DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Drug Smuggling: 15 ਕਿੱਲੋ ਹੈਰੋਇਨ ਬਰਾਮਦਗੀ ਮਾਮਲਾ: NCB ਵੱਲੋਂ ‘ਆਪ’ ਦੇ ਸਾਬਕਾ ਸਰਪੰਚ ਸਮੇਤ ਤਿੰਨ ਹੋਰ ਗ੍ਰਿਫ਼ਤਾਰ

ਪੰਜਾਬ ਪੁਲੀਸ ਦੇ ਸਿਪਾਹੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਖ਼ੁਲਾਸਾ; ਦਿੱਲੀ ਦੀ ਪੀ.ਸੀ.ਐਸ. ਪ੍ਰੀਖਿਆਰਥੀ ਵੀ ਨਸ਼ਾ ਤਸਕਰੀ ’ਚ ਸ਼ਾਮਲ

  • fb
  • twitter
  • whatsapp
  • whatsapp
Advertisement

ਤਰਨਤਾਰਨ ਨੇੜੇ 15 ਕਿੱਲੋ ਹੈਰੋਇਨ ਸਮੇਤ ਫੜੇ ਗਏ ਪੰਜਾਬ ਪੁਲੀਸ ਦੇ ਸਿਪਾਹੀ ਕਰਨਦੀਪ ਸਿੰਘ ਦੀ ਗ੍ਰਿਫ਼ਤਾਰੀ ਤੋਂ ਛੇ ਦਿਨ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਸਰਪੰਚ ਸਮੇਤ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਦੇ ਰਾਜੋਕੇ ਪਿੰਡ ਦੇ ਸਾਬਕਾ ‘ਆਪ’ ਸਰਪੰਚ ਲਖਵਿੰਦਰ ਸਿੰਘ, ਭੂਸੇ ਪਿੰਡ ਦੇ ਰਹਿਣ ਵਾਲੇ ਬੱਬੂ ਉਰਫ਼ ਵਿਸ਼ਾਲ ਅਤੇ ਦਿੱਲੀ ਦੀ ਰਹਿਣ ਵਾਲੀ ਸੁਖਮਨਪ੍ਰੀਤ ਕੌਰ ਵਜੋਂ ਹੋਈ ਹੈ। ਐਨ.ਸੀ.ਬੀ. ਦੇ ਇੱਕ ਸੀਨੀਅਰ ਅਧਿਕਾਰੀ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Advertisement

ਜਾਂਚ ਤੋਂ ਖ਼ੁਲਾਸਾ ਹੋਇਆ ਹੈ ਕਿ ਪੰਜਾਬ ਪੁਲੀਸਦੀ ਐਂਟੀ-ਡਰੋਨ ਯੂਨਿਟ ਵਿੱਚ ਤਾਇਨਾਤ ਕਰਨਦੀਪ ਸਿੰਘ, ਸਾਬਕਾ ਸਰਪੰਚ ਲਖਵਿੰਦਰ ਸਿੰਘ ਲਈ ਕੰਮ ਕਰਦਾ ਸੀ, ਜੋ ਪਾਕਿਸਤਾਨੀ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸੀ। ਲਖਵਿੰਦਰ ਸਿੰਘ ਲਗਭਗ 15 ਨਸ਼ੇ ਦੀਆਂ ਖੇਪਾਂ ਮੰਗਵਾ ਚੁੱਕਾ ਸੀ ਅਤੇ ਉਹ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਆਉਂਦੀ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਲਈ ਕਰਨਦੀਪ ਸਿੰਘ ਦੀ ਡਿਊਟੀ ਦੀ ਸਮਾਂ-ਸਾਰਣੀ (ਸ਼ਡਿਊਲ) ਦਾ ਫ਼ਾਇਦਾ ਉਠਾਉਂਦਾ ਸੀ। ਖ਼ੁਦ ਨਸ਼ੇ ਦਾ ਆਦੀ ਸਿਪਾਹੀ ਕਰਨਦੀਪ 14 ਅਕਤੂਬਰ ਨੂੰ 15 ਕਿੱਲੋ ਹੈਰੋਇਨ ਸਮੇਤ ਨੌਸ਼ਹਿਰਾ ਢਾਲਾ ਤੋਂ ਫੜਿਆ ਗਿਆ ਸੀ।

Advertisement

ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੀ ਗਈ ਸੁਖਮਨਪ੍ਰੀਤ ਕੌਰ ਅੰਮ੍ਰਿਤਸਰ ਵਿੱਚ ਰਹਿ ਕੇ ਪੜ੍ਹਾਈ ਕਰ ਰਹੀ ਸੀ ਅਤੇ ਹਰਿਆਣਾ ਜੇਲ੍ਹ ਵਿੱਚ ਬੰਦ ਇੱਕ ਤਸਕਰ ਦੇ ਇਸ਼ਾਰੇ ’ਤੇ ਨਸ਼ੇ ਦੀਆਂ ਖੇਪਾਂ ਪ੍ਰਾਪਤ ਕਰਦੀ ਸੀ। ਸੁਖਮਨਪ੍ਰੀਤ ਨੇ ਪੀ.ਸੀ.ਐਸ. (PCS) ਦੀ ਪ੍ਰਿਲਿਮਜ਼ ਪ੍ਰੀਖਿਆ ਪਾਸ ਕੀਤੀ ਹੋਈ ਹੈ ਅਤੇ ਉਹ ਦਿੱਲੀ ਪੁਲੀਸ ਦੇ ਇੱਕ ਏ.ਐਸ.ਆਈ. ਦੀ ਧੀ ਦੱਸੀ ਜਾ ਰਹੀ ਹੈ। ਐਨ.ਸੀ.ਬੀ. ਹੁਣ ਮੁਲਜ਼ਮਾਂ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧਾਂ ਅਤੇ ਕਰਨਦੀਪ ਦੀਆਂ ਵਿੱਤੀ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ।

Advertisement
×