ਪ੍ਰਸਿੱਧ ਆਰਟਿਸਟ ਦਾਨਿਸ਼ ਦੇ ਭਰਾ ਸੁਰਿੰਦਰ ਸਿੰਘ ਦਾ ਦੇਹਾਂਤ

ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 3 ਜੂਨ

ਵਿਸ਼ਵ ਪ੍ਰਸਿੱਧ ਸਿੱਖ ਆਰਟਿਸਟ ਸਤਪਾਲ ਸਿੰਘ ਦਾਨਿਸ਼ ਦੇ ਭਰਾ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਮੀਨਾਕਾਰੀ ਕਰਨ ਵਾਲੇ ਜੀਐੱਸ ਸੋਹਣ ਸਿੰਘ ਦੇ ਪੁੱਤਰ ਸੁਰਿੰਦਰ ਸਿੰਘ ਅੱਜ ਇੱਥੇ ਚਲਾਣਾ ਕਰ ਗਏ। ਉਹ 83 ਵਰ੍ਹਿਆਂ ਦੇ ਸਨ। ਸੋਹਣ ਸਿੰਘ ਦਾ ਸਾਰਾ ਪਰਿਵਾਰ ਸਿੱਖ ਵਿਰਾਸਤ ਦੀ ਸਾਂਭ-ਸੰਭਾਲ ਕਰਨ ਵਾਲਾ ਹੈ। ਸ਼੍ਰੋਮਣੀ ਕਮੇਟੀ ਨੇ ਸੁਰਿੰਦਰ ਸਿੰਘ ਦੇ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸੁਰਿੰਦਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਡਨ ਆਫਸੈਟ ਪ੍ਰੈੱਸ ਦੇ ਪਹਿਲੇ ਮੈਨੇਜਰ ਸਨ, ਜਿਨ੍ਹਾਂ ਲੰਮਾ ਸਮਾਂ ਇਸ ਪ੍ਰੈੱਸ ਦੀ ਦੇਖ-ਰੇਖ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁਰਦੁਆਰਾ ਰਕਾਬ ਗੰਜ ਸਥਿਤ ਪ੍ਰਿੰਟਿੰਗ ਪ੍ਰੈੱਸ ਵੀ ਉਨ੍ਹਾਂ ਦੀ ਦੇਖ ਰੇਖ ਹੇਠ ਸਥਾਪਤ ਹੋਈ ਸੀ ਅਤੇ ਲੰਮਾ ਸਮਾਂ ਇਸ ਪ੍ਰੈੱਸ ਦਾ ਕਾਰਜ ਭਾਰ ਸੰਭਾਲਿਆ ਸੀ। ਉਹ ਇਕ ਬਹੁਤ ਵਧੀਆ ਆਰਟਿਸਟ ਵੀ ਸਨ, ਜਿਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਪੁਸਤਕਾਂ ਦੇ ਟਾਈਟਲ ਵੀ ਬਣਾਏ ਸਨ ਅਤੇ ਬਲਾਕ ਵੀ ਤਿਆਰ ਕੀਤੇ ਸਨ। ਉਨ੍ਹਾਂ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ ਸੀ, ਜੋ ਜਾਨਲੇਵਾ ਸਾਬਤ ਹੋਇਆ। ਅੱਜ ਸ਼ਾਮੀਂ ਗੁਰਦੁਆਰਾ ਸ਼ਹੀਦਾਂ ਨੇੜੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All