ਮੀਂਹ ਕਾਰਨ ਅੰਮ੍ਰਿਤਸਰ ਵਿੱਚ ਕਲੋਨੀ ਨੂੰ ਜਾਂਦੀ ਸੜਕ ਧਸੀ : The Tribune India

ਮੀਂਹ ਕਾਰਨ ਅੰਮ੍ਰਿਤਸਰ ਵਿੱਚ ਕਲੋਨੀ ਨੂੰ ਜਾਂਦੀ ਸੜਕ ਧਸੀ

ਮੀਂਹ ਕਾਰਨ ਅੰਮ੍ਰਿਤਸਰ ਵਿੱਚ ਕਲੋਨੀ ਨੂੰ ਜਾਂਦੀ ਸੜਕ ਧਸੀ

ਸ਼ਾਪਿੰਗ ਮਾਲ ਦੇ ਨੇੜੇ ਜ਼ਮੀਨ ਵਿੱਚ ਧਸਿਆ ਸੜਕ ਦਾ ਹਿੱਸਾ। ਫੋਟੋ:ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 24 ਸਤੰਬਰ

ਅੱਜ ਇੱਥੇ ਪਏ ਮੋਹਲੇਧਾਰ ਮੀਂਹ ਕਾਰਨ ਸਥਾਨਕ ਮਾਲ ਰੋਡ ਵਿਖੇ ਇੱਕ ਸ਼ਾਪਿੰਗ ਮਾਲ ਦੇ ਨੇੜੇ ਰਿਹਾਇਸ਼ੀ ਕਲੋਨੀ ਨੂੰ ਜਾਂਦੇ ਰਾਹ ਵਾਲੀ ਸੜਕ ਦਾ ਇੱਕ ਵੱਡਾ ਹਿੱਸਾ ਜ਼ਮੀਨ ਵਿੱਚ ਧਸ ਗਿਆ ਹੈ।ਇਸ ਘਟਨਾ ਕਾਰਨ ਕਿਸੇ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਕਿ ਸੀਵਰੇਜ ਦਾ ਪਾਣੀ ਰਿਸਣ ਕਾਰਨ ਅਤੇ ਮੀਂਹ ਦਾ ਪਾਣੀ ਇਕੱਠਾ ਹੋ ਜਾਣ ਕਾਰਨ ਸੜਕ ਦਾ ਇਹ ਹਿੱਸਾ ਧਸ ਗਿਆ ਹੈ। ਇੱਥੇ ਨੇੜੇ ਹੀ ਇਮਾਰਤ ਦੇ ਜ਼ਮੀਨਦੋਜ਼ ਹਿੱਸੇ ਵਾਸਤੇ ਖੁਦਾਈ ਕੀਤੀ ਜਾ ਰਹੀ ਸੀ। ਇਹ ਘਟਨਾ ਅੱਜ ਤੜਕੇ ਲਗਪਗ ਪੰਜ ਵਜੇ ਵਾਪਰੀ, ਜਿਸ ਨੂੰ ਪਹਿਲਾਂ ਸਵੇਰੇ ਸੈਰ ਕਰਨ ਵਾਲੇ ਲੋਕਾਂ ਨੇ ਦੇਖਿਆ। ਪੁਲੀਸ ਦੇ ਏਐੱਸਆਈ ਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਜ਼ਮੀਨ ਧਸਣ ਕਾਰਨ ਇਕ ਵੱਡਾ ਖੱਡਾ ਬਣ ਗਿਆ ਹੈ। ਇਸ ਬਾਰੇ ਸਵੇਰੇ ਕੁਝ ਲੋਕਾਂ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ।

ਤੁਰੰਤ ਬਾਅਦ ਅਤੇ ਜ਼ਮੀਨ ਧੱਸਣ ਵਾਲੇ ਇਲਾਕੇ ਵਿੱਚ ਰੇਤ ਅਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੱਜ ਸਾਰਾ ਦਿਨ ਪਈ ਬਾਰਿਸ਼ ਦੇ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿੱਚ ਜਲਥਲ ਹੋ ਗਿਆ ਸੀ ਅਤੇ ਸ਼ਾਮ ਤਕ ਪਾਣੀ ਖੜ੍ਹਾ ਰਿਹਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All