DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Fatehabad Firing: ਮਾਰਬਲ ਦੁਕਾਨ ਮਾਲਕ ਤੋਂ ਫਿਰੌਤੀ ਮੰਗੀ; ਗੋਲੀ ਨਾ ਚੱਲਣ ਕਾਰਨ ਹਾਦਸਾ ਟਲਿਆ

ਐੱਸ ਐੱਚ ਓ ਵੱਲੋਂ ਕਾਰਵਾੲੀ ਕਰਨ ਦਾ ਭਰੋਸਾ

  • fb
  • twitter
  • whatsapp
  • whatsapp
Advertisement

Fatehabad Firing: ਕਸਬਾ ਫਤਿਆਬਾਦ ਵਿੱਚ ਸਥਿਤ ਰਾਜਸਥਾਨੀ ਮਾਰਬਲ ਸਟੋਰ ਦੇ ਬਾਹਰ ਦੁਪਹਿਰ ਵੇਲੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਿਸਤੌਲ ਦੀ ਗੋਲੀ ਅੜਨ ਕਾਰਨ ਹਾਦਸਾ ਟਲ ਗਿਆ।

ਪੀੜਤ ਰਾਜਸਥਾਨੀ ਮਾਰਬਲ ਸਟੋਰ ਦੇ ਮਾਲਕ ਗਣਪਤ ਲਾਲ ਰਤਾਵਤ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ 15 ਸਤੰਬਰ ਨੂੰ ਉਸ ਦੇ ਮੋਬਾਈਲ ’ਤੇ ਵਿਦੇਸ਼ੀ ਨੰਬਰ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਪੀੜਤ ਨੇ ਦੱਸਿਆ ਕਿ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਦਾ ਜਾਨੀ ਨੁਕਸਾਨ ਕਰਨ ਦੀ ਧਮਕੀ ਵੀ ਦਿੱਤੀ ਗਈ। ਅੱਜ ਉਹ ਫਤਿਆਬਾਦ ਸਥਿਤ ਆਪਣੀ ਦੁਕਾਨ ’ਤੇ ਬੈਠਾ ਸੀ ਤਾਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ। ਘਟਨਾ ਦੀ ਸਾਰੀ ਕਾਰਵਾਈ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਹੈ। ਮੌਕਾ ਦੇਖਣ ਆਈ ਥਾਣਾ ਗੋਇੰਦਵਾਲ ਸਾਹਿਬ ਦੀ ਐੱਸ ਐੇੱਚ ਓ ਬਲਜੀਤ ਕੌਰ ਵੱਲੋਂ ਕਥਿਤ ਤੌਰ ’ਤੇ ਪੀੜਤ ਨੂੰ ਘਟਨਾ ਸਬੰਧੀ ਮੀਡੀਆ ਨੂੰ ਕੋਈ ਜਾਣਕਾਰੀ ਨਾ ਦੇਣ ਦੀ ਸਲਾਹ ਦਿੰਦੇ ਹੋਏ, ਮਾਮਲੇ ਬਾਬਤ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਸਬਾ ਫਤਿਆਬਾਦ ਵਿੱਚ ਕਾਰੋਬਾਰੀਆਂ ਕੋਲੋਂ ਫਿਰੌਤੀ ਦੀ ਮੰਗ ਨੂੰ ਲੈ ਕੇ ਇਹ ਕੋਈ ਸੱਤਵੀਂ ਘਟਨਾ ਹੈ। ਇਸ ਸਬੰਧੀ ਕਸਬੇ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Advertisement

Advertisement
Advertisement
×