਦੀ ਕੁਦਰਤੀ ਚੱਟਾਨੀ ਬਣਤਰ The Wave ਨੂੰ ਦੇਖਣਾ ਹੈ। ਉਨ੍ਹਾਂ ਕਿਹਾ ਕਿ ਉਮਰ ਉਨ੍ਹਾਂ ਲਈ ਕੋਈ ਰੁਕਾਵਟ ਨਹੀਂ ਹੈ ਪਰ ਇਸ ਸਥਾਨ ’ਤੇ ਜਾਣ ਲਈ ਅਮਰੀਕੀ ਸਰਕਾਰ ਤੋਂ ਪਰਮਿਟ ਲੈਣਾ ਬਹੁਤ ਮੁਸ਼ਕਲ ਹੈ। ਇੱਥੇ ਹਰ ਰੋਜ਼ ਸੀਮਤ ਗਿਣਤੀ ਵਿੱਚ ਹੀ ਲੋਕਾਂ ਨੂੰ ਦਾਖਲਾ ਮਿਲਦਾ ਹੈ ਅਤੇ ਇਸ ਲਈ ਲਾਟਰੀ ਪ੍ਰਣਾਲੀ ਰਾਹੀਂ ਚੋਣ ਕੀਤੀ ਜਾਂਦੀ ਹੈ।

Advertisement

ਜੰਗਲੀ ਜੀਵਾਂ ਦੀ ਫੋਟੋਗ੍ਰਾਫੀ ਦੇ ਸ਼ੌਕੀਨ ਬਾਹਲ ਇਸ ਸਥਾਨ ਦੀ ਕੁਦਰਤੀ ਸੁੰਦਰਤਾ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨਾ ਚਾਹੁੰਦੇ ਹਨ।

Advertisement

ਉਨ੍ਹਾਂ ਨੇ 3 ਅਗਸਤ 2025 ਨੂੰ ਕੀਤੀ ਆਪਣੀ ਪੁਲਾੜ ਯਾਤਰਾ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ Blue Origin ਦੇ NS-34 ਮਿਸ਼ਨ ਤਹਿਤ ਪੰਜ ਹੋਰ ਯਾਤਰੀਆਂ ਨਾਲ ਪੱਛਮੀ ਟੈਕਸਾਸ ਤੋਂ ਪੁਲਾੜ ਵੱਲ ਰਵਾਨਾ ਹੋਏ ਸਨ। ਕਰੀਬ 15 ਮਿੰਟ ਦੀ ਇਸ ਯਾਤਰਾ ਨੇ ਉਨ੍ਹਾਂ ਨੂੰ ਜ਼ਿੰਦਗੀ ਭਰ ਲਈ ਯਾਦਗਾਰ ਬਣਾ ਦਿੱਤਾ।

ਬਾਹਲ ਨੇ ਦੱਸਿਆ ਕਿ ਰਾਕੇਟ ਦੇ ਉਡਾਣ ਭਰਨ ਸਮੇਂ ਉਹ ਧੁਨੀ ਦੀ ਗਤੀ ਤੋਂ ਤਿੰਨ ਗੁਣਾਂ ਤੇਜ਼ ਰਫ਼ਤਾਰ ਨਾਲ ਸਫ਼ਰ ਕਰ ਰਹੇ ਸਨ। ਪੁਲਾੜ ਦੀ ਸੀਮਾ ‘ਤੇ ਪਹੁੰਚ ਕੇ ਉਨ੍ਹਾਂ ਨੇ ਭਾਰਹੀਣਤਾ ਅਤੇ ਮਾਈਕ੍ਰੋ ਗ੍ਰੈਵਿਟੀ ਦਾ ਅਹਿਸਾਸ ਕੀਤਾ। ਧਰਤੀ ’ਤੇ ਵਾਪਸੀ ਵੀ ਓਨੀ ਹੀ ਰੋਮਾਂਚਕ ਸੀ, ਜਦੋਂ ਕੁਝ ਸਕਿੰਟਾਂ ਲਈ ਉਨ੍ਹਾਂ ਨੇ ਪੰਜ ਗੁਣਾਂ ਗੁਰੂਤਾ ਖਿੱਚ ਦਾ ਦਬਾਅ ਮਹਿਸੂਸ ਕੀਤਾ।

ਆਗਰਾ ਵਿੱਚ ਜਨਮੇ ਅਤੇ ਜਲੰਧਰ ਕੈਂਟ ਵਿੱਚ ਵੱਡੇ ਹੋਏ ਅਰਵਿੰਦਰ ਬਾਹਲ 1975 ਵਿੱਚ ਅਮਰੀਕਾ ਚਲੇ ਗਏ ਸਨ। ਪਹਿਲਾਂ ਉਨ੍ਹਾਂ ਨੇ ਕੱਪੜਿਆਂ ਦਾ ਕਾਰੋਬਾਰ ਕੀਤਾ ਅਤੇ ਬਾਅਦ ਵਿੱਚ ਰੀਅਲ ਅਸਟੇਟ ਖੇਤਰ ਵਿੱਚ ਕਦਮ ਰੱਖਿਆ। ਕਾਰੋਬਾਰ ਦੇ ਨਾਲ-ਨਾਲ ਉਹ ਹਮੇਸ਼ਾ ਸਾਹਸੀ ਗਤੀਵਿਧੀਆਂ ਨਾਲ ਜੁੜੇ ਰਹੇ ਹਨ।

ਉਹ ਉੱਤਰੀ ਅਤੇ ਦੱਖਣੀ ਧਰੁਵਾਂ ਦੀ ਯਾਤਰਾ ਕਰ ਚੁੱਕੇ ਹਨ, ਮਾਊਂਟ ਐਵਰੈਸਟ ਅਤੇ ਮਿਸਰ ਦੇ ਪਿਰਾਮਿਡਾਂ ਉੱਪਰ ਸਕਾਈ ਡਾਈਵਿੰਗ ਵੀ ਕਰ ਚੁੱਕੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਯਾਤਰਾਵਾਂ ਮਨੁੱਖ ਨੂੰ ਵੱਖ-ਵੱਖ ਸਭਿਆਚਾਰਾਂ ਨਾਲ ਜੋੜਦੀਆਂ ਹਨ ਅਤੇ ਆਪਸੀ ਸਮਝ ਨੂੰ ਹੋਰ ਡੂੰਘਾ ਬਣਾਉਂਦੀਆਂ ਹਨ।

ਬਾਹਲ ਨੇ 2002 ਦਾ ਇੱਕ ਵਿਲੱਖਣ ਤਜਰਬਾ ਵੀ ਸਾਂਝਾ ਕੀਤਾ, ਜਦੋਂ 63 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸਿਰਫ਼ ਤੈਰਾਕੀ ਵਾਲੇ ਕੱਪੜਿਆਂ ਵਿੱਚ 23 ਡਿਗਰੀ ਤਾਪਮਾਨ ਵਾਲੇ ਬਰਫ਼ੀਲੇ ਆਰਕਟਿਕ ਪਾਣੀ ਵਿੱਚ ਛਾਲ ਮਾਰੀ ਸੀ।

ਉਨ੍ਹਾਂ ਦੇ ਸਾਹਸੀ ਤਜਰਬਿਆਂ ’ਤੇ ਆਧਾਰਿਤ ਕਾਫੀ ਟੇਬਲ ਬੁੱਕ Tireless Traveler ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀ ਹੈ। ਹੁਣ ਉਹ ਆਪਣੀ ਨਵੀਂ ਕਿਤਾਬ My Planet My Playground ਲਿਆਉਣ ਦੀ ਤਿਆਰੀ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਦੇ ਦੁਨੀਆ ਭਰ ਦੇ ਰੋਮਾਂਚਕ ਸਫ਼ਰਾਂ ਦੀਆਂ ਕਹਾਣੀਆਂ ਦਰਜ ਹੋਣਗੀਆਂ।

Advertisement
×