DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਇੰਦਵਾਲ ਜੇਲ੍ਹ ਅੰਦਰੋਂ ਨਸ਼ੀਲੇ ਪਦਾਰਥ ਅਤੇ ਸ਼ਰਾਬ ਬਰਾਮਦ

ਟਾਵਰ ਨੰਬਰ 4 ਅਤੇ 5 ਨੇੜਿਓਂ ਲਾਵਾਰਿਸ ਹਾਲਤ ਵਿੱਚ ਮਿਲੇ ਪੈਕਟ; ਪ੍ਰਸ਼ਾਸਨ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਸ਼ੁਰੂ

  • fb
  • twitter
  • whatsapp
  • whatsapp
Advertisement

ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਸੰਨ੍ਹ ਲਾ ਕੇ ਗੈਰ-ਕਾਨੂੰਨੀ ਵਸਤੂਆਂ ਪਹੁੰਚਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਵਿੱਚ ਜੇਲ੍ਹ ਅੰਦਰੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਤੰਬਾਕੂ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ, ਜਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਮੁੜ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।

ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਅਤੇ ਸਰਬਜੀਤ ਸਿੰਘ ਵੱਲੋਂ ਥਾਣਾ ਗੋਇੰਦਵਾਲ ਸਾਹਿਬ ਨੂੰ ਦਿੱਤੀ ਜਾਣਕਾਰੀ ਅਨੁਸਾਰ, ਜੇਲ੍ਹ ਦੀ ਰੁਟੀਨ ਚੈਕਿੰਗ ਦੌਰਾਨ ਟਾਵਰ ਨੰਬਰ 4 ਅਤੇ 5 ਦੇ ਨਜ਼ਦੀਕ ਕੁਝ ਲਾਵਾਰਿਸ ਪੈਕਟ ਮਿਲੇ। ਜਦੋਂ ਇਨ੍ਹਾਂ ਪੈਕਟਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਵਿੱਚੋਂ 420 ਲਾਲ ਰੰਗ ਦੇ ਨਸ਼ੀਲੇ ਕੈਪਸੂਲ, 31 ਪੁੜੀਆਂ ਤੰਬਾਕੂ, 59 ਬੰਡਲ ਬੀੜੀਆਂ, 6 ਪੁੜੀਆਂ ਕੂਲ-ਲਿਪ (Cool-Lip), 1 ਪੈਕਟ ਸਿਗਰਟ ਅਤੇ 5 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਗਈਆਂ।

Advertisement

ਜੇਲ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਪੁਲੀਸ ਨੂੰ ਲਿਖਤੀ ਪੱਤਰ ਭੇਜ ਕੇ ਅਗਲੇਰੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਪੈਕਟ ਜੇਲ੍ਹ ਦੀ ਕੰਧ ਦੇ ਉੱਪਰੋਂ ਸੁੱਟੇ ਗਏ ਸਨ ਜਾਂ ਕਿਸੇ ਅੰਦਰੂਨੀ ਮਿਲੀਭੁਗਤ ਨਾਲ ਪਹੁੰਚਾਏ ਗਏ ਸਨ।

Advertisement

Advertisement
×